ਆਧੁਨਿਕਤਾ ਅਤੇ ਉਸ ਦਾ ਸਿੱਖਾਂ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪ੍ਰਣਾਲੀ 'ਤੇ ਪ੍ਰਭਾਵ ਸਬੰਧੀ ਕਰਵਾਏ ਸੈਮੀਨਾਰ ਤੋਂ ਬਾਅਦ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਹਫਤਾਵਰੀ ਦੀਵਾਨ ਵਿੱਚ ਸਿੱਖ ਕੌਮ ਦੇ ਚਿੰਤਕ ਸ੍ਰ ਅਜਮੇਰ ਸਿੰਘ ਨੇ ਸਿੱਖ ਰਾਜ ਦੀ ਲੋੜ ਅਤੇ ਇਸ ਦੀ ਵਿਲੱਖਣਤਾ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਉਦਿਆਂ ਹੋਇਆਂ ਕਿਹਾ ਕਿ ਅਜ਼ਾਦੀ ਹਰ ਜੀਵ ਦੀ ਬੁਨਿਆਦੀ ਲੋੜ ਹੈ। ਗੁਲਾਮ ਵਾਤਾਵਰਣ ਵਿੱਚ ਤਾਂ ਪੌਦਿਆਂ ਪੰਛੀਆਂ ਦਾ ਵੀ ਸਹੀ ਵਿਕਾਸ ਨਹੀਂ ਹੁੰਦਾ।
ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਉਹਨਾਂ ਦੇ ਹੱਲ ਬਾਰੇ ਵਿਚਾਰ ਚਰਚਾ ਕਰਨ ਲਈ ਗੁਰਦੁਆਰਾ ਸਿੱਖ ਸੈਟਰ ਫਰੈਂਕਫੋਰਟ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੀਤੇ ਕੱਲ੍ਹ ਆਫਨਬਾਖ ਵਿੱਚ ਸਫਲਤਾ ਪੂਰਵਕ ਸੈਮੀਨਾਰ ਕਰਵਾਇਆ ਗਿਆ। ਦੇਸ਼-ਵਿਦੇਸ਼ ਤੋਂ ਪਹੁੰਚੇ ਵਿਦਵਾਨਾਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਜਰਮਨ ਦੇ ਕੋਨੇ-ਕੋਨੇ ਅਤੇ ਯੂਰਪ ਅਤੇ ਅਮਰੀਕਾ ਤੋਂ ਪਹੁੰਚੀਆਂ ਸੰਗਤਾਂ ਨੇ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਕੇ ਵਿਦਵਾਨਾਂ ਦੇ ਵਿਚਾਰਾਂ ਦਾ ਲਾਹਾ ਲਿਆ।
ਜਰਮਨੀ ਦੇ ਸਿੱਖਾਂ ਵਲੋਂ 'ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ 'ਤੇ ਵਿਚਾਰ ਚਰਚਾ ਲਈ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ. ਗੁਰਚਰਨ ਸਿੰਘ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਇਸ ਸੈਮੀਨਾਰ 'ਚ ਸਿੱਖ ਇਤਿਹਾਸਕਾਰ ਅਤੇ ਰਾਜਨੀਤਕ ਵਿਸ਼ਲੇਸ਼ਕ ਸ. ਅਜਮੇਰ ਸਿੰਘ, ਸ. ਹਰਬੰਸ ਲਾਲ ਵਿਰਦੀ (ਬੁੱਧੀਸਟ ਅੰਬੇਦਕਰ ਆਰਗੇਨਾਈਜ਼ੇਸ਼ਨ, ਇੰਗਲੈਂਡ), ਸ. ਬਲਜਿੰਦਰ ਸਿੰਘ ਸੰਧੂ (ਇੰਗਲੈਂਡ) ਅਤੇ ਡਾ. ਜਸਬੀਰ ਸਿੰਘ (ਡੈਨਮਾਰਕ) ਬੁਲਾਰੇ ਹੋਣਗੇ।
ਜਰਮਨੀ ਦੇ ਫਰੈਂਕਫਰਟ ਸ਼ਹਿਰ ਦੇ ਗੁਰਦੁਆਰਾ ਸਿੱਖ ਸੈਂਟਰ ਵਿੱਚ ਵਾਪਰੀ ਟਕਰਾਅ ਦੀ ਘਟਨਾ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਅਤੇ ਦੋਵਾਂ ਧਿਰਾਂ ਨੂੰ ਅਕਾਲ ਤਖ਼ਤ ’ਤੇ 'ਤਲਬ' ਕਰਨ ਦਾ ਫ਼ੈਸਲਾ ਕੀਤਾ ਹੈ।
ਫਰੈਂਕਫੋਰਟ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਦੇ ਦੀਵਾਨ ਮੌਕੇ ਵਾਪਰੀ ਘਟਨਾ ਦੀ ਜਰਮਨੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ।
ਜਰਮਨੀ ਦੇ ਤਿੰਨ ਨੌਜਵਾਨਾਂ ਨੂੰ ਗੁਰਦੁਆਰੇ ਵਿੱਚ ਕੀਤੇ ਬੰਬ ਧਮਾਕੇ ਲਈ ਬਰਲਿਨ ਦੀ ਇਕ ਅਦਾਲਤ ਨੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਰੱਖੇ ਜਾਣ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ’ਚੋਂ ਇਕ ਨੂੰ ਸੱਤ ਸਾਲ, ਦੂਜੇ ਨੂੰ ਛੇ ਸਾਲ ਨੌਂ ਮਹੀਨੇ ਜਦਕਿ ਤੀਜੇ ਨੂੰ ਛੇ ਸਾਲ ਲਈ ਬਾਲ ਸੁਧਾਰ ਗ੍ਰਹਿ ਵਿੱਚ ਰਹਿਣਾ ਪਏਗਾ। ਇਸ ਹਮਲੇ ’ਚ ਗੁਰਦੁਆਰੇ ਦੇ ਭਾਈ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ ਸਨ।
