ਲੇਖਕ ਸਿਰਦਾਰ ਕਪੂਰ ਸਿੰਘ ਦੀ ਲਿਖਤ "ਸਾਚੀ ਸਾਖੀ" ਦਾ ਤੀਜਾ ਐਡੀਸ਼ਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ।
ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ "ਦਰਬਾਰ ਸਾਹਿਬ ਇਸਦਾ ਰੂਹਾਨੀ ਤੇ ਰਾਜਸੀ ਰੁਤਬਾ" ਜਾਰੀ ਕਰ ਦਿੱਤੀ ਗਈ ਹੈ। ਇਸ ਕਿਤਾਬ ਵਿਚ ਅੱਜ ਤੋਂ ਲਗਭਗ ਅੱਧੀ ਸਦੀ ਪਹਿਲਾਂ ਲਿਖੇ ਗਏ ਸਿਰਦਾਰ ਸਾਹਿਬ ਦੇ ਇਸ ਲੇਖ ਵਿੱਚ ਸਿੱਖਾਂ ਦੇ ਮੁਕੱਦਸ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਰੂਹਾਨੀ ਅਤੇ ਸਿਆਸੀ ਰੁਤਬੇ ਬਾਰੇ ਸੰਖੇਪ ਪਰ ਭਾਵਪੂਰਤ ਜਾਣਕਾਰੀ ਮਿਲਦੀ ਹੈ।
ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦਾ ਨਾਂ, ਸਿੱਖ ਇਤਿਹਾਸ ਦੇ ਵਿਦਿਆਰਥੀਆਂ ਅਤੇ ਪੰਥ ਦਰਦੀ ਸਿੱਖਾਂ ਲਈ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ।
ਰਾਜਨੀਤਕ ਪ੍ਰਭੂ-ਸੱਤਾ ਅਤੇ ਸਿੱਖ ਧਰਮ ਦੀ ਪਾਲਣਾ ਜੈਸੇ ਚਿੜਾਉਣੇ ਸੁਆਲਾਂ ਬਾਰੇ ਸਿੱਖ ਸਿਧਾਂਤ ਅਰਦਾਸ ਦੇ ਉਸ ਦੋਹਰੇ ਵਿਚ ਸਪੱਸ਼ਟ ਰੂਪ ਵਿਚ ਨਿਯਮ-ਬੱਧ ਹੈ, ਜਿਹੜਾ ਦੋਹਰਾ ਗੁਰੂ ਗੋਬਿੰਦ ਸਿੰਘ ਜੀ ਦੇ 1708 ਈ: ਵਿਚ ਜੋਤੀ-ਜੋਤ ਸਮਾਉਣ ਤੋਂ ਲੈ ਕੇ ਹੁਣ ਤਕ ਸਿੱਖ ਹਰ ਰੋਜ਼ ਆਪਣੇ ਸੁਤੰਤਰ ਇਕੱਠਾਂ ਵਿਚ ਉਚਾਰਦੇ ਆਏ ਹਨ
ਸਿੱਖ ਸਿਧਾਂਤ ਦਾ ਅਹਿਮ ਤੱਤ ਇਹ ਹੈ ਕਿ ਕੋਈ ਵੀ ਸੌਵਰਨ ਸਟੇਟ ਜਿਸ ਦੇ ਨਾਗਰਿਕਾਂ ਵਿਚ ਸਿੱਖ ਲੋਕ ਅਤੇ ਸਮੂਹ ਸ਼ਾਮਿਲ ਹੋਣ, ਨੂੰ ਸਰਬ-ਸ਼ਕਤੀਮਾਨ ਹੋਣ ਦੇ ਆਪਾ-ਭਰਮਾਊ ਦਾਅਵੇ (ਪੈਰਾਨੋਇਆ ਪ੍ਰੇਟਨਸ਼ਨਸ) ਨਹੀਂ ਕਰਨੇ ਚਾਹੀਦੇ ਕਿ ਸਟੇਟ ਕੋਲ ਲੋਕਾਂ ਦੇ ਮਨਾਂ ਅਤੇ ਸਰੀਰਾਂ ਨੂੰ ਕਾਬੂ ਤੇ ਸੇਧਿਤ ਕਰਨ ਦਾ ਵਾਹਿਦ ਹੱਕ ਹੈ। ਕੋਈ ਵੀ ਸਰਕਾਰ (ਸਟੇਟ) ਜੋ ਸਿਖਾਂ ਦੇ ਸੰਬੰਧ ਵਿਚ ਅਜਿਹਾ ਦਾਅਵਾ ਕਰੇਗੀ ਉਸ ਦਾ ਸਿੱਖਾਂ ਨਾਲ ਸਹਿ-ਹੋਂਦ ਵਿੱਚ ਵਿਚਰਨ ਦਾ ਨੈਤਿਕ ਹੱਕ ਆਪਣੇ ਆਪ ਖਤਮ ਹੋ ਜਾਵੇਗਾ।
ਦਿੱਲੀ ਦੇ ਸਿੱਖ ਨੌਜਵਾਨਾਂ ਵੱਲੋਂ 4 ਅਗਸਤ 2019 ਨੂੰ ਧਰਮ ਯੁੱਧ ਮੋਰਚੇ ਬਾਰੇ ਇਕ ਵਿਚਾਰ ਚਰਚਾ ਸੁਭਾਸ਼ ਨਗਰ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਈ ਗਈ। ਇਸ ਮੌਕੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਪਹਿਲਾਂ ਸਿਰਦਾਰ ਕਪੂਰ ਸਿੰਘ ਵੱਲੋਂ ਲਿਖੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਵਾਣ ਕੀਤੇ ਗਏ ਅਨੰਦਪੁਰ ਸਾਹਿਬ ਦੇ ਮਤੇ, ਜਿਸ ਦੀ ਨਕਲ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ ਕੋਲ ਰੱਖਦੇ ਸਨ, ਦੇ ਅਹਿਮ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਭਾਈ ਮਨਧੀਰ ਸਿੰਘ ਨੇ ਧਰਮ ਯੁੱਧ ਮੋਰਚੇ ਦਾ ਇਤਿਹਾਸਤਕ ਅਤੇ ਮੌਜੁਦਾ ਸਮੇਂ ਲਈ ਮਹੱਤਵ ਉਜਾਗਰ ਕੀਤਾ।
‘ਮਹਿੰਜੋ-ਦੇਰੂ’ ਦੇ ਸੱਤ ਹਜ਼ਾਰ ਸਾਲ ਪੁਰਾਣੇ ਖੰਡਰਾਂ ਦੀ ਦੇਖ ਭਾਲ ਤੋਂ ਸਮਾਜਿਕ ਸਭਿਅਤਾ ਦੇ ਵਿਿਦਆਰਥੀ ਨੂੰ ਸਭ ਤੋਂ ਵੱਧ ਅਚੰਭਾ ਇਸ ਗੱਲ ’ਤੇ ਹੁੰਦਾ ਹੈ ਕਿ ਉਥੇ ਜੰਗੀ ਸ਼ਸਤਰਾਂ ਦੇ ਬਸਤੀਆਂ ਦੀ ਰੱਖਿਆ ਲਈ ਫਸੀਲਾਂ ਆਦਿਕ ਦਾ ਕੋਈ ਨਾਮ ਨਿਸ਼ਾਨ ਨਹੀਂ ਮਿਲਦਾ। ਉਸ, ਤਵਾਰੀਖ ਤੋਂ ਵੀ ਪਹਿਲੇ, ਦੂਰ ਦੁਰਾਡੇ ਸਮੇਂ ਵਿਚ ਕੀ ਕਾਰਨ ਹੋ ਸਕਦੇ ਹਨ ਕਿ ਮਨੁੱਖੀ ਸਮਾਜ ਤੇ ਬਸਤੀਆਂ ਸ਼ਸਤਰ ਵਿੱਦਿਆ ਤੇ ਯੁੱਧ ਪ੍ਰਕ੍ਰਿਤੀ ਤੋਂ ਇਸ ਹੱਦ ਤਕ ਬੇ ਨਿਆਜ਼ ਹੋ ਗਏ ਕਿ ਉਨ੍ਹਾਂ ਨੂੰ ਯੁੱਧ ਜੰਗ ਦੀ ਹੋਂਦ ਹੀ ਬੇਲੋੜੀ ਅਤੇ ਅਸੰਭਵ ਪ੍ਰਤੀਤ ਹੋਣ ਲੱਗ ਪਈ। ਮਨੁੱਖੀ ਸੱਭਿਅਤਾ ਦੀ ਤਾਰੀਖ ਵਿਚ ਕੋਈ ਸ਼ਹਾਦਤ ਇਸ ਯਕੀਨ ਦੀ ਪੁਸ਼ਟੀ ਵਿਚ ਨਹੀਂ ਮਿਲਦੀ ਕਿ ਸਭਿਅਤਾ ਤੇ ਤਹਿਜ਼ੀਬ ਦੀ ਉਨਤੀ ਯਾ ਸਾਇੰਸ ਦੇ ਵਿਕਾਸ ਨਾਲ ਮਨੁੱਖੀ ਸਮਾਜ ਦੀਆਂ ਮਾਰਨ ਖੰਡੀਆਂ ਤੇ ਚੰਡਿਕਾ ਰੁਚੀਆਂ ਵਿਚ ਕੋਈ ਬੁਨਿਆਦੀ ਤਬਦੀਲੀ ਆ ਜਾਂਦੀ ਹੈ; ਸਗੋਂ ਸ਼ਹਾਦਤ ਇਸ ਦੇ ਬਿਲਕੁਲ ਉਲਟ ਹੈ ਕਿ ਜਿਉਂ ਜਿਉਂ ਪ੍ਰਕ੍ਰਿਤੀ ਦਿਆਂ ਭੇਤਾਂ ਤੇ ਉਸ ਦੀਆਂ ਸ਼ਕਤੀਆਂ ਉਤੇ ਆਦਮੀ ਦਾ ਵਸੀਕਾਰ ਵਧਦਾ ਜਾਂਦਾ ਹੈ ਤੇ ਜਿਉਂ ਜਿਉਂ ਕਿਸੇ ਸਮਾਜ ਜਾਂ ਕੌਮ ਦੀ ਮਾਦੀ ਤੇ ਮਾਨਸਿਕ ਹਾਲਤ ਉਨਤ ਤੇ ਪੇਚੀਦਾ ਹੁੰਦੀ ਜਾਂਦੀ, ਤਿਉਂ ਤਿਉਂ ਯੁੱਧ ਜੰਗ ਦੀ ਲੋੜ ਤੇ ਉਸ ਨੂੰ ਸਿਰੇ ਚੜ੍ਹਾਣ ਦੇ ਢੰਗ ਵਧੇਰੇ ਡੂੰਘੇ ਤੇ ਹਾਨੀਕਾਰਕ ਹੁੰਦੇ ਜਾਂਦੇ ਹਨ।
ਲੇਖਕ: ਡਾ. ਅਮਰਜੀਤ ਸਿੰਘ (ਵਾਸ਼ਿੰਗਟਨ) ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦਾ ਨਾਂ, ਸਿੱਖ ਇਤਿਹਾਸ ਦੇ ਵਿਦਿਆਰਥੀਆਂ ਅਤੇ ਪੰਥ ਦਰਦੀ ਸਿੱਖਾਂ ਲਈ ਕਿਸੇ ਜਾਣ-ਪਛਾਣ ਦਾ ਮੁਥਾਜ ...
ਸਿਰਦਾਰ ਜੀ ਸਿੱਖ ਚਿੰਤਨ ਅਤੇ ਅਭਿਆਸ ਨੂੰ ਪ੍ਰਾਪਤ ਧਰਮਾਂ ਦਾ ਸੰਯੋਗ ਨਹੀਂ ਮੰਨਦੇ, ਜਿਵੇਂ ਕਿ ਕਈ ਭਾਰਤੀ ਵਿਦਵਾਨ ਕਹਿ ਜਾਂ ਲਿਖ ਦਿੰਦੇ ਹਨ। ਸਿਰਦਾਰ ਜੀ ਅਨੁਸਾਰ ਸਿੱਖੀ ਇਕ ਇਤਿਹਾਸਕ “ਐਪਿਫਨੀ” ਹੈ।