ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਜੇਲ੍ਹ ਚਿੱਠੀਆਂ ਉੱਤੇ ਅਧਾਰਤ ਕਿਤਾਬ “ਅਜ਼ਾਦਨਾਮਾ ” ਨੂੰ ਸਿੱਖ ਸੰਗਤਾਂ ਤੇ ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ ਬਾਅਦ ਹੁਣ ਇਹ ਕਿਤਾਬ ਜਰਮਨੀ ਦੇ ਸ਼ਹਿਰ ਕੋਲਨ ਵਿਚ ਵੀ ਜਾਰੀ ਕੀਤੀ ਗਈ ਹੈ।
ਸਿੱਖੀ ਵਿੱਚ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਫੋਟੋਆਂ ਆਦਿ ਦੀ ਬਿਲਕੁਲ ਮਨਾਹੀ ਹੈ। ਸਿੱਖ ਕੇਵਲ ਸ਼ਬਦ ਦਾ ਹੀ ਪੁਜਾਰੀ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਅਨੁਸਾਰ, ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾ ਬਨਾਕੇ ਬਿਪਰਵਾਦ ਅਤੇ ਡੇਰਾਵਾਦ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਅਗਿਆਨਤਾ ਦੇ ਖੂਹ ਵਿੱਚ ਸੁੱਟਿਆ ਜਾ ਰਿਹਾ ਹੈ।
ਵਿਦੇਸ਼ਾਂ ਵਿੱਚ ਇੰਡੀਆ ਦੇ ਸਫਾਰਤਖਾਨਿਆਂ ਵੱਲੋਂ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਦੀਆਂ ਕੋਸ਼ਿਸ਼ਾਂ ਕਰਨ ਦਾ ਮਸਲਾ ਹੁਣ ਤਕਰੀਬਨ ਜੱਗ ਜਾਹਿਰ ਹੈ। ਜਰਮਨੀ ਵਿੱਚ ਤਾਂ ਇੰਡੀਆ ਦੀਆਂ ਖੂਫੀਆਂ ਏਜੰਸੀਆਂ ਦੇ ਜਸੂਸ ਸਿੱਖਾਂ ਦੀ ਜਸੂਸੀ ਕਰਨ ਕਰਕੇ ਮੁਕਦਮਿਆਂ ਦਾ ਵੀ ਸਾਹਮਣਾ ਕਰ ਰਹੇ ਹਨ ਅਤੇ ਕੁਝ ਨੂੰ ਅਜਿਹੇ ਮੁਕਦਮਿਆਂ ਵਿੱਚ ਅਦਾਲਤਾਂ ਵੱਲੋਂ ਦੋਸ਼ੀ ਵੀ ਠਹਿਰਾਇਆਂ ਜਾ ਚੁੱਕਾ ਹੈ।
ਬਲਬੀਰ ਸਿੰਘ ਨਾਮੀ ਇਸ ਜਾਸੂਸ ਦੇ ਮਾਮਲੇ ਵਿੱਚ ਜਰਮਨ ਸਰਕਾਰ ਵੱਲੋਂ ਫਰੈਂਕਫਰਟ ਦੀ ਫੈਡਰਲ ਸਟੇਟ ਸਕਿਊਰਿਟੀ ਅਦਾਲਤ ਵਿੱਚ ਇਸ ਗੱਲ ਦੇ ਸਬੂਤ ਪੇਸ਼ ਕੀਤੇ ਜਾਣਗੇ ਕਿ ਭਾਰਤ ਦੀ ਖੁਫੀਆ ਏਜੰਸੀ ਰਾਅ ਵੱਲੋਂ ਬਲਬੀਰ ਸਿੰਘ ਨੂੰ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਬਦਲੇ ਪੈਸੇ ਦਿੱਤੇ ਜਾਂਦੇ ਸਨ।
