ਚੀਨ ਦੇ ਸਰਕਾਰੀ ਮੀਡੀਆ ਨੇ ਭਾਰਤ ਨੂੰ ਫਿਰ ਖ਼ਬਰਦਾਰ ਕੀਤਾ ਕਿ ਜੇ ਉਸਨੇ ਹਿਮਾਲਾ ਦੇ ਵਿਵਾਦਤ ਸਰਹੱਦੀ ਖੇਤਰ ਤੋਂ ਆਪਣੀ ਫੌਜ ਨੂੰ ਵਾਪਸ ਨਹੀਂ ਬੁਲਾਇਆ ਤਾਂ ਉਸਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਏਗਾ।
ਕਾਂਗਰਸ ਨੇ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਚੀਨੀ ਰਾਜਦੂਤ ਨਾਲ ਮੁਲਾਕਾਤ ਦੀਆਂ ਖ਼ਬਰਾਂ ਨੂੰ "ਫਰਜ਼ੀ" ਕਰਾਰ ਦਿੰਦੇ ਹੋਏ ਇਸਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਰਾਹੁਲ ਗਾਂਧੀ ਦੇ ਭਾਰਤ 'ਚ ਚੀਨੀ ਰਾਜਦੂਤ ਨੂੰ ਮਿਲਣ ਦੀਆਂ ਖ਼ਬਰਾਂ ਸਿੱਕਿਮ ਦੇ ਡੋਕਲਾਮ 'ਚ ਚੀਨ-ਭਾਰਤ ਸਰਹੱਦ ਵਿਵਾਦ ਦੇ ਦੌਰਾਨ ਸਾਹਮਣੇ ਆਈਆਂ ਹਨ।
ਸਿੱਕਮ ਦੇ ਡੋਕਲਾਮ 'ਚ ਚੀਨੀ ਅਤੇ ਭਾਰਤੀ ਫੌਜੀਆਂ ਵਿਚਾਲੇ ਹੱਥੋਪਾਈ ਤੋਂ ਬਾਅਦ ਦੋਵਾਂ ਵਿਚਾਲੇ ਤਣਾਅ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਸਰਹੱਦ 'ਤੇ ਤਣਾਅ ਨੂੰ ਦੇਖਦਿਆਂ ਹੁਣ ਬੀਜਿੰਗ ਨੇ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਲਈ 'ਸੇਫ਼ਟੀ ਅਡਵਾਈਜ਼ਰੀ' ਜਾਰੀ ਕੀਤੀ ਹੈ।
ਚੀਨ ਨੇ ਸਿੱਕਮ ਸੈਕਟਰ ਵਿਚ ਭਾਰਤ ਨਾਲ ਚਲ ਰਹੇ ਝਗੜੇ 'ਚ ਸਮਝੌਤੇ ਦੀ ਉਮੀਦ ਤੋਂ ਇਨਕਾਰ ਕਰਦਿਆਂ 'ਗੰਭੀਰ' ਸਥਿਤੀ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਭਾਰਤ ਦੇ ਸਿਰ ਪਾ ਦਿੱਤੀ ਹੈ। ਭਾਰਤ ਵਿਚ ਚੀਨ ਦੇ ਰਾਜਦੂਤ ਲੂ ਜ਼ਾਹੂਈ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸਾਰੀ ਗੱਲ ਭਾਰਤ 'ਤੇ ਨਿਰਭਰ ਕਰਦੀ ਹੈ ਅਤੇ ਭਾਰਤ ਨੇ ਹੀ ਇਹ ਤੈਅ ਕਰਨਾ ਹੈ ਕਿ ਕਿਹੜੇ ਬਦਲਾਂ ਨੂੰ ਅਪਣਾ ਕੇ ਅੜਿੱਕੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਚੀਨੀ ਮੀਡੀਆ ਅਤੇ ਥਿੰਕ ਟੈਂਕ ਵਲੋਂ ਜੰਗ ਦੇ ਬਦਲ ਬਾਰੇ ਕੀਤੀ ਗਈ ਟਿੱਪਣੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਕਈ ਬਦਲਾਂ 'ਤੇ ਗੱਲਾਂ ਹੋ ਰਹੀਆਂ ਹਨ॥ ਇਹ ਤੁਹਾਡੀ ਸਰਕਾਰ ਦੀ ਨੀਤੀ (ਫੌਜੀ ਤਾਕਤ ਦੀ ਵਰਤੋਂ ਕਰਨੀ ਹੈ ਜਾਂ ਨਹੀਂ) 'ਤੇ ਨਿਰਭਰ ਕਰਦਾ ਹੈ।
ਚੀਨ ਨੇ ਸਿੱਕਿਮ ਵਿੱਚ ਚੀਨ-ਭਾਰਤ ਸਰਹੱਦ ’ਤੇ ਜਾਰੀ ਤਣਾਅ ਦਰਮਿਆਨ ਡੋਕਲਾਮ ਖੇਤਰ ਵਿੱਚ ਭਾਰਤੀ ਫੌਜ ਵਲੋਂ ਕੀਤੀ ਘੁਸਪੈਠ ਦੇ ਦਾਅਵੇ ਨੂੰ ਸਾਬਤ ਕਰਨ ਲਈ ਐਤਵਾਰ ਨੂੰ ਇਕ ਨਕਸ਼ਾ ਜਾਰੀ ਕੀਤਾ ਹੈ। ਇਸ ਨਕਸ਼ੇ ’ਚ ਡੋਕਲਾਮ ਖੇਤਰ ਨੂੰ ਚੀਨ ਦਾ ਹਿੱਸਾ ਦਰਸਾਇਆ ਗਿਆ ਹੈ। ਨਕਸ਼ੇ ਦੇ ਨਾਲ ਹੀ ਦੋ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ’ਚ ਭਾਰਤੀ ਫ਼ੌਜੀਆਂ ਨੂੰ ਸਰਹੱਦ ਦੇ ਦੂਜੇ ਪਾਸੇ ਚੀਨੀ ਖੇਤਰ ’ਚ ਵਿਖਾਇਆ ਗਿਆ ਹੈ। ਭਾਰਤੀ ਮੀਡੀਆ ਮੁਤਾਬਕ ਇਸ ਦੌਰਾਨ ਭਾਰਤ ਨੇ ਸਰਹੱਦ ’ਤੇ ਸਿੱਕਿਮ ਦੇ ਨੇੜਲੇ ਖੇਤਰਾਂ ’ਚ ਫ਼ੌਜ ਦੀ ਨਫ਼ਰੀ ਵਧਾ ਦਿੱਤੀ ਹੈ।
ਚੀਨ ਨੇ ਸਿੱਕਿਮ ਵਿੱਚ ਭਾਰਤ ਤੇ ਭੂਟਾਨ ਨਾਲ ਲਗਦੀ ਆਪਣੀ ਤਿੰਨ ਧਿਰੀ ਸਰਹੱਦ ਉਤੇ ਭਾਰਤੀ ਫੌਜ ਦਾ ਬੰਕਰ ਬੁਲਡੋਜ਼ਰ ਨਾਲ ਹਟਾ ਦਿੱਤਾ। ਭਾਰਤ ਸਰਕਾਰ ਦੇ ਸੂਤਰਾਂ ਅਨੁਸਾਰ ਇਹ ਘਟਨਾ ਸਿੱਕਿਮ ਵਿੱਚ ਡੋਕਾ ਲਾ ਵਿੱਚ ਇਸ ਮਹੀਨੇ ਦੇ ਪਹਿਲੇ ਹਫ਼ਤੇ ਵਾਪਰੀ।
ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸਿੱਕਿਮ ਸਰਹੱਦ ਤੋਂ ਆਪਣੀ ਫੌਜ ਨੂੰ ਫੌਰੀ ਤੌਰ 'ਤੇ ਵਾਪਸ ਬੁਲਾਵੇ। ਚੀਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਨੇ ਸਰਹੱਦ ’ਤੇ ਜਾਰੀ ਤਣਾਅ ਕਰਕੇ ਹੀ ਕੈਲਾਸ਼ ਮਾਨਸਰੋਵਰ ਦੀ ਯਾਤਰਾ ’ਤੇ ਨਿਕਲੇ ਭਾਰਤੀ ਸ਼ਰਧਾਲੂਆਂ ਲਈ ਨਾਥੂ ਲਾ ਦੱਰੇ ਤੋਂ ਦਾਖ਼ਲਾ ਬੰਦ ਕੀਤਾ ਹੈ। ਚੀਨ ਨੇ ਇਹ ਵੀ ਕਿਹਾ ਹੈ ਕਿ ਉਸ ਨੇ ਸਰਹੱਦੀ ਉਲੰਘਣਾ ਸਬੰਧੀ ਭਾਰਤ ਕੋਲ ਆਪਣਾ ਸਫ਼ਾਰਤੀ ਵਿਰੋਧ ਦਿੱਲੀ ਤੇ ਪੇਇਚਿੰਗ ਦੋਵਾਂ ਥਾਵਾਂ ’ਤੇ ਦਰਜ ਕਰਵਾ ਦਿੱਤਾ ਹੈ।
« Previous Page