ਕਿੰਨੇ ਦਿਨ ਹੋ ਗਏ, ਮੈਂ ਹਰਿਮੰਦਰ ਦੀ ਯਾਤਰਾ ਨਹੀਂ ਗਿਆ; ਬਾਬੇ ਦੇ ਦਰਸ਼ਨ ਨਹੀਂ ਕੀਤੇ। ਲੋਕਾਂ ਦੇ ਭਾਣੇ ਮੈਂ ਕਾਫ਼ਰ ਹੋਇਆ, ਪਰ ਮੇਰੇ ਭਾਗ ਨਹੀਂ ਜਾਗੇ। ਮੈਂ ਕੀ ਕਰਾਂ! ਮੇਰੇ ਬਖ਼ਤ ਕਦੀ ਜਾਗਦੇ ਤੇ ਕਦੀ ਸੌਂਦੇ ਹਨ; ਮੇਰੇ ਭਾਗ ਦਾ ਤਾਰਾ ਨਹੀਂ ਚੜ੍ਹਿਆ। ਮੇਰੀ ਨੀਂਦ ਨਾ ਆਈ, ਮੇਰੀ ਰਾਤ ਨਾ ਖਿੜੀ। ਅੱਜ ਮੱਲੋਮੱਲੀ ਮੈਂ ਹਰਿਮੰਦਰ ਦੀ ਯਾਤਰਾ ਨੂੰ ਚੱਲਿਆ। ਪੈਰ ਜ਼ਮੀਨ 'ਤੇ ਨਹੀਂ ਟਿਕਦੇ ਹਨ। ਦਿਲ ਛਾਤੀ ਵਿਚ ਨਹੀਂ ਸੀ ਟਿਕਦਾ। ਮੈਂ ਘੰਟੇ ਘਰ ਥੀਂ ਹੇਠ ਉਤਰ ਕੇ ਸੀਸ ਸੰਗਮਰਮਰ 'ਤੇ ਰੱਖ ਦਿੱਤਾ। ਕਿਸੀ ਦੇ ਚਰਨਾਂ ਪਰ ਹੋਸੀ, ਕਿਸੀ ਨਾਲ ਛੂਹਿਆ ਹੋਸੀ। ਸਿਰ ਰੱਖਦਿਆਂ ਹੀ ਦਿਲ ਉਛਲਿਆ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸ਼ੋ੍ਰਮਣੀ ਕਮੇਟੀ ਅਤੇ ਵੀਡੀਓਕਾਨ ਕੰਪਨੀ ਵੱਲੋਂ ਮੁਫ਼ਤ ਵਾਈ-ਫਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਦਾ ਅੱਧੇ ਨਾਲੋਂ ਵਧੇਰੇ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸੋਮਵਾਰ ਤੱਕ ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ਅਤੇ ਸੱਚਖੰਡ ਸਾਹਿਬ ਦੇ ਆਲੇ-ਦੁਆਲੇ ਇਹ ਸੇਵਾ ਸ਼ੁਰੂ ਹੋ ਜਾਵੇਗੀ
ਗੁਰਬਾਣੀ ਦੇ ਰਸੀਆਂ ਦੀ ਸਹੁਲ਼ਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਵੈੱਬਸਾਈਟ ’ਤੇ ਹੁਣ ਸ੍ਰੀ ਹਰਿਮੰਦਰ ਸਾਹਿਬ ਵਿੱਚ ਚੱਲਦੇ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਨਾਲ-ਨਾਲ ਗਾਇਨ ਕੀਤੇ ਜਾ ਰਹੇ ਸ਼ਬਦ ਦੇ ਦੋ ਭਾਸ਼ਾਵਾਂ ਵਿੱਚ ਅਰਥ ਦਰਸਾਉਣ ਦੀ ਸਹੁਲਤ ਸ਼ੁਰੂ ਕਰ ਦਿੱਤੀ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਇੱਕ ਮੋਬਾਈਲ ਗੁਰਬਾਣੀ ਐਪ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਕੈਨੇਡਾ ਦੇ ਓਾਟਾਰੀਓ ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਕੈਥਲੀਨ ਵਾਇਨੀ ਨੇ ਪੰਜਾਬੀ ਲਿਬਾਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ 'ਚ ਪ੍ਰਸ਼ਾਦੇ ਬਨਾਉਣ ਦੀ ਰਸਮੀ ਸੇਵਾ ਵੀ ਕੀਤੀ ।
ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਬਲਵੀਰ ਸਿੰਘ ਨੇ 20 ਜਨਵਰੀ ਨੂੰ ਮੱਥ ਟੇਕਣ ਪੁੱਜੇ ਬਾਦਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ।
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਗੁਰਦੁਆਰਾ ਸਾਹਿਬਾਨ 'ਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਨਿਯਮਤ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ ਹੈ।
ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ‘ਤੇ ਛੱਤ ਦੇਣ ਵਾਲਾ ਲੱਕੜ ਦਾ ਕਰੀਬ ਇਕ ਸਦੀ ਪੁਰਾਣਾ ਛੱਜਾ ਅੱਜ ਉਤਾਰ ਲਿਆ ਗਿਆ । ਸਿਉਂਕ ਅਤੇ ਸਲ੍ਹਾਬ ਕਾਰਣ ਇਸਦੀ ਹਾਲਤ ਖਰਾਬ ਹੋ ਗਈ ਸੀ।
ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਹਿਬ ਨੂੰ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜ਼ਾ ਦੇਣ ਲਈ ਭਾਰਤ ਸਰਕਰ ਨੇ ਯੁਨੈਸਕੋ ਨੂੰ ਪੱਤਰ ਭੇਜਿਆ ਹੈ।ਭਾਰਤ ਵੱਲੋਂ ਯੂਨੈਸਕੋ ਨੂੰ ਭੇਜੀ ਸੂਚੀ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ 31 ਹੋਰ ਸਥਾਨਾਂ ਦੇ ਨਾਂਅ ਦਿੱਤੇ ਹਨ।
ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਫੈਸਲਾ ਕੀਤਾ ਹੈ ਕਿ ਸ਼੍ਰੀ ਹਰਿਮੰਦਰ ਸ਼ਾਹਿਬ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਅਰਾ ਸਾਹਿਬਾਨ ਵਿੱਚ ਦੀਪਮਾਲਾ ਨਾ ਜਾਵੇ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰਵਾਰ ਘੰਟਾ ਘਰ ਵਾਲੇ ਪਾਸੇ ਕਰੀਬ 60 ਵਰ੍ਹੇ ਪੁਰਾਣਾ ਪਿੰਗਲਵਾੜਾ ਸੰਸਥਾ ਦੇ ਮੁਫ਼ਤ ਸਾਹਿਤ ਵੰਡਣ ਵਾਲਾ ਸਟਾਲ ਅੱਜ ਉਪ-ਮੁੱਖ ਮੰਤਰੀ ਦੇ ਹੁਕਮਾਂ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਚੁੱਕ ਦਿੱਤਾ ਗਿਆ । ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਪਿੰਗਲਵਾੜਾ ਸੰਸਥਾ ਦੇ ਮੁੱਖੀ ਡਾ: ਇੰਦਰਜੀਤ ਕੌਰ ਨੇ ਪਿੰਗਲਵਾੜਾ ਦੇ ਮੈਂਬਰਾਂ ਤੇ ਹੋਰ ਸੰਗਤਾਂ ਨਾਲ ਉਪਰੋਕਤ ਸਥਾਨ 'ਤੇ ਬੈਠ ਕੇ ਪਾਠ ਸ਼ੁਰੂ ਕਰ ਦਿੱਤਾ ਹੈ ।
Next Page »