ਭਾਈ ਮੱਖਣ ਸਿੰਘ ਬੱਬਰ ਉਰਫ ਗਿੱਲ ਨੂੰ ਉਹਨਾਂ ਦੀ ਮਾਤਾ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਣ ਲਈ 21 ਦਿਨ ਦੀ ਪੈਰੋਲ ਮਿਲ ਗਈ ਹੈ। ਉਨ੍ਹਾਂ ਦੀ ਮਾਤਾ ਮਨਸੋ ਕੌਰ ਦੀ ਅੰਤਮ ਅਰਦਾਸ ਉਨ੍ਹਾਂ ਦੇ ਪਿੰਡ ਨੂਰਪੁਰ ਜੱਟਾਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ 21 ਮਈ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਭਾਈ ਮੱਖਣ ਸਿੰਘ ਬੱਬਰ ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਸਨ। ਪੰਥਕ ਜਜ਼ਬੇ ਕਾਰਨ ਸਾਰੀਆਂ ਸੁਖ ਸਹੂਲਤਾਂ ਛੱਡ ਉਹ ਸਿੱਖ ਸੰਘਰਸ਼ ਦਾ ਹਿੱਸਾ ਬਣੇ। ਉਨ੍ਹਾਂ ਦੀ ਮਾਤਾ ਨਮਿਤ ਅੰਤਮ ਅਰਦਾਸ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ 21 ਮਈ ਨੂੰ ਹੋਵੇਗੀ।
ਨਾਭਾ: ਨਾਭਾ ਦੀ ਮੈਕਸਿਮਮ ਸਕਿਓਰਟੀ ਜੇਲ ਵਿੱਚ ਨਜਰਬੰਦ ਖਾੜਕੂ ਸਿੰਘਾਂ ਵੱਲੋਂ ਬੀਤੀ 10 ਨਵੰਬਰ ਨੂੰ ਪਿੰਡ ਚੱਬਾ ਵਿਖੇ ਕਰਵਾਏ ਗਏ ਸਰਬੱਤ ਖਾਲਸਾ ਸਮਾਗਮ ਸੰਬੰਧੀ ਖਾਲਸਾ ਪੰਥ ਦਾ ਨਾ ਸੰਦੇਸ਼ ਜਾਰੀ ਕੀਤਾ ਗਿਆ ਹੈ। ਆਪਣੇ ਹਸਤਾਖਰ ਕਰਕੇ ਭੇਜੇ ਗਏ ਇਸ ਸੁਨੇਹੇ ਵਿੱਚ ਬੀਤੇ ਦਿਨੀ ਹੋਏ ਸਰਬੱਤ ਖਾਲਸਾ ਸਮਾਗਮ ਬਾਰੇ ਕਈ ਸਵਾਲ ਚੁੱਕੇ ਗਏ ਹਨ। ਬੰਦੀ ਸਿੰਘਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੰਘਾਂ ਦੀ ਸ਼ਹੀਦੀ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਜਿੰਮੇਵਾਰ ਦੱਸਦਿਆਂ ਸਖਤ ਨਖੇਧੀ ਕੀਤੀ ਗਈ ਹੈ।