ਅੱਜ ਦਾ ਖਬਰਸਾਰ | 13 ਫਰਵਰੀ 2020 (ਦਿਨ ਵੀਰਵਾਰ) ਖਬਰਾਂ ਦੇਸ ਪੰਜਾਬ ਦੀਆਂ: ਸ਼ਾਹੀਨ ਬਾਗ ਦੀ ਤਰਜ਼ ਤੇ ਲੁਧਿਆਣਾ ਅਤੇ ਮਾਨਸਾ ਵਿੱਚ ਵੀ ਧਰਨੇ ਸ਼ੁਰੂ ...
ਸਿੱਖ ਅਤੇ ਪੰਜਾਬੀ ਲੇਖਕਾਂ, ਚਿੰਤਕਾਂ, ਬੁੱਧੀਜੀਵੀਆਂ, ਸਮਾਜ ਸੇਵੀ ਅਤੇ ਪੱਤਰਕਾਰਾਂ ਦਾ ਵਫਦ ਜਾਮੀਆਂ ਮਿਲੀਆ ਅਤੇ ਸ਼ਾਹੀਨ ਬਾਗ ਪਹੁੰਚਿਆ।
1984 'ਚ ਸਿੱਖਾਂ ਦੀ ਸੋਚੀ-ਸਮਝੀ ਨਸਲਕੁਸ਼ੀ ਦੌਰਾਨ ਹਰਿਆਣਾ ਦੇ ਪਿੰਡ ਹੋਂਦ-ਚਿੱਲੜ (ਰਿਵਾੜੀ) ਅਤੇ ਗੁੜਗਾਓ-ਪਟੌਦੀ 'ਚ ਕੀਤੇ ਗਏ ਕਤਲੇਆਮ ਬਾਰੇ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਸ਼ੁੱਕਰਵਾਰ (22 ਨਵੰਬਰ ਨੂੰ) ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਵਫਦ ਨੇ ਜਸਟਿਸ ਟੀ.ਪੀ. ਗਰਗ ਦੇ ਜਾਂਚ ਲੇਖੇ ਦੀ ਨਕਲ ਸੌਂਪਦੇ ਹੋਏ ਇਨਸਾਫ਼ ਲਈ ਹਰਿਆਣਾ ਸਰਕਾਰ ਕੋਲ ਇਹ ਮਸਲੇ ਚੁੱਕਣ ਦੀ ਮੰਗ ਕੀਤੀ।
ਹਰਿਆਣਾ ਸਰਕਾਰ ਦੇ ਕਰਿੰਦਿਆਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਦੀ ਫੇਰੀ ਮੌਕੇ 28 ਸਤੰਬਰ ਨੂੰ ਪਿੰਡ ਡਾਚਰ ਦੇ ਗੁਰਦੁਆਰਾ ਸਾਹਿਬ ਵਿੱਚ ਲੱਗੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਹੁਣ ਲਈ ਕਹਿਣ ਤੋਂ ਸਿੱਖ ਸੰਗਤਾਂ ਵਿੱਚ ਡਾਹਡਾ ਰੋਸ ਅਤੇ ਰੋਹ ਹੈ।
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੇਂਟ ਕਮੇਟੀ ਨੇ ਹਿਸਾਰ ਵਿਖੇ ਸਿੱਖ ਪਰਿਵਾਰ ’ਤੇ ਹਮਲਾ ਅਤੇ ਝੂਠਾ ਕੇਸ ਬਣਾਉਣ ਖ਼ਿਲਾਫ਼ 25 ਅਗਸਤ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੀ ਰੈਲੀ ਮੌਕੇ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੈ। ਹਿਸਾਰ ਦੇ ਵਿਸ਼ਵਕਰਮਾ ਗੁਰਦੁਆਰਾ ਵਿਖੇ ਸਿੱਖ ਭਾਈਚਾਰੇ ਤੇ ਹੋਰਨਾਂ ਵਰਗਾਂ ਦੇ ਆਗੂਆਂ ਦੀ ਬੈਠਕ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਹਰਿਆਣਾ ਦੇ ਹਿਸਾਰ ਵਿਖੇ ਅੰਮ੍ਰਿਤਧਾਰੀ ਪਰਿਵਾਰ ਨਾਲ ਸਥਾਨਕ ਕਾਲਜ 'ਚ ਕਾਨੂੰਨ ਦੀ ਪੜਾਈ ਕਰ ਰਹੇ 4-5 ਵਿਿਦਆਰਥੀਆਂ ਵੱਲੋਂ 16 ਅਗਸਤ ਦੋਪਹਿਰ ਨੂੰ ਹਿਸਾਰ ਦੇ ਮਿਡ ਟਾਊਨ ਗ੍ਰੇਂਡ ਮਾੱਲ ਵਿਚ ਮਸਟਰਡ ਰੇਸਟੋਰੈਂਟ 'ਤੇ ਦੁਪਹਿਰ ਦੀ ਰੋਟੀ ਖਾਣ ਉਪਰੰਤ ਆਪਣੇ ਘਰ ਜਾਣ ਵਾਸਤੇ ਬਾਹਰ ਨਿਕਲੇ ਪਰਿਵਾਰ ਨਾਲ ਅੰਮ੍ਰਿਤਧਾਰੀ ਬੀਬੀ ਵੱਲੋਂ ਦਸਤਾਰ ਸਜਾਏ ਜਾਣ ਨੂੰ ਲੈ ਕੇ ਭੱਦੀ ਟਿੱਪਣੀਆਂ ਕਸਦੇ ਹੋਏ ਸਿੱਖਾਂ ਨੂੰ ਹਰਿਆਣਾ ’ਚ ਨਾ ਰਹਿਣ ਦੇਣ ਦੀ ਸਲਾਹ ਦਿੱਤੀ ।
ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਸਥਾਪਤ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਕਿਲ੍ਹਾ ਲੋਹਗੜ੍ਹ ਸਾਹਿਬ (ਹਰਿਆਣਾ) ਦੇ ਸਥਾਪਨਾ ਦਿਹਾੜੇ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 27 ਮਈ ਨੂੰ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਹਰਿਆਣਾ ਅੰਦਰ ਅਗਲੀਆਂ ਸਾਰੀਆਂ ਚੋਣਾਂ ਆਪਣੇ ਚੋਣ ਨਿਸ਼ਾਨ ਉੱਤੇ ਲੜੇਗਾ। ਇਸ ਦੀ ਸ਼ੁਰੂਆਤ ਅੰਬਾਲਾ ਅਤੇ ਰੋਹਤਕ ਦੀਆਂ ਆ ਰਹੀਆਂ ਨਗਰ ਨਿਗਮ ਚੋਣਾਂ ਤੋਂ ਕੀਤੀ ਜਾਵੇਗੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀਂ ਅੰਬਾਲਾ ਵਿਖੇ ਕੁੱਟਮਾਰ ਦਾ ਸ਼ਿਕਾਰ ਹੋਏ ਹਰਜੀਤ ਸਿੰਘ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਵਿਖੇ ਡਰਾਈਵਰ ਨਿਯੁਕਤ ਕੀਤਾ ਹੈ। ਅੱਜ (21 ਜੁਲਾਈ) ਕਮੇਟੀ ਦਫ਼ਤਰ ਵਿਖੇ ਪਰਿਵਾਰ ਸਹਿਤ ਪੁੱਜੇ ਹਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ।
ਸਾਲ 2014 ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਹੁਣ ਹਰਿਆਣਾ ਕਮੇਟੀ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਨੇ ਅੱਜ ਜਨਤਾ ਅਕਾਲੀ ਦਲ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿੱਚ ਅੱਜ (10 ਜੂਨ, 2017) ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਝੀਂਡਾ ਨੇ ਦੱਸਿਆ ਕਿ ਬਾਦਲ ਪਰਿਵਾਰ ਦੇ ਕਬਜ਼ੇ ਵਿੱਚ ਆਇਆ ਅਕਾਲੀ ਦਲ ਪੂਰੀ ਤਰ੍ਹਾਂ ਸਿੱਖੀ ਸਿਧਾਤਾਂ ਤੇ ਧਰਮ ਦੇ ਕੁੰਡੇ ਤੋਂ ਦੂਰ ਹੋ ਚੁੱਕਾ ਹੈ ਅਤੇ ਜਿਤਨਾ ਨਿਘਾਰ ਸਿੱਖ ਸਿਆਸਤ ਵਿੱਚ ਪਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਵਿੱਚ ਆਇਆ ਐਨਾ ਪਹਿਲਾਂ ਕਦੇ ਨਹੀਂ ਆਇਆ।
Next Page »