"ਪਰ ਪੈਸਿਆਂ ਨਾਲੋਂ ਕੀਮਤੀ ਜਾਨ ਹੈ ਜੇਕਰ ਸਾਡੇ ਸਿੱਖ ਭਰਾ ਸਮੇਂ ਤੇ ਨਾ ਆਏ ਹੁੰਦੇ ਤਾਂ ਖੌਰੇ ਸਾਡਾ ਕੀ ਬਣਦਾ ਅਸੀਂ ਅੱਜ ਜੇਕਰ ਜਿਉਂਦੇ ਹਾਂ ਤਾਂ ਸਾਡੇ ਸਿੱਖ ਭਰਾਵਾਂ ਕਰਕੇ ਜਿਉਂਦੇ ਹਾਂ"।
ਜੰਮੂ ਕਸ਼ਮੀਰ 'ਚ ਸਿੱਖਾਂ ਦੇ ਇਕ ਹਿੱਸੇ ਵਲੋਂ ਅੱਜ (7 ਅਕਤੂਬਰ, 2017) ਗੈਰ ਸਿਆਸੀ ਜਥੇਬੰਦੀ ਬਣਾਈ ਗਈ ਹੈ। ਜਥੇਬੰਦੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ ਕਿਹਾ ਕਿ ਜਥੇਬੰਦੀ ਉਨ੍ਹਾਂ ਫ਼ਿਰਕੂ ਤਾਕਤਾਂ ਨਾਲ ਲੜੇਗੀ, ਜੋ ਸੂਬੇ ਵਿਚ ਅਮਨ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਵਿਚ ਹਨ।
ਭਾਰਤ ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜੰਮੂ ਵਿਖੇ ਹੁਰੀਅਤ ਕਾਨਫਰੰਸ ਦੇ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਕਰੀਬੀ ਦੱਸੇ ਜਾਂਦੇ ਇਕ ਵਕੀਲ ਦੀਆਂ ਦੋ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਇਸੇ ਮਾਮਲੇ 'ਚ ਐਨ.ਆਈ.ਏ. ਨੇ ਹੁਰੀਅਤ ਦੇ ਆਗੂ ਤੇ ਸਈਦ ਅਲੀ ਸ਼ਾਹ ਗਿਲਾਨੀ ਦੇ ਛੋਟੇ ਪੁੱਤਰ ਨਸੀਮ ਨੂੰ ਬੁੱਧਵਾਰ ਨੂੰ ਪੇਸ਼ ਹੋਣ ਲਈ ਕਿਹਾ ਹੈ ਜਦਕਿ ਵੱਡੇ ਪੁੱਤਰ ਨਈਮ ਨੂੰ ਸੋਮਵਾਰ ਨੂੰ ਪੁੱਛਗਿੱਛ ਲਈ ਏਜੰਸੀ ਦੇ ਹੈਡਕੁਆਰਟਰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਨਈਮ ਪੇਸ਼ੇ ਵਜੋਂ ਡਾਕਟਰ ਹੈ ਤੇ ਪਾਕਿਸਤਾਨ 'ਚ 11 ਸਾਲ ਗੁਜ਼ਾਰਨ ਤੋਂ ਬਾਅਦ 2010 'ਚ ਕਸ਼ਮੀਰ ਪਰਤਿਆ ਹੈ।
ਬੀਤੇ ਦਿਨੀ ਜੰਮੂ ਕਸ਼ਮੀਰ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਸਕੂਲਾਂ 'ਚ ਨਾ ਪੜਾਉਣ ਦਾ ਐਲਾਨ ਕੀਤਾ ਗਿਆਂ। ਇਸ ਸਬੰਧੀ ਜੰਮੂ ਕਸ਼ਮੀਰ ਤੋਂ ਆਏ ਸਿੱਖਾਂ ਦੇ ਇਕ ਵਫ਼ਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਮੁਲਾਕਾਤ ਕਰਕੇ ਸੂਬੇ ਅੰਦਰ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਯਤਨ ਕਰਨ ਦੀ ਅਪੀਲ ਕੀਤੀ।
ਕਸ਼ਮੀਰ ਘਾਟੀ ਵਿੱਚ ਸਿੱਖਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕੀਤੇ ਜਾ ਰਹੇ ਹਨ ਅਤੇ ਕਈ ਥਾਵਾਂ ’ਤੇ ਸਿੱਖਾਂ ਨੂੰ ਜਬਰੀ ਮੁਸਲਮਾਨ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ। ਇਹ ਦਾਅਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕੀਤਾ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਸ਼ਮੀਰ ਵਾਦੀ ਵਿੱਚ ਰਹਿੰਦੇ ਸਿੱਖਾਂ ਦੀ ਸਥਿਤੀ ਦਾ ਪਤਾ ਲਾਉਣ ਲਈ ਸਿੱਖ ਆਗੂਆਂ ਦਾ ਚਾਰ ਮੈਂਬਰੀ ਵਫ਼ਦ ਵਾਦੀ ਵਿੱਚ ਭੇਜਿਆ ਗਿਆ ਸੀ। ਇਸ ਵਫ਼ਦ ਨੇ ਸਮੁੱਚੇ ਹਾਲਾਤ ਬਾਰੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਜਾਣਕਾਰੀ ਦਿੱਤੀ ਹੈ।
ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਅਜ਼ਾਦੀ ਪਸੰਦ ਮੁਜਾਹਰਿਆਂ ਅਤੇ ਰੈਲੀਆਂ ਨੇ ਅੱਜ (29 ਅਗਸਤ) ਕਸ਼ਮੀਰ ਘਾਟੀ ਨੂੰ ਹਿਲਾ ਕੇ ਰੱਖ ਦਿੱਤਾ। ਅੱਜ 52 ਦਿਨਾਂ ਤੋਂ ਜਾਰੀ ਕਰਫਿਊ 'ਚ ਢਿੱਲ ਦਿੱਤੀ ਗਈ ਸੀ।
ਦਲ ਖਾਲਸਾ ਨੇ ਕਸ਼ਮੀਰ ਦੇ ਅਨੰਤਨਾਗ ਖੇਤਰ ਦੇ ਪਿੰਡ ਸਾਲੀਆ ਵਿਖੇ ਭਾਰਤੀ ਸੁਰੱਖਿਆ ਬਲਾਂ ਵਲੋਂ ਗੁਰਦੁਆਰਾ ਸਾਹਿਬ ਦੀ ਬੇਹੁਰਮਤੀ ਕਰਨ ਦੀ ਘਟਨਾ ਦਾ ਸਖਤ ਨੋਟਿਸ ਲਿਆ ਹੈ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਲੋਂ ਮੋਦੀ ਸਰਕਾਰ ਪਾਸੋਂ ਕਸ਼ਮੀਰੀ ਸਿੱਖਾਂ ਦੀ ਹਿਫਾਜ਼ਤ ਲਈ ਲਾਈ ਗੁਹਾਰ ਦਾ ਸਿਧਾਂਤਕ ਵਿਰੋਧ ਕਰਦਿਆਂ ਕਿਹਾ ਕਿ ਕਸ਼ਮੀਰ, ਪੰਜਾਬ ਦਾ ਗੁਆਂਢੀ ਸੂਬਾ ਹੈ ਅਤੇ ਆਪਣੇ ਗੁਆਂਢੀ ਨਾਲ ਗੱਲ ਕਰਨ ਲਈ ਦਿੱਲੀ ਦੀ ਦਖਲ਼ਅੰਦਾਜ਼ੀ ਦੀ ਕੋਈ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਸ਼੍ਰੀਨਗਰ ਵਿੱਚ ਇੱਕ ਸਾਜਿਸ਼ ਅਤੇ ਸ਼ਰਾਰਤ ਤਹਿਤ ਸਿੱਖਾਂ ਨੂੰ ਮੁਸਲਮਾਨਾਂ ਨਾਲ ਲੜਾਉਣ ਦੀ ਵਿਉਂਤ ਰਚੀ ਜਾ ਰਹੀ ਹੈ ਕਿਉਕਿ ਕੇਂਦਰ ਤੇ ਸੂਬਾ ਸਰਕਾਰ ਦੇ ਹੱਥੋਂ ਉਥੇ ਦੀ ਸਥਿਤੀ ਕੰਟਰੋਲ ਵਿੱਚ ਨਹੀਂ ਆ ਰਹੀ।
