ਦਰਅਸਲ ਵਿਚਲੀ ਗੱਲ ਇਹ ਹੈ ਕਿ ਭਾਰਤੀ ਸਥਾਪਤੀ ਨੇ ਇਸ ਕਾਂਡ ਦਾ ਸਿੱਖਾਂ ਵਿਚ ਪ੍ਰਭਾਵ ਆਪਣੇ ਮੁਤਾਬਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸਿੱਖਾਂ ਵਿਚ ਇਸ ਨੂੰ ਤੀਜੇ ਘੱਲੂਘਾਰੇ ਵਜੋਂ ਮਾਨਤਾ ਮਿਲੀ ਹੋਈ ਹੈ। ਇਸ ਵਿਚ ਭਾਰਤੀ ਫੌਜ ਨਾਲ ਲੜਦਿਆਂ ਸ਼ਹੀਦ ਹੋਏ ਸਿੱਖ ਆਗੂਆਂ ਨੂੰ ਸਰਕਾਰ ਨੇ ਖਲਨਾਇਕ ਵਜੋਂ ਪੇਸ਼ ਕੀਤਾ ਪਰ ਸਿੱਖ ਤਵਾਰੀਖ਼ ਵਿਚ ਉਹਨਾਂ ਨੂੰ ਨਾਇਕ ਦਾ ਰੁਤਬਾ ਮਿਲਿਆ ਹੋਇਆ ਹੈ। ਤੇ ਜਿਨ੍ਹਾਂ ਨੂੰ ਸਰਕਾਰ ਨੇ ਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਸਿੱਖਾਂ ’ਚ ਖਲਨਾਇਕਾਂ ਵਜੋਂ ਜਾਣਿਆ ਜਾਂਦਾ ਹੈ। ਜਦੋਂ ਤੱਕ ਇਨ੍ਹਾਂ ਹਕੀਕਤਾਂ ਨੂੰ ਸੁਹਿਰਦਤਾ ਨਾਲ ਖਿੜੇ ਮੱਥੇ ਪ੍ਰਵਾਨ ਨਹੀਂ ਕੀਤਾ ਜਾਂਦਾ ਤੇ ਇਸ ਵਰਤਾਰੇ ਨੂੰ ਸਮਝਣ ਦੀ ਅਜਿਹੀ ਪਹੁੰਚ ਨਹੀਂ ਅਪਣਾਈ ਜਾਂਦੀ,ਉਦੋਂ ਇਸ ਸੰਦਰਭ ’ਚ ਅਗਲਾ ਰਾਹ ਨਹੀਂ ਕੱਢਿਆ ਜਾ ਸਕਦਾ।
18 ਫਰਵਰੀ, 1972 ਨੂੰ ਇਕ ਮਸ਼ਹੂਰ ਕਾਨੂੰਨਦਾਨ ਐਨ. ਏ. ਪਾਲਖੀਵਾਲਾ ਨੇ ਮੁੰਬਈ ਦੇ ਇਕ ਸਮਾਗਮ ਵਿਚ ਇਕ ਅਹਿਮ ਪੇਸ਼ੀਨਗੋਈ ਕੀਤੀ ਸੀ ਕਿ 'ਇਕ ਦਿਨ ਆਵੇਗਾ ਜਦੋਂ ਰਾਜ ਕੇਂਦਰ ਦੀ ਨਾਜਾਇਜ਼ ਅਧੀਨਗੀ ਤੋਂ ਇਨਕਾਰੀ ਹੋ ਜਾਣਗੇ ਅਤੇ ਸੰਵਿਧਾਨ ਤਹਿਤ ਆਪਣੇ ਵਾਜਬ ਰੁਤਬੇ ਦਾ ਦਾਅਵਾ ਕਰਨ ਲਈ ਉਠ ਖੜ੍ਹੇ ਹੋਣਗੇ। ਇਹ ਦਿਨ ਸਾਡੇ ਸੋਚੇ ਸਮੇਂ ਤੋਂ ਬਹੁਤ ਛੇਤੀ ਆ ਸਕਦਾ ਹੈ।' ਵੈਸੇ ਪਿਛਲੇ ਦਹਾਕਿਆਂ 'ਚ ਕੇਂਦਰ ਦੀ ਅਜਿਹੀ ਅਧੀਨਗੀ ਤੋਂ ਨਿਜਾਤ ਪਾਉਣ ਲਈ ਵੱਖ-ਵੱਖ ਰਾਜਾਂ ਅੰਦਰ ਕਈ ਪੁਰਅਮਨ ਤੇ ਹਿੰਸਕ ਅੰਦੋਲਨ ਵੀ ਚੱਲ ਚੁਕੇ ਹਨ ਪਰ ਰਾਜਾਂ ਦੀ ਸਮੂਹਿਕ ਲਾਮਬੰਦੀ ਦੀ ਘਾਟ ਹਮੇਸ਼ਾ ਰੜਕਦੀ ਰਹੀ ਹੈ। ਪਰ ਪਿਛਲੇ ਕੁਝ ਮਹੀਨਿਆਂ ਵਿਚ ਦੇਸ਼ ਅੰਦਰ ਜਿਸ ਤਰ੍ਹਾਂ ਦਾ ਸਿਆਸੀ ਘਟਨਾਕ੍ਰਮ ਵਾਪਰਿਆ ਹੈ, ਉਸ ਨੇ ਜੇ ਉਕਤ ਪੇਸ਼ੀਨਗੋਈ ਨੂੰ ਪੂਰੀ ਤਰ੍ਹਾਂ ਹਕੀਕਤ 'ਚ ਨਹੀਂ ਬਦਲਿਆ ਤਾਂ ਇਸ ਦਿਸ਼ਾ ਵਿਚ ਇਕ ਆਸ ਦੀ ਕਿਰਨ ਜ਼ਰੂਰ ਪੈਦਾ ਕੀਤੀ ਹੈ।
