Tag Archive "sikhs-in-canada"

ਕਨੇਡਾ ਨੇ ਅਮਿਤ ਸ਼ਾਹ, ਡੋਵਾਲ, ਜੈਸ਼ੰਕਰ ਤੇ ਮੋਦੀ ਦਾ ਨਾਮ ਜ਼ਬਰ ਘਟਨਾਵਾਂ ਨਾਲ ਜੋੜਿਆ, ਅਮਰੀਕਾ ਨੇ ਅਡਾਨੀ ਨੂੰ ਘੇਰਾ ਪਾਇਆ

ਇਕ ਕੈਨੇਡੀਅਨ ਖਬਰ ਅਦਾਰੇ ਗਲੋਬ ਅਤੇ ਮੇਲ ਵਿਚ ਛਪੀ ਇਕ ਖਬਰ ਵਿਚ ਇੰਡੀਆ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਨਾਮ ਕਨੇਡਾ ਵਿਚ ਇੰਡੀਆ ਦੀ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਇੰਡੀਆ ਦੇ ਸਰਕਾਰ ਦੇ ਏਜੰਟਾਂ ਵੱਲੋਂ ਕਨੇਡਾ ਵਿਚ ਕੀਤੇ ਜਾ ਰਹੇ ਕ+ਤ+ਲਾਂ ਅਤੇ ਵਿਆਪਕ ਹਿੰ+ਸਾ ਦੇ ਮਾਮਲਿਆਂ ਨਾਲ ਜੋੜਿਆ ਹੈ।

ਕੈਨੇਡਾ-ਇੰਡੀਆ ਕੂਟਨੀਤਕ ਖਿੱਚੋਤਾਣ ਦੌਰਾਨ ਇੰਡੀਅਨ ਮੀਡੀਏ ਵੱਲੋਂ ਕੀਤੀ ਜਾ ਰਹੀ ਝੂਠ-ਤਰਾਸ਼ੀ ਦੀ ਪੜਚੋਲ (ਜਰੂਰ ਸੁਣੋ)

"ਤੱਥ-ਪੜਚੋਲ-ਨਜ਼ਰੀਆ" ਦੀ ਇਕ ਕੜੀ ਵਿਚ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੈਨੇਡਾ-ਇੰਡੀਆ ਕੂਟਨੀਤਕ ਖਿੱਚੋਤਾਣ ਦੌਰਾਨ ਇੰਡੀਅਨ ਮੀਡੀਏ ਵੱਲੋਂ ਕੀਤੀ ਜਾ ਰਹੀ ਝੂਠ-ਤਰਾਸ