ਅੱਜ (21 ਜੂਨ) ਇੱਥੋਂ ਦੇ ਭਾਰਤੀ ਦੂਤਵਾਸ ਬਾਹਰ ਸਿੱਖ ਭਾਈਚਾਰੇ ਨੇ ਦਿੱਲੀ 'ਚ ਸਿੱਖ ਪਿਓ-ਪੁੱਤਰ ਦੀ ਪੁਲਿਸ ਵੱਲ੍ਹੋੰ ਕੀਤੀ ਗਈ ਕੁੱਟਮਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਇੱਥੇ ਰੋਹਿੰਗਾ ਭਾਈਚਾਰੇ ਨਾਲ ਮਿਆਂਮਾਰ 'ਚ ਹੋ ਰਹੇ ਨਸਲਘਾਤ ਵਿਰੁੱਧ ਮੈਲਬਰਨ(ਆਸਟ੍ਰੇਲੀਆ) ਵਿੱਚ ਮੁਜ਼ਾਹਰਾ ਕੀਤਾ ਗਿਆ। ਇੰਟਰਨੈਸ਼ਨਲ ਰੋਹੀੰਗੀਆ ਕੌਂਸਲ ਨੇ ਇਸ ਨਸਲਕੁਸ਼ੀ ਦੇ ਖਿਲਾਫ ਮੈਲਬਰਨ ਸ਼ਹਿਰ ਦੀ ਸਟੇਟ ਲਾਇਬ੍ਰੇਰੀ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਸਥਾਨਕ ਰੋਹੀਂਗੀਆ ਮੂਲ ਦੇ ਲੋਕਾਂ ਸਮੇਤ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਹਿੱਸਾ ਲਿਆ।
ਬੀਤੇ ਕੱਲ੍ਹ (7 ਸਤੰਬਰ) ਨੂੰ ਇੱਥੇ ਰੋਹੀੰਗੀਆ ਭਾਈਚਾਰੇ ਨਾਲ ਮਿਆਂਮਾਰ 'ਚ ਹੋ ਰਹੇ ਨਸਲਘਾਤ ਵਿਰੁੱਧ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਸਥਾਨਕ ਰੋਹੀਂਗੀਆ ਮੂਲ ਦੇ ਲੋਕਾਂ ਸਮੇਤ ਸਿੱਖ ਸੰਸਥਾਵਾਂ ਨੇ ਵੀ ਸ਼ਮੂਲੀਅਤ ਕੀਤੀ। ਸ਼ਹਿਰ ਦੀ ਕੌਲਿਨ ਸਟਰੀਟ 'ਤੇ ਹੋਏ ਇਸ ਮੁਜ਼ਾਹਰੇ 'ਚ ਕੌਮਾਂਤਰੀ ਭਾਈਚਾਰੇ ਨੂੰ ਇਸ ਜ਼ੁਰਮ ਵਿਰੁੱਧ ਅਵਾਜ਼ ਚੁੱਕਣ ਦੀ ਅਪੀਲ ਕੀਤੀ ਗਈ।
ਸਿੱਖ ਪਛਾਣ ਦੇ ਸਬੰਧ 'ਚ ਜਾਗਰੂਕਤਾ ਲਿਆਉਣ, ਸਿੱਖ ਇਤਿਹਾਸ ਅਤੇ ਕਦਰਾਂ ਕੀਮਤਾਂ ਬਾਰੇ ਦੱਸਣ ਲਈ ਮੈਲਬੌਰਨ ਸ਼ਹਿਰ 'ਚ 17 ਤੋਂ 20 ਦਸੰਬਰ 2016, ਤਕ ਸਿੱਖ ਰਾਜ ਨਾਲ ਸਬੰਧਤ ਪ੍ਰਦਰਸ਼ਨੀ ਲਾਈ ਜਾ ਰਹੀ ਹੈ।
35 ਸਾਲਾ ਸਿੱਖ ਬੀਬੀ ਗੁਰਿੰਦਰ ਕੌਰ ਆਸਟ੍ਰੇਲੀਆ ਵਿਚ ਸਥਾਨਕ ਚੋਣਾਂ ਲੜਨ ਵਾਲੀ ਪਹਿਲੀ ਸਿੱਖ ਬੀਬੀ ਹੋਵੇਗੀ।
ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਖਾਲਸਾ ਛਾਉਣੀ, ਸਿੱਖ ਫੈਡਰੇਸ਼ਨ ਅਸਟਰੇਲੀਆ, ਆਖੰਡ ਕੀਰਤਨੀ ਜੱਥਾ ਆਸਟਰੇਲੀਆ, ਬਾਬਾ ਬਿਧੀ ਚੰਦ ਦਲ, ਦਮਦਮੀ ਟਕਸਾਲ, ਰਣਜੀਤ ਗਤਕਾ ਅਖਾੜਾ ਸਮੇਤ ਹੋਰ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ ।