Tag Archive "siyasi-khabran"

ਭਾਰਤੀ ਮੀਡੀਆ ਅਦਾਰਿਆਂ ਦਾ ਮੁਨਾਫਾ ਵਧਿਆ; ਪ੍ਰੈਸ ਦੀ ਅਜ਼ਾਦੀ ਦਾ ਦਾਇਰਾ ਸੁੰਗੜਿਆ: ਵਾਸਿੰਗਟਨ ਪੋਸਟ

ਵਾਸ਼ਿੰਗਟਨ ਪੋਸਟ ਨੇ ਆਪਣੀ ਇਕ ਰਿਪੋਰਟ/ਵੀਡੀਓ ਖਬਰ ਵਿਚ ਖੁਾਲਸਾ ਕੀਤਾ ਹੈ ਕਿ ਭਾਰਤ ਵਿੱਚ ਮੀਡੀਆ ਅਦਾਰਿਆਂ ਦਾ ਮੁਨਾਫਾ ਵਧ ਰਿਹਾ ਹੈ ਜਦੋਂਕਿ ਪ੍ਰੈਸ ਦੀ ਅਜ਼ਾਦੀ ਦਾ ਦਾਇਰਾ ਸੁੰਗੜ ਰਿਹਾ ਹੈ। ਰਿਪੋਰਟ ਦੀ ਸ਼ੁਰੂਆਤ ਵਿੱਚ ਪੱਤਰਕਾਰ ਰਚਨਾ ਖਹਿਰਾ ਦਾ ਹਵਾਲਾ ਦਿੱਤਾ ਹੈ ਜਿਸ "ਦਾ ਟ੍ਰਿਬਿਊਨ" ਅਖਬਾਰ ਵਿਚ ਅਧਾਰ ਕਾਰਡਾਂ ਬਾਰੇ ਖੁਲਾਸਾ ਕੀਤਾ ਸੀ ਕਿ ਕਿਵੇਂ ਅਧਾਰ ਨਾਲ ਜੁੜੇ ਲੋਕ 500/- ਰੁਪਏ ਬਦਲੇ ਸਾਰਾ ਅਧਾਰ ਡਾਟਾ ਵੇਚ ਰਹੇ ਹਨ। ਇਸ ਰਿਪੋਰਟ ਤੋਂ ਬਾਅਦ ਰਚਨਾ ਖਹਿਰਾ 'ਤੇ ਪੁਲਿਸ ਕੇਸ ਦਰਜ਼ ਕਰ ਦਿੱਤਾ ਗਿਆ ਸੀ।