ਕੌਰਨਾਮਾ ਕਿਤਾਬ ਖਾੜਕੂ ਸੰਘਰਸ਼ ਵਿੱਚ ਬੀਬੀਆਂ ਵੱਲੋਂ ਪਾਏ ਅਣਮੁੱਲੇ ਯੋਗਦਾਨ ਦੀ ਸਾਖੀ ਹੈ। ਕੌਰਨਾਮਾ ਸਿੱਖ ਬੀਬੀਆਂ ਦੇ ਕਿਰਦਾਰ ਦਾ ਸਿਖਰ ਹੈ। ਕਿਤਾਬ ਦੀ ਵੰਡ ਤਿੰਨ ਭਾਗਾਂ ਵਿੱਚ ਕੀਤੀ ਗਈ ਹੈ।
੨੮ ਜੂਨ ਦੀ ਹੋਈ ਇਕੱਤਰਤਾ ਆਪਣੀਆਂ ਜੜਾਂ ਵੱਲ ਮੁੜਨ ਦੀ ਪਹਿਲ ਕਦਮੀ ਹੈ। ਇਸ ਇਕੱਤਰਤਾ ਵਿੱਚੋਂ ਭਵਿੱਖ ਦੀਆਂ ਚੁਣੌਤੀਆਂ ਨੂੰ ਨਜਿੱਠਣ ਦੇ ਰਾਹ ਖੁੱਲਣਗੇ। ਪੰਥ ਉੱਪਰ ਥਾਪੇ ਗਏ ਇੱਕ ਪੱਖੀ ਫੈਸਲਿਆਂ ਦਾ ਰੁਝਾਨ ਖਤਮ ਹੋਵੇਗਾ ਅਤੇ ਪੰਥ ਫੇਰ ਸਾਂਝੇ ਫੈਸਲੇ ਲੈ ਕੇ ਬੇਗਮਪੁਰੇ ਦੀ ਉਸਾਰੀ ਕਰੇਗਾ।
ਦਿੱਲੀ ਦੇ ਬਿਪਰ ਤਖਤ ਵੱਲੋਂ ਜੂਨ ੧੯੮੪ ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਇਹ ਧਾਰਨਾ ਬਣਾ ਲਈ ਸੀ ਕਿ ਸ਼ਾਇਦ ਹੁਣ ਸਿੱਖ ਉੱਠ ਨਹੀ ਸਕਣਗੇ ਪਰ ਉਹ ਸਿੱਖ ਸਿਦਕ ਤੋਂ ਅਣਜਾਣ ਭੁੱਲ ਗਏ ਸਨ ਕਿ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਪੰਜ ਤੀਰਾਂ ਵਿੱਚੋਂ ਇੱਕ ਤੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਦ ਸਰਹਿੰਦ ਵੱਲ ਮਾਰਿਆ ਸੀ ਤਾਂ ਸਾਰੀ ਜੰਗ ਦਾ ਰੁਖ ਬਦਲ ਗਿਆ ਸੀ। ਇਹੀ ਤੀਰ ਜਦ ਸੰਤ ਜਰਨੈਲ ਸਿੰਘ ਜੀ ਵੱਲੋਂ ਦਿੱਲੀ ਤਖਤ ਵੱਲ ਛੱਡਿਆ ਗਿਆ ਤਾਂ ਉਸ ਸਾਰੇ ਖ਼ਿੱਤੇ ਵਿੱਚ ਵੱਡੀ ਹੱਲ ਚੱਲ ਹੋਣ ਲੱਗ ਪਈ ਸੀ।