ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਰਹੰਦ ਫੀਡਰ ਨਹਿਰ ਤੇ ਲੱਗੇ ਪਾਣੀ ਵਾਲੇ ਪੰਪ ਬੰਦ ਕਰਨ ਬਾਰੇ ਚਿੱਠੀ ਜਾਰੀ ਕੀਤੀ ਗਈ ਸੀ । ਜੇਕਰ ਇਹ ਪੰਪ ਬੰਦ ਕਰਵਾਏ ਜਾਂਦੇ ਹਨ ਤਾਂ ਸਰਹੰਦ ਫ਼ੀਡਰ ਦੇ ਨਾਲ ਵਗਦੀ ਰਾਜਸਥਾਨ ਫ਼ੀਡਰ ਨਹਿਰ ਵਾਲੇ ਪਾਸੇ ਦਾ ਇਲਾਕਾ ਪਾਣੀ ਤੋਂ ਸੱਖਣਾ ਹੋ ਜਾਵੇਗਾ । ਅਜਿਹਾ ਕਿਵੇਂ ਹੋਵੇਗਾ ਅਤੇ ਮਸਲਾ ਗੰਭੀਰ ਕਿਉਂ ਹੈ, ਆਓ ਸਮਝਦੇ ਹਾਂ।
ਸਰਕਾਰ ਵੱਲੋਂ ਸਰਹਿੰਦ ਫੀਡਰ ਤੇ ਲੱਗੇ ਲਿਫਟ ਪੰਪ ਬੰਦ ਕਰਨ ਦੇ ਹੁਕਮ ਵਿਰੁੱਧ ਬੀਤੇ ਦਿਨ ਮਿਸਲ ਸਤਲੁਜ ਦੇ ਸੱਦੇ ਤੇ ਫਰੀਦਕੋਟ ਵਿਖੇ ਭਾਰੀ ਇਕੱਠ ਹੋਇਆ।
ਹਰੀਕੇ ਤੋਂ ਨਿੱਕਲਦੀਆਂ ਜੌੜੀਆਂ ਨਹਿਰਾਂ, ਇੰਦਰਾ ਗਾਂਧੀ/ਰਾਜਸਥਾਨ ਨਹਿਰ ਅਤੇ ਸਰਹੰਦ ਫੀਡਰ ਨਹਿਰਾਂ ਨੂੰ ਮੋਟੀ ਤਰਪਾਲ ਅਤੇ ਸੀਮਿੰਟ-ਬਜਰੀ ਨਾਲ ਪੱਕਿਆਂ ਕਰਨ ਵਿਰੁਧ 15 ਜਨਵਰੀ 2023 ਨੂੰ ਫਿਰੋਜ਼ਸ਼ਾਹ (ਮੋਗਾ-ਫਿਰੋਜ਼ਪੁਰ) ਸੜਕ ਵਿਖੇ ਇਕ ਸਾਂਝਾ ਇਕੱਠ ਸੱਦਿਆ ਗਿਆ।