ਭਾਰਤੀ ਸੁਰੱਖਿਆ ਬਲਾਂ ਹੱਥੋਂ ਮਾਰੇ ਗਏ ਅਤੇ ਜ਼ਖਮੀ ਕਸ਼ਮੀਰੀਆਂ ਦੇ ਪਰਿਵਾਰਾਂ ਨੂੰ ਮਿਲਣ ਜਾਂਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸੋਮਵਾਰ ਮਾਧੋਪੁਰ ਤੋਂ ਜੰਮੂ ਕਸ਼ਮੀਰ ’ਚ ਦਾਖ਼ਲ ਹੋਣ ’ਤੇ ਪੁਲੀਸ ਨੇ ਰੋਕ ਲਿਆ ਤੇ ਅੱਗੇ ਨਹੀਂ ਜਾਣ ਦਿੱਤਾ। ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਸਾਥੀਆਂ ਨੇ ਕੌਮੀ ਮਾਰਗ ’ਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਜਾਮ ਲੱਗ ਗਿਆ। ਬੜੀ ਮੁਸ਼ਕਲ ਨਾਲ ਐਸ.ਪੀ. ਖਲੀਲ ਪੋਸਵਾਲ ਨੇ ਅੱਧੇ ਘੰਟੇ ਬਾਅਦ ਉਨ੍ਹਾਂ ਨੂੰ ਸਮਝਾ ਕੇ ਧਰਨੇ ਤੋਂ ਉਠਾਇਆ ਅਤੇ ਉਨ੍ਹਾਂ ਨੂੰ ਨੇੜਲੀ ਇਮਾਰਤ ’ਚ ਜਾਣ ਲਈ ਕਿਹਾ, ਪਰ ਉਹ ਸਾਰੇ ਇਮਾਰਤ ਦੇ ਬਾਹਰ ਹੀ ਬੈਠੇ ਰਹੇ।
ਭਾਰਤ ਦੀ ਪ੍ਰਮੁੱਖ ਨਿਊਜ਼ ਏਜੰਸੀ ਪੀ. ਟੀ. ਆਈ. ਵਲੋਂ 31 ਜਨਵਰੀ ਨੂੰ ਦਿੱਤੀ ਗਈ ਇੱਕ ਖਬਰ ਅਨੁਸਾਰ ਕਸ਼ਮੀਰੀ ਸਿੱਖਾਂ ਦੀ ਨੁਮਾਇੰਦਾ ਜਮਾਤ ‘ਆਲ ਪਾਰਟੀਜ਼ ਸਿੱਖ ਕੁਆਰਡੀਨੇਸ਼ਨ ਕਮੇਟੀ’ ਦੇ ਅਹੁਦੇਦਾਰਾਂ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ, ਭਾਰਤੀ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਲਗਭਗ 12 ਸਾਲ ਪਹਿਲਾਂ 20 ਮਾਰਚ, 2000 ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਪਿੰਡ ਚਿੱਠੀ ਸਿੰਘਪੁਰਾ ਵਿੱਚ ਮਾਰੇ ਗਏ 35 ਸਿੱਖਾਂ ਦੇ ਕਤਲੇਆਮ ਨੂੰ, ਸੁਪਰੀਮ ਕੋਰਟ ਆਪਣੀ ਜਾਂਚ ਦੇ ਘੇਰੇ ਵਿੱਚ ਲਿਆਏ। ਇਸ ਦੇ ਨਾਲ ਹੀ ਸਿੱਖਾਂ ਦੇ ਕਾਤਲਾਂ ਨੂੰ ਮਾਰਨ ਦੇ ਬਹਾਨੇ, ਭਾਰਤੀ ਸੁਰੱਖਿਆ ਦਸਤਿਆਂ ਵਲੋਂ ਮਾਰੇ ਗਏ ਪੰਜ ਨਿਰਦੋਸ਼ ਕਸ਼ਮੀਰੀਆਂ (ਪਥਰੀਅਲ ਕਾਂਡ) ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ।