ਬਦਕਿਸਮਤ ਬ੍ਰਾਹਮਣ ਨੇ ਐਡਾ ਘੋਰ ਪਾਪ ਕਿਉਂ ਕੀਤਾ? ਇਸ ਦੇ ਸਪੱਸ਼ਟ ਤੌਰ ਤੇ ਤਿੰਨ ਕਾਰਨ, ਪਰ ਚੌਥੇ ਪਿੱਛੇ ਕੋਈ ਕਾਲਾ ਭੇਤ ਸੀ। ਜ਼ਾਤੀ ਈਰਖਾ, ਕਾਇਰਤਾ ਉਪਜਾਉਂਦਾ ਡਰ ਅਤੇ ਕਿਸੇ ਜਗੀਰ ਦੀ ਲਾਲਸਾ ਤਿੰਨ ਕਾਰਨ ਸਨ ਇਸ ਪਾਪ ਦੇ। ਪਹਿਲੇ ਦੋ ਕਾਰਨ ਜ਼ੋਰ ਵਾਲੇ ਅਤੇ ਤੀਜਾ ਕਾਰਨ ਦੱਬਵਾਂ ਅਤੇ ਪਹਿਲੇ ਦੋਵਾਂ ਦਾ ਸਹਾਇਕ ਸੀ। ਇਹਨਾਂ ਤੋਂ ਇਲਾਵਾ ਕਾਲੇ ਭੇਤ ਵਾਲਾ ਚੌਥਾ ਕਾਰਨ ਇਹ ਸੀ ਕਿ ਕਈ ਆਦਮੀਆਂ ਦੀ ਖੱਬੀ ਵੱਖੀ (ਦਿਲ) ਵਿਚ ਕੋਈ ਦੱਬੀ ਹੋਈ ਕਮੀਨਗੀ ਹੁੰਦੀ ਹੈ, “ਜਿਹੜੀ ਕਿਸੇ ਵੇਲੇ ਅਤਿ ਭਿਆਨਕ ਸਮਿਆਂ ਵਿਚ ਜ਼ਾਹਿਰ ਹੋ ਜਾਂਦੀ ਹੈ।
ਇਹ ਪੰਥ ਗੁਰੂ ਗੋਬਿੰਦ ਸਿੰਘ ਨੇ ਸਾਜਿਆ। ਇਹ ਉਨ੍ਹਾਂ ਅਣਖੀ ਸੂਰਮਿਆਂ ਦਾ ਕੰਮ ਹੈ ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਊਦੇਂ ਹਨ। ਉਹ,ਉਹ ਹਨ ਜਿਨ੍ਹਾਂ ਦੀ ਮੌਜੂਦਗੀ ਸ਼ਾਤ-ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਹੈ। ਜੇ ਪੰਜਾਬ ਦੇ ਸਿੱਖ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਮਹਾਨ ਨਿਰਮਲ ਪੰਥ ਦੀ ਮਾੜੀ ਜਿਹੀ 'ਯਾਦ' ਦਿਵਾਉਂਦੇ ਹਨ ਤਾਂ ਇਹ ਕੀ ਵੱਡੀ ਗੱਲ ਹੈ, ਜਦੋਂ ਕਿ ਸਾਰਾ ਸੰਸਾਰ ਅੰਦਰੋਂ ਅੰਦਰੇ ਇਸ ਨੂੰ ਅਪਣਾਉਣ ਦੀ ਦਿਲੀ ਇੱਛਾ ਕਰ ਰਿਹਾ ਹੈ। ਜਿਵੇਂ ਗਰਮ ਪਦਾਰਥ ਦੁਆਲੇ ਦੇ ਠੰਡਿਆਂ ਪਦਾਰਥਾਂ ਨੂੰ ਸ਼ਕਤੀ ਦੇ ਫ਼ਰਕ ਕਾਰਣ ਹੀ ਆਪਣੇ ਆਪ ਗਰਮਾ ਦਿੰਦੇ ਹਨ, ਇਸ ਤਰਾਂ ਕਰਦਾ ਹੈ ਗੁਰੂ ਗੋਬਿੰਦ ਸਿੰਘ ਦੇ ਪੰਥ ਦਾ ਮੈਂਬਰ।
ਉੱਚ ਦੇ ਪੀਰ ਮਾਛੀਵਾੜੇ ਤੋਂ ਕੁਝ ਫਾਸਲੇ ਉਤੇ ਹੀ ਗਏ ਸਨ ਕਿ ਉਹਨਾਂ ਨੂੰ ਮੁਗਲਾਂ ਦੀ ਗਸ਼ਤੀ ਫੌਜ . ਦਾ ਇਕ ਦਸਤਾ ਮਿਲ ਗਿਆ... ਫੌਜ ਵਿਚ ਤਿੰਨ ਸ਼ਖਸਾਂ ਦੇ ਨਾਂ ਸਨ: ਅਨਾਇਤ ਅਲੀ ਨੂਰਪੁਰ ਵਾਲੇ, ਹਸਨ ਅਲੀ ਨੂੰ ਮਾਜਰੇ ਵਾਲੇ ਅਤੇ ਕਾਜੀ ਪੀਰ ਮੁਹੰਮਦ ਸਲੋਹ ਵਾਲੇ। ਰੱਬ ਦੇ ਇਹ ਨੇਕ ਬੰਦੇ ਹਜ਼ੂਰ ਨੂੰ ਪਛਾਣ ਕੇ ਕੇਵਲ ਚੁੱਪ ਹੀ ਨਹੀਂ ਰਹੇ, ਸਗੋਂ ਆਪ ਜੀ ਨੂੰ ਉੱਚ ਦੇ ਪੀਰ ਮੰਨ ਕੇ ਸਜਦਾ ਕੀਤਾ।
ਸੰਘ ਵਲੋਂ ਸਿੱਖ ਸਮਾਜ ’ਚ ਘੁਸਪੈਠ ਕਰਨ ਲਈ ਬਣਾਈ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਵਲੋਂ ਇੰਦੌਰ ’ਚ ਵਿਵਾਦਤ ‘‘ ਗੁਰੂ ਗੋਬਿੰਦ ਸਿੰਘ ਸ਼ਤਾਬਤੀ ਸਮਾਰੋਹ ’’ ਪੂਰੀ ਤਰਾਂ ਫ਼ਲਾਪ ਸ਼ੋਅ ਸਾਬਿਤ ਹੋਇਆ ਹੈ । ਜਿਕਰਯੋਗ ਹੈ ਕਿ ਇਹ ਸਮਾਰੋੋਹ ਸ਼੍ਰੀ ਗੁਰੂ ਸਿੰਘ ਸਭਾ ਇੰਦੌਰ ਅਤੇ ਪੰਜਾਬੀ ਸਾਹਿਤ ਅਕਾਦਮੀ ਮੱਧ ਪ੍ਰਦੇਸ਼ ਦੇ ਬੈਨਰ ਹੇਠ ਹੋ ਰਿਹਾ ਸੀ । ਇਸ ਸਮਾਰੋਹ ਲਈ ਕਰੀਬ 2000 ਸੱਦਾ ਪੱਤਰ ਭੇਜੇ ਗਏ ਸਨ ਅਤੇ ਇਸ ਵਿੱਚ ਫਿਲਮਾਂ , ਕਵਿ-ਦਰਬਾਰ, ਨਾਟਕ ਅਤੇ ਸੈਮੀਨਾਰ ਰੱਖਿਆ ਹੋਇਆ ਸੀ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਜਿੰਨ੍ਹਾਂ ਵਿੱਚ ਤਿੰਨ ਤਲਵਾਰਾਂ, ਕੰਘਾ ਸਮੇਤ ਕੇਸ, ਦਸਤਾਰ, ਚੋਲ਼ਲਾ, ਚਾਬੁਕ, ਪੰਜ ਤੀਰ, ਇੱਕ ਛੋਟੀ ਕਿਰਪਾਨ, ਭਾਲਾ, ਛੋਟਾ ਭਾਲਾ, ਵੱਡੀ ਕਿਰਪਾਨ, ਇੱਕ ਸ੍ਰੀ ਸਾਹਿਬ ਜਿਸ ’ਤੇ ‘ਸਤ ਸ੍ਰੀ ਅਕਾਲ ਗੁਰੂ ਤੇਗ ਬਹਾਦਰ’, 1713 ਸੰਮਤ (1656) ਉਕਰਿਆ ਹੋਇਆ ਹੈ, ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਮਿਲਕੇ ਯਤਰਾ ਕੱਢ ਰਹੀ ਹੈ।
ਪਟਿਆਲਾ ਦੇ ਕਿਲਾ ਮੁਬਾਰਕ ’ਚੋਂ ਲਿਆ ਕੇ ਅੱਜ ਤਖ਼ਤ ਦਮਦਮਾ ਸਾਹਿਬ ਵਿਖੇ ਦਸਮ ਪਿਤਾ ਸ਼੍ਰੀ ਗੁਰੂ ਗਬਿੰਦ ਸਿੰਘ ਜੀ ਦਾ ਪਵਿੱਤਰ ਕੰਘਾ ਸੁਸ਼ੋਭਿਤ ਕੀਤਾ ਗਿਆ। ਵਿਸਾਖੀ ਮੌਕੇ ਸੰਗਤ ਦੇ ਦਰਸ਼ਨਾਂ ਲਈ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਕੇਸ ਤੇ ਪਵਿੱਤਰ ਕੰਘਾ ਰੱਖੇ ਜਾਣ ਦਾ ਪ੍ਰੋਗਰਾਮ ਉਲੀਕਿਆ ਸੀ। ਸਰਕਾਰ ਨੇ ਅੱਜ ਪਵਿੱਤਰ ਕੰਘਾ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤਾ ਹੈ, ਜੋ 15 ਅਪਰੈਲ ਤਕ ਤਖਤ ਸਾਹਿਬ ’ਤੇ ਸੁਸ਼ੋਭਿਤ ਰਹੇਗਾ।
ਗੁਰਬਾਣੀ ਸਿੱਖੀ ਜੀਵਣ ਦਾ ਧੁਰਾ ਹੈ, ਜਿਸ ਤੋਂ ਅਗਵਾਈ ਲੈਕੇ ਸਿੱਖ ਆਪਣਾ ਜੀਣਨ ਸਫਲ ਬਣਾ ਸਕਦਾ ਹੈ।ਇਸਦੇ ਲਈ ਜਰੂਰੀ ਹੈ ਕਿ ਸਿੱਖ ਗਰਬਾਣੀ ਦਾ ਪਾਠ ਕਰੇ, ਉਸਨੂੰ ਸਮਝੇ ਅਤੇ ਵਿਚਾਰੇ ।