ਪੰਜਾਬ ਵਿਚ ਇਸ ਸਮੇਂ ਚੋਣਾਂ ਦਾ ਮਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਵਾਰ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਅਹਿਮ ਮਸਲਿਆਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਦਿੱਤਾ ਹੈ। ਇਸ ਮਾਰੂ ਰੂਝਾਨ ਬਾਰੇ ਨੌਜਵਾਨ ਪੱਤਰਕਾਰ ਅਤੇ ਰੋਜਾਨਾ ਅਜੀਤ ਦੇ ਸਹਿ-ਸੰਪਾਦਕ ਸੁਰਜੀਤ ਸਿੰਘ ਗੋਪੀਪੁਰ ਦੀ ਇਕ ਸੰਜੀਦਾ ਲਿਖਤ ਰੋਜਾਨਾ ਅਜੀਤ ਦੇ ਜਨਵਰੀ 26, 2012 ਅੰਕ ਵਿਚ ਪੰਨਾ 4 ਉੱਤੇ ਛਪੀ ਹੈ। ਅਸੀਂ ਇਸ ਲਿਖਤ ਨੂੰ ਇਥੇ "ਸਿੱਖ ਸਿਆਸਤ" ਦੇ ਪਾਠਕਾਂ ਨਾਲ ਸਾਂਝਾ ਕਰਨ ਰਹੇ ਹਾਂ...
ਪੰਜਾਬ ਦੀ ਸਿਆਸਤ ਨੂੰ ਮੋੜਾ ਦੇਣ ਲਈ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.), ਮੁੱਖ ਧਾਰਾ ਦੀਆਂ ਦੋਵੇਂ ਖੱਬੇ-ਪੱਖੀ ਪਾਰਟੀਆਂ ਸੀ.ਪੀ.ਆਈ. ਤੇ ਸੀ.ਪੀ.ਐਮ. ਅਤੇ ਅਕਾਲੀ ਦਲ (ਲੌਂਗੋਵਾਲ) ਵੱਲੋਂ ਬਣਾਇਆ 'ਸਾਂਝਾ ਮੋਰਚਾ' ਪੰਜਾਬ ਵਿਚ ਤੀਜਾ ਸਿਆਸੀ ਬਦਲ ਬਣੇ ਭਾਵੇਂ ਨਾ ਪਰ ਇਸ ਨੇ ਰਾਜ ਵਿਚ ਬਣੀ ਸਿਆਸੀ ਖੜੋਤ ਨੂੰ ਤੋੜਨ ਦੀ ਦਿਸ਼ਾ 'ਚ ਕੁਝ ਹਲਚਲ ਜ਼ਰੂਰ ਮਚਾਈ ਹੈ।
ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਬਿੱਲ ਨੂੰ ਲੈ ਕੇ ਅੰਨਾ ਹਜ਼ਾਰੇ ਵੱਲੋਂ ਰੱਖੇ ਮਰਨ ਵਰਤ ਨੂੰ ਮਿਲੀ ਕਾਮਯਾਬੀ ’ਤੇ ਦੇਸ਼ ਵਿਚ ਖੁਸ਼ੀ ਮਨਾਈ ਜਾ ਰਹੀ ਹੈ। ਅਜਿਹਾ ਖੁਸ਼ੀ ਵਾਲਾ ਮਾਹੌਲ ਸੁਭਾਵਿਕ ਵੀ ਹੈ ਕਿਉਂਕਿ ਪੂਰੇ ਦੇਸ਼ਵਾਸੀ ਅੱਜ ਭ੍ਰਿਸ਼ਟਾਚਾਰ, ਜੋ ਹਰ ਖੇਤਰ ’ਚ ਅਮਰ ਵੇਲ ਵਾਂਗ ਵਧਦਾ ਜਾ ਰਿਹਾ ਹੈ, ਤੋਂ ਡਾਢੇ ਤੰਗ ਆ ਚੁੱਕੇ ਹਨ। ਇਸ ਲਈ ਹਜ਼ਾਰੇ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀ ਪਹਿਲਕਦਮੀ ਨਾਲ ਸਰਕਾਰ ਲੋਕਪਾਲ ਬਿੱਲ ’ਚ ਲੋੜੀਂਦੀਆਂ ਸੋਧਾਂ ਕਰਨਾ ਮੰਨੀ ਹੈ। ਸਰਕਾਰ ਨੂੰ ਅੰਨਾ ਹਜ਼ਾਰੇ ਅੱਗੇ ਝੁਕਾਉਣ ਤੇ ਇਸ ਦੇ ਹੱਕ ’ਚ ਲੋਕ ਲਹਿਰ ਬਣਾਉਣ ’ਚ ਮੀਡੀਆ ਨੇ ਵੀ ਆਪਣਾ ਭਰਪੂਰ ਯੋਗਦਾਨ ਪਾਇਆ। ਉਸ ਨੇ ਇਸ ਮਰਨ ਵਰਤ ਦਾ ਖੂਬ ਪ੍ਰਚਾਰ ਕੀਤਾ।