Tag Archive "sikhs-in-jammu-kashmir"

ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜ਼ਾ ਦੇਣ ਲਈ ਸਿੱਖਾਂ ਨੇ ਦਿੱਤਾ ਧਰਨਾ

ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜ਼ਾ ਦੇਣ ਸਮੇਤ ਹੋਰ ਪਿਛਲੇ ਲੰਮੇ ਸਮੇਂ ਤੋਂ ਲਮਕੀਆਂ ਮੰਗਾਂ ਪੂਰੀਆਂ ਕਰਨ ਲਈ ਸ੍ਰੀਨਗਰ, ਬਾਰਾਮੁਲਾ ਦੇ ਬਾਅਦ ਸਿੱਖ ਤਾਲਮੇਲ ਕਮੇਟੀ ਵਲੋਂ ਘੱਟ ਗਿਣਤੀ ਰੁਤਬੇ ਸਮੇਤ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਜ਼ਿਲਾ ਪੁਲਵਾਮਾ ਦੇ ਤਰਾਲ ਇਲਾਕੇ ਵਿਖੇ ਸੈਂਕੜੇ ਸਿੱਖਾਂ ਨੇ ਮੁਫਤੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਦਿੱਤਾ ।

ਜੰਮੂ ਵਿੱਚ ਭਾਈ ਜਸਜੀਤ ਸਿੰਘ ਦੇ ਕਾਤਲ ਪੁਲਿਸ ਅਫ਼ਸਰਾਂ ਦੀ ਬਹਾਲੀ ਵਿਰੁੱਧ ਰੋਸ ਮੁਜ਼ਾਹਰਾ

ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੀ ਵਰੇਗਂਢ ਮੌਕੇ ਇੱਥੇ ਪੁਲਿਸ ਵੱਲੋਂ ਬੀਤੀ 4 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ ਪਾੜਨ ਦੇ ਵਿਰੋਧ 'ਚ ਸ਼ਾਂਤਮਈ ਧਰਨਾ ਦੇਣ ਵਾਲੇ ਸਿੱਖਾਂ 'ਤੇ ਪੁਲਿਸ ਵਲੋਂ ਚਲਾਈ ਗੋਲੀ ਦੌਰਾਨ ਸ਼ਹੀਦ ਹੋਏ ਸਿੱਖ ਭਾਈ ਜਸਜੀਤ ਸਿੰਘ ਦੇ ਕਾਤਲ ਅਫ਼ਸਰਾਂ ਨੂੰ ਮੁੜ ਬਹਾਲ ਕਰਨ ਦੇ ਵਿਰੋਧ ਵਿਚ ਅੱਜ ਯੂਨਾਈਟਡ ਸਿੱਖ ਕੌਾਸਲ ਦੀ ਅਗਵਾਈ 'ਚ ਦੁਪਹਿਰ 1 ਵਜੇ ਡਿਗਿਆਣਾ ਕੌਾਸਲ ਦਫ਼ਤਰ ਤੋਂ ਪਾਨਾਮਾ ਚੌਕ ਡਿਵਕਾਮ ਦਫ਼ਤਰ ਤੱਕ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ।

ਜੰਮੂ ਕਸ਼ਮੀਰ ‘ਚ ਗੁਰਦੁਆਰਾ ਪ੍ਰਬੰਧ ਲਈ ਪਈਆਂ ਵੋਟਾਂ

ਅੱਜ ਜੰਮੂ ਕਸ਼ਮੀਰ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ 12 ਸਾਲ ਦੇ ਬਾਅਦ ਸਾਰੇ ਜ਼ਿਲਿਆਂ ਵਿੱਚ ਵੋਟਾਂ ਪਈਆਂ, ਜਿਨਾਂ ਵਿੱਚ ਹਰ ਜਿਲੇ ਲਈ 11 ਮੈਂਬਰ ਚੁਣੇ ਜਾਣਗੇ।ਸੂਬੇ ਦੇ 22 ਹਲਕਿਆਂ ਵਿੱਚ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਵਾਸਤੇ ਵੋਟਾਂ ਪਈਆਂ 60 ਫੀਸਦੀ ਵੋਟਰਾਂ ਗੁਰਦੁਆਰਾ ਕਮੇਟੀ ਚੁਨਣ ਲਈ ਆਪਣੇ ਹੱਕ ਦਾੀ ਵਰਤੋਂ ਕੀਤੀ।

ਸ਼ਹੀਦ ਜਗਜੀਤ ਸਿੰਘ ਜੰਮੂ ਦੀ ਅੰਤਿਮ ਅਰਦਾਸ ‘ਚ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਤਰ ਹੋਈਆਂ

ਪਿੱਛਲੇ ਦਿਨੀ ਘੱਲੂਘਾਰਾ 1984 ਦਿਹਾੜੇ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਤਸਵੀਰ ਵਾਲੇ ਫਲੈਕਸ ਪੁਲਿਸ ਵੱਲੋਂ ਉਤਾਰਨ ਤੋਂ ਬਾਅਦ ਪੈਦਾ ਹੋਏ ਤਨਾਅ ਮੌਕੇ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਜੰਮੂ ਦੇ ਸ਼ਹੀਦ ਹੋਏ ਸਿੱਖ ਨੌਜਾਵਾਨ ਜਗਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਨੇ ਹਾਜ਼ਰੀ ਲੁਆਈ ਅਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਜੰਮੂ ਕਸ਼ਮੀਰ ਸਰਕਾਰ ਵੱਲੋਂ ਸਿੱਖਾਂ ‘ਤੇ ਪਰਚੇ ਦਰਜ਼ ਕਰਨ ਦੀ ਕੀਤੀ ਨਿਖੇਧੀ

ਘੱਲੂਘਾਰਾ ਦਿਵ ਸ ਮੌਕੇ ਜੰਮੂ ਵਿੱਚ ਸਹੀਦ ਸੰਤ ਭਿੰਡਰਾਂਵਾਲ਼ਿਆਂ ਦੀ ਤਸਵੀਰ ਵਾਲੇ ਬੈਨਰ ਪੁਲਿਸ ਵੱਲੋਂ ਪਾੜਨ ਤੋਂ ਬਾਅਦ ਪੈਦਾ ਹੋਏ ਤਨਾਅ ਜਿਸ ਵਿੱਚ ਇੱਕ ਸਿੱਖ ਨੌਜਵਾਨ ਜਗਜੀਤ ਸਿੰਘ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਸੀ ਅਤੇ ਕਈ ਹੋਰ ਫੱਟੜ ਹੋ ਗਏ ਸਨ। ਉਸਤੋਂ ਬਾਅਦ ਸਿੱਖ ਨੌਜਵਾਨਾਂ ਉੱਪਰ ਪਰਚੇ ਦਰਜ਼ ਕੀਤੇ ਗਏ ਹਨ।

ਜੰਮੂ ਵਿੱਚ ਸ਼ਹੀਦ ਹੋਏ ਜਗਜੀਤ ਸਿੰਘ ਦੀ ਮੌਤ ਦੀ ਨਿਆਂਇਕ ਜਾਂਚ ਕਰਵਾਉਣ ਦੀ ਉੱਠੀ ਮੰਗ

ਸਿੱਖ ਸੰਗਠਨਾਂ ਨੇ 4 ਜੂਨ ਨੂੰ ਜੰਮੂ 'ਚ ਹੋਈ ਹਿੰਸਕ ਝੜਪ ਜਿਸ 'ਚ ਇਕ ਨੌਜਵਾਨ ਦੀ ਜਾਨ ਗਈ ਸੀ ਦੀ ਨਿਆਂਇਕ ਜਾਂਚ ਕਰਾਉਣ ਦੀ ਮੰਗ ਕੀਤੀ ਹੈ ।ਹਿੰਸਕ ਝੜਪ ਦੌਰਾਨ ਮਾਰੇ ਗਏ ਸਿੱਖ ਨੌਜਵਾਨ ਜਸਜੀਤ ਸਿੰਘ ਦੇ ਮਾਮਲੇ ਦੀ ਨਿਆਂਇਕ ਜਾਂਚ ਨਾ ਕਰਾਉਣ 'ਤੇ ਸਿੱਖ ਸੰਗਠਨਾਂ ਨੇ ਹੈਰਾਨੀ ਪ੍ਰਗਟ ਕੀਤੀ ਅਤੇ ਸਿੱਖ ਨੌਜਵਾਨਾਂ ਖਿ਼ਲਾਫ਼ ਐਫ.ਆਈ.ਆਰ. ਦਰਜ ਕਰਨ ਨੂੰ ਵੀ ਸਮਝੌਤੇ ਦੇ ਖਿ਼ਲਾਫ਼ ਦੱਸਿਆ ਹੈ ।

ਸ਼ਹੀਦ ਭਾਈ ਜਗਜੀਤ ਸਿੰਘ ਦੇ ਅੰਤਿਮ ਸਸਕਾਰ ਮੌਕੇ ਹਜ਼ਾਰਾਂ ਸੰਗਤਾਂ ਇਕੱਤਰ ਹੋਈਆਂ

ਘੱਲੂਘਾਰਾ ਦਿਵਸ ਮੌਕੇ ਜੰਮੂ ਪੁਲਿਸ ਵੱਲੋਂ ਸੰਤ ਜਰਨੈਲਸਿੰਘ ਭਿੰਡਰਾਂਵਾਲ਼ਿਆਂ ਦੀਆਂ ਤਸਵੀਰਾਂ ਵਾਲੇ ਬੈਨਰ ਉਤਾਰਨ ਕਰਕੇ ਪੈਦਾ ਹੋਏ ਤਨਾਅ ਤੋਂ ਬਾਅਦ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਸ਼ਹੀਦ ਹੋਏ ਭਾਈ ਜਗਜੀਤ ਸਿੰਘ ਅੰਤਿਮ ਸਸਕਾਰ ਅੱਜ ੳੇੁਹਨਾਂ ਦੇ ਪਿੰਡ ਚੋਹਾਲਾ ਵਿਖੇ ਕਰ ਦਿੱਤਾ ਗਿਆ।

