ਅਮਰੀਕਾ ਦੇ ਪੂਰਬੀ ਤਟ (ਈਸਟ ਕੋਸਟ) ਦੀਆਂ ਸਿੱਖ ਜਥੇਬੰਦੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਯੂਨਾਇਟਡ ਨੇਸ਼ਨਜ਼ (ਯੂ.ਨੇ.) ਆਮ ਸਭਾ ਦੇ ਸਲਾਨਾ ਇਜਲਾਸ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ਆਉਣਾ ਹੈ ਅਤੇ ਇਸ ਫੇਰੀ ਕਾਮਯਾਬ ਬਣਾਉਣ ਦੇ ਮਕਸਦ ਨਾਲ ਇਮਰਾਨ ਖਾਨ ਦਾ ਖਾਸ ਸਹਾਇਕ ਅਤੇ ਕੈਬਿਨੇਟ ਮੰਤਰੀ ਜ਼ੁਲਫੀ ਬੁਖਾਰੀ ਅਮਰੀਕਾ ਦੇ ਦੌਰੇ 'ਤੇ ਹੈ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੁਨੀਆ ਭਰ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸੰਸਾਰ ਪੱਧਰ ਉੱਤੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉੱਤੇ ਦੁਨੀਆ ਦੇ ਕੋਨੇ-ਕੋਨੇ ਵਿਚ ਬਹੁਭਾਂਤੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਗੁਰੂ ਪਾਤਿਸ਼ਾਹ ਵੱਲੋਂ ਸਮੁੱਚੀ ਮਨੱਖਤਾ ਲਈ ਕੀਤੀ ਗਈ ਅਦੁੱਤੀ ਤੇ ਰੂਹਾਨੀ ਬਖਸ਼ਿਸ਼ ਦਾ ਸੁਨੇਹਾ ਪ੍ਰਚਾਰਿਆ-ਪ੍ਰਸਾਰਿਆ ਜਾ ਰਿਹਾ ਹੈ।
ਬੀਤੇ ਦਿਨੀਂ ਭਾਰਤੀ ਉਪਮਹਾਂਦੀਪ ਵਿਚਲੀ ਹਿੰਦੂਤਵੀ ਸਰਕਾਰ ਦੇ ਇਸ਼ਾਰੇ ਉੱਤੇ ਦਿੱਲੀ ਦੇ ਤੁਗਲਕਾਬਾਦ ਵਿਚ ਲਗਭਗ 500 ਸਾਲ ਪੁਰਾਣਾ ਭਗਤ ਰਵਿਦਾਸ ਮੰਦਿਰ ਢਾਹੇ ਜਾਣ ਦੀਆਂ ਖਬਰਾਂ ਨੇ ਜਿੱਥੇ ਬਹੁਜਨ ਭਾਈਚਾਰੇ ਦੇ ਦਿਲਾਂ ਨੂੰ ਭਾਰੀ ਢੇਸ ਪਹੁੰਚਾਈ ਹੈ ਉੱਥੇ ਸਿੱਖ ਭਾਈਚਾਰੇ ਵਿਚ ਵੀ ਇਸਦਾ ਵੱਡਾ ਰੋਸ ਪਾਇਆ ਜਾ ਰਿਹਾ ਹੈ।
ਭਾਰਤ ਸਰਕਾਰ ਵੱਲੋਂ 5 ਅਗਸਤ ਨੂੰ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ ਖਤਮ ਕਰ ਦੇਣ ਤੋਂ ਬਾਅਦ ਕਸ਼ਮੀਰ ਮਾਮਲਾ ਕੌਮਾਂਤਰੀ ਮੰਚਾਂ ਉੱਤੇ ਉੱਭਰ ਆਇਆ ਹੈ।
ਕਸ਼ਮੀਰ ਦੇ ਹਾਲਾਤ ਨੂੰ ਪੇਚੀਦਾ ਅਤੇ ਵਿਸਫੋਟਕ ਦੱਸਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਕਸ਼ਮੀਰ ਮਾਮਲੇ ਵਿਚ ਸਾਲਸੀ (ਵਿਚੋਲਗੀ) ਕਰਨ ਦੀ ਪੇਸ਼ਕਸ਼ ਕੀਤੀ ਹੈ।
ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਸਿੱਖਾਂ, ਕਸ਼ਮੀਰੀਆਂ, ਗੋਰਿਆਂ ਅਤੇ ਅਫਰੀਕਣ-ਅਮੈਰੀਕਨਾਂ ਨੇ ਸਾਂਝੇ ਤੌਰ 'ਤੇ ਭਾਰਤੀ ਜ਼ੁਲਮਾਂ ਦਾ ਪਰਦਾਫਾਸ ਕਰਨ ਲਈ 15 ਅਗਸਤ ਨੂੰ ਇਕ ਮੁਜਾਹਿਰਾ ਕੀਤਾ।
ਅਮਰੀਕਾ ਦੇ ਸ਼ਹਿਰ ਫਰਿਜਨੋ ਦੇ ਗੁਰਦੁਆਰਾ ਸਾਹਿਬ ਵਿਖੇ ਲਾਏ ਜਾ ਰਹੇ ‘ਨਾਚ-ਗਾਣਾ ਕੈਂਪ’ ਖਿਲਾਫ ਇੱਕ ਸ਼ਿਕਾਇਤ ਬੀਤੇ ਦਿਨ (18 ਜੁਲਾਈ ਨੂੰ) ਅਕਾਲ ਤਖਤ ਸਾਹਿਬ ਵਿਖੇ ਪੁੱਜੀ ਹੈ।
ਅਮਰੀਕਾ ਦੇ ਸੂਬੇ ਕਨੈਕਟੀਕਟ ਵਿਚ ਪੈਂਦੇ ਸ਼ਹਿਰ ਨਾਰਵਿਚ ਵਿੱਚ 'ਤੀਜੇ ਘੱਲੂਘਾਰੇ' (1984 ਦੀ ਸਿੱਖ ਨਸਲਕੁਸ਼ੀ) ਦੀ ਯਾਦਗਾਰ 1 ਜੂਨ ਨੂੰ ਸਥਾਪਤ ਹੋਣ ਜਾ ਰਹੀ ਹੈ। ਇਹ ਯਾਦਗਾਰ ਅਮਰੀਕਾ ਵਿਚ ਸਥਾਪਤ ਹੋਣ ਵਾਲੀ ਤੀਜੇ ਘੱਲੂਘਾਰੇ ਦੀ ਪਹਿਲੀ ਯਾਦਗਾਰ ਹੈ।
ਅਮਰੀਕਾ ਦੇ ਕਨੈਕਟੀਕਟ ਸੂਬੇ ਵਿਚਲੇ ਨਾਰਵਿਚ ਸ਼ਹਿਰ ਵਿਚ ਜੂਨ 1984 'ਚ ਭਾਰਤੀ ਫੌਜਾਂ ਵਲੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਅਤੇ ਹੋਰਨਾਂ ਗੁਰਧਾਮਾਂ ਉੱਤੇ ਕੀਤੇ ਗਏ ਹਮਲੇ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ।
« Previous Page — Next Page »