ਜਰਮਨ ਵਿੱਚ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਵਾਸਤੇ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਨੇ 26 ਜਨਵਰੀ ਦੇ ਭਾਰਤੀ ਗਣਤੰਤਰ ਦਿਵਸ ਨੂੰ ਕਾਲੇ ਦਿਹਾੜੇ ਦੇ ਤੌਰ 'ਤੇ ਮਨਾਉਂਦਿਆਂ ਹੋਇਆਂ ਭਾਰਤੀ ਕੌਂਸਲੇਟ ਫਰੈਂਕਫਰਟ ਅੱਗੇ ਭਾਰੀ ਰੋਹ ਮੁਜ਼ਾਹਰਾ ਕਰਕੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ। ਗਣਤੰਤਰ ਦਿਵਸ ਦਾ ਦਿਹਾੜਾ ਹਿੰਦੋਸਤਾਨ ਦੀ ਹਕੂਮਤ ਤੇ ਬਹੁਗਿਣਤੀ ਬ੍ਰਾਹਮਣਵਾਦੀ ਸੋਚ ਵੱਲੋ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਸੀ ਤੇ ਦੂਜੇ ਪਾਸੇ ਅਣਖ ਤੇ ਗੈਰਤਮੰਦ ਸਿੱਖ ਇਸ ਨੂੰ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਕਰਕੇ ਕਾਲੇ ਦਿਵਸ ਦੇ ਤੌਰ 'ਤੇ ਮਨਾਉਂਦੇ ਹੋਏ ਮੁਜ਼ਾਹਰਾ ਕਰ ਰਹੇ ਸਨ, ਕਿਉਂਕਿ ਇੱਕ ਲੰਮੇ ਸਮੇਂ ਤੋਂ ਬਾਅਦ ਵਿਦੇਸ਼ੀਆਂ ਤੋਂ ਹਿੰਦੋਸਤਾਨ ਨੂੰ ਸਿੱਖ ਕੌਮ ਦੀਆਂ ਕੁਰਬਾਨੀਆਂ ਕਰਕੇ 15 ਅਗਸਤ 1947 ਨੂੰ "ਅਜ਼ਾਦੀ" ਮਿਲੀ ਸੀ।
ਜਰਮਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ 58 ਸਾਲਾਂ ਦੇ ਜਰਮਨ ਨਾਗਰਿਕ ਨੂੰ ਭਾਰਤੀ ਖੁਫੀਆ ਏਜੰਸੀਆਂ ਨੂੰ ਖੁਫੀਆ ਜਾਣਕਾਰੀ ਦੱਸਣ ਦੇ ਦੋਸ਼ 'ਚ ਚਾਰਜਸ਼ੀਟ ਕੀਤਾ ਹੈ।
ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਕਲੋਨ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਅਤੇ ਜਰਮਨ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ ਇੰਟਰਨੈਸ਼ਨਲ ਜਰਮਨੀ, ਬੱਬਰ ਖਾਲਸਾ ਜਰਮਨੀ, ਦਲ ਖਾਲਸਾ ਇੰਟਰਨੈਸ਼ਨਲ, ਸਿੱਖ ਫੇਡਰੈਸ਼ਨ ਜਰਮਨੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮਿਤਸਰ ਵਲੋਂ ਸ਼ਾਂਝੇ ਤੌਰ 'ਤੇ ਭਾਈ ਦਿਲਾਵਰ ਸਿੰਘ ਅਤੇ ਭਾਈ ਸੁਖਦੇਵ ਸਿੰਘ ਬੱਬਰ ਮੁੱਖ ਸੇਵਾਦਾਰ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸ਼ਹੀਦੀ ਦਿਹਾੜਾ ਬੜੀ ਸਰਧਾ ਅਤੇ ਪਿਆਰ ਨਾਲ ਮਨਾਇਆ ਗਿਆ।
ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਸ਼ਹੀਦ ਭਾਈ ਦਿਆਲਾ ਜੀ ਦੇ ਇਤਿਹਾਸ ਨੂੰ ਅਜੋਕੇ ਸਮੇ ਵਿੱਚ ਤਿੰਨ ਜੁਲਾਈ 1987 ਨੂੰ ਮੁੜ ਦੁਹਰਾਉਣ ਵਾਲੇ ਮਹਾਨ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਦੇਬੂ ਧੀਰਪੁਰ ਵਾਲਿਆਂ ਦੀ 29ਵੀਂ ਬਰਸੀ ਭਾਈ ਸਾਹਿਬ ਦੇ ਪ੍ਰਵਾਰ ਅਤੇ ਸਮੂੰਹ ਸਾਧ ਸੰਗਤ ਵੱਲੋਂ 3 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਕੋਲਨ ਜਰਮਨੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ।
« Previous Page — Next Page »