ਸਮੁੱਚੀ ਸਿੱਖ ਕੌਮ ਸ਼ਹੀਦ ਸਿੰਘ ਦੇ ਪਰਿਵਾਰ ਦੇ ਨਾਲ ਖੜੀ ਹੈ: ਜੱਥੇਦਾਰ ਸ਼੍ਰੀ ਅਕਾਲ ਤਖਤ

ਜੰਮੂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਪੁਲਿਸ ਵੱਲੋਂ ਲਾਹੇ ਜਾਣ ਤੋਂ ਬਾਅਦ ਰੋ ਸਜਾਹਿਰ ਕਰ ਰਹੀ ਸਿੱਖ ਸੰਗਤ 'ਤੇ ਪੁਲਿਸ ਵੱਲੋਂ ਗੋਲੀਆਂ ਚਲਾ ਕੇ ਸਿੱਖ ਨੌਜਵਾਨ ਨੂੰ ਸ਼ਹੀਦ ਕਰਨ ਦੀ ਨਿਖੇਧੀ ਕਰਦਿਆਂ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸਮੁੱਚੀ ਕੌਮ ਸ਼ਹੀਦ ਦੇ ਪਰਿਵਾਰ ਅਤੇ ਜੰਮੂ ਦੀ ਸੰਗਤ ਦੇ ਨਾਲ ਖੜੀ ਹੈ।

ਸਰਕਾਰੀ ਸਖਤੀ ਦੇ ਬਾਵਜੂਦ ਸਿੱਖਾਂ ਨੇ ਜੰਮੂ ਵਿੱਚ ਕੀਤਾ ਜ਼ਬਰਦਸਤ ਪ੍ਰਦਰਸ਼ਨ, ਸ਼ਹੀਦ ਸਿੱਖ ਨੌਜਵਾਨ ਦਾ ਸਸਕਾਰ ਅੱਜ

ਜੁੰਮੂ ਦੇ ਸਿੱਖਾਂ ਵੱਲੋਂ ਘੱਲੂਘਾਰਾ ਜੂਨ 1984 ਮਨਾਏ ਜਾਣ ਮੋਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਇਸ਼ਤਿਹਾਰ ਲਾਹੇ ਜਾਣ ਦੇ ਵਿਰੁੱਧਜੰਮੂ 'ਚ ਸਿੱਖ ਜਥੇਬੰਦੀਆਂ ਵਲੋਂ ਦਫਾ 144 ਦੀ ਪ੍ਰਵਾਹ ਕੀਤੇ ਬਿਨਾਂ ਅੱਜ ਤੀਸਰੇ ਦਿਨ ਵੀ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪੋਸਟਰ ਹਟਾਉਣ ਦੇ ਵਿਰੋਧ ਵਿਚ ਕੀਤਾ ਜਾ ਰਿਹਾ ਹੈ।

ਜੰਮੂ ਪ੍ਰਸ਼ਾਸਨ ਵੱਲੋਂ ਸਿੱਖ ਨੌਜਵਾਨ ਨੂੰ ਜਾਨੋ ਮਾਰ ਦੇਣਾ ਵੱਡਾ ਜ਼ੁਲਮ: ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਜੰਮੂ ਵਿਖੇ ਪ੍ਰਸ਼ਾਸਨ ਵੱਲੋਂ ਸਿੱਖ ਨੌਜਵਾਨਾਂ ਉੱਪਰ ਹਮਲਾ ਕਰਕੇ ਜਗਜੀਤ ਸਿੰਘ ਪੁਤਰ ਸ. ਜਗਦੇਵ ਸਿੰਘ ਪਿੰਡ ਚੌਹਾਲਾ ਆਰ ਐਸ ਪੁਰਾ ਜੰਮੂ ਨੂੰ ਜਾਨੋਂ ਮਾਰਨ ਅਤੇ ਚਾਰ ਨੌਜਵਾਨਾਂ ਨੂੰ ਗੰਭੀਰ ਜਖ਼ਮੀ ਕਰਨ ਵਾਲੀ ਪੁਲੀਸ ਕਾਰਵਾਈ ਨੂੰ ਸਿੱਖਾਂ ਖਿਲਾਫ ਵੱਡਾ ਜ਼ੁਲਮ ਕਰਾਰ ਦੇਂਦਿਆਂ ਮਾਰੇ ਗਏ ਨੌਜਵਾਨ ਪ੍ਰਤੀ ਅਫ਼ਸੋਸ ਜ਼ਾਹਿਰ ਕਰਦਿਆਂ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

« Previous PageNext Page »