ਸਾਲ 2014 ਵਿੱਚ ਜਰਮਨ ਦੇ ਅਧਿਕਾਰੀਆਂ ਦੇ ਧਿਆਨ ਵਿਚ ਇਹ ਗੱਲ ਆਈ ਕਿ ਇੱਕ ਜਰਮਨੀ ਵਿੱਚ ਵਿਅਕਤੀ ਭਾਰਤੀ ਏਜੰਸੀਆਂ ਲਈ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰ ਰਿਹਾ ਸੀ।
ਭਾਰਤ ਦੀ ਖੁਫੀਆ ਏਜੰਸੀ ‘ਰਿਸਰਚ ਐਂਡ ਅਨਾਇਲਸਿਸ ਵਿੰਗ’ (ਰਾਅ) ਲਈ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਤੇ ਕਸ਼ਮੀਰ ਵਾਸਤੇ ਸੰਘਰਸ਼ਸ਼ੀਲ ਆਗੂਆਂ ਦੀ ਜਾਸੂਸੀ ਕਰਨ ਦੇ ਦੋਸ਼ੀਆਂ ਉਪਰ ਜਰਮਨੀ ਵਿਚ ਮੁਕਦਮਾ ਚੱਲੇਗਾ।
ਜਰਮਨੀ ਵਿਚ ਸਿੱਖ ਅਤੇ ਕਸ਼ਮੀਰੀਆਂ ਵਿਰੁਧ ਭਾਰਤੀ ਖੂਫੀਆ ਏਜੰਸੀ ਲਈ ਜਸੂਸੀ ਕਰਨ ਵਾਲੇ ਇਕ ਭਾਰਤੀ ਜੋੜੇ ਖਿਲਾਫ ਵੀਰਵਾਰ (21 ਨਵੰਬਰ) ਨੂੰ ਮੁਕਦਮਾ ਸ਼ੁਰੂ ਹੋ ਗਿਆ।
ਵਿਦੇਸ਼ੀਂ ਰਹਿੰਦੇ ਸਿੱਖਾਂ ਨੂੰ ਭਾਰਤ ਦੀਆਂ ਖੂਫੀਆ ਏਜੰਸੀਆਂ ਵਲੋਂ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਹੁਣ ਇਕ ਖੁੱਲ੍ਹਾ ਭੇਤ ਹੈ। ਯੂਰਪ ਤੇ ਉੱਤਰੀ-ਅਮਰੀਕਾ ਸਮੇਤ ਵੱਖ-ਵੱਖ ਖਿੱਤਿਆਂ ਵਿਚ ਰਹਿੰਦੇ ਸਿੱਖ ਅਕਸਰ ਭਾਰਤ ਸਰਕਾਰ ਉੱਤੇ ਸਿੱਖਾਂ ਦੀ ਜਸੂਸੀ ਕਰਵਾਉਣ ਤੇ ਉਹਨਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ-ਅੰਦਾਜ਼ੀ ਕਰਨ ਦਾ ਦੋਸ਼ ਲਾਉਂਦੇ ਹਨ।
ਜਰਮਨ ਦੀਆ ਸੰਗਤਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਕੰਮਕਾਜ ਬਾਰੇ ਜਾਣਕਾਰੀ ਦੇਣ ਲਈ ਅਤੇ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਲਈ ਸਿੱਖ ਕਾਰਕੁੰਨਾਂ ਵਲੋਂ ਰੱਖੀ ਗਈ ਜਰਮਨ ਬੈਠਕ ਰੱਖੀ ਗਈ ।
ਭਾਈ ਸੁੱਖਾ-ਜਿੰਦਾ ਦੇ 25ਵੇਂ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀ ਪ੍ਰਬੰਧਕ ਕਮੇਟੀ ਵੱਲੋ ਸਮੂਹ ਸੰਗਤਾਂ ਦੇ ਸਹਿਯੋਗ ਨਾਲ 15 ਅਕਤੂਬਰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ।
Next Page »