ਗੁਰੂ ਤੇਗ ਬਹਾਦਰ ਗੁਰਦੁਆਰਾ (ਲੈਸਟਰ) ਵਿਖੇ ਅੰਤਰਾਸ਼ਟਰੀ ਪੰਜਾਬੀ (ਮਾਂ-ਬੋਲੀ) ਕਾਨਫਰੰਸ "ਪੂਰਬੀ ਅਤੇ ਪੱਛਮੀ ਪੰਜਾਬ ਦੀ ਮਾਂ ਬੋਲੀ" ਦਾ ਸਾਂਝਾ ਸਮਾਗਮ 9 ਅਤੇ 10 ਮਾਰਚ 2019 ਨੂੰ ਕਰਵਾਇਆ ਜਾ ਰਿਹਾ ਹੈ।
ਬਰਤਾਨੀਆ ਦੇ ਪਹਿਲੇ ਸਿੱਖ ਪਾਰਲੀਮੈਂਟ ਮੈਂਬਰ ਸਰਦਾਰ ਤਨਮਨਜੀਤ ਸਿੰਘ ਢੇਸੀ ਨੇ ਲੋੜਵੰਦਾ, ਬੇਆਸਰਿਆਂ ਅਤੇ ਬੇਘਰਿਆਂ ਦੇ ਸਹਿਯੋਗ ਲਈ ਮਾਇਆ ਇਕੱਠੀ ਕੀਤੀ ਅਤੇ ਜਾਗਰੁਕਤਾ ਫੈਲਾਈ। ਇਸ ਕਾਰਜ ਵਿੱਚ ਢੇਸੀ ਦੇ ਨਾਲ ਉਹਨਾਂ ਦੀ ਪਤਨੀ ਮਨਵੀਨ ਕੌਰ ਢੇਸੀ ਵੀ ਹਾਜਰ ਰਹੇ । ਸ.ਢੇਸੀ ਅਤੇ ਉਹਨਾਂ ਦੀ ਪਤਨੀ ਨੇ ਪੂਰੀ ਰਾਤ ਗੱਤੇ ਦੇ ਡੱਬਿਆਂ ਵਿੱਚ ਬਿਤਾਈ ।
ਸ਼੍ਰੀ ਦਰਬਾਰ ਸਾਹਿਬ’ਤੇ ਜੂਨ 1984 ਵਿੱਚ ਹੋਏ ਫੌਜੀ ਹਮਲੇ ਦੀ 30ਵੀਂ ਵਰੇਗੰਢ ਮੋਕੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ. ਕੇ. ਦੇ ਬੈਨਰ ਹੇਠ ਕੀਤੇ ਗਏ ਇਸ ਰੋਸ ਮਾਰਚ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ, ਜਿਸ ਦੀ ਸ਼ੁਰੂਆਤ ਹਾਈਡ ਪਾਰਕ ਤੋਂ ਹੋਈ, ਸਿੱਖ ਸੰਗਤਾਂ ਸਵੇਰੇ 10 ਵਜੇ ਤੋਂ ਹੀ ਲੰਡਨ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਤੇ 11 ਵਜੇ ਹਾਈਡ ਪਾਰਕ ਲੰਡਨ ਵਿਖੇ ਇਕੱਠੀਆਂ ਹੋਈਆਂ ਸੰਗਤਾਂ ਨੇ ਟਰੈਫਗਲਰ ਸੁਕੇਅਰ ਤੱਕ ਰੋਸ ਮਾਰਚ ਕੀਤਾ ਤੇ ਟਰੈਫਗਲਰ ਸੁਕੇਅਰ ਵਿਖੇ ਵਿਸ਼ਾਲ ਰੋਸ ਰੈਲੀ ਨੂੰ ਸਿੱਖ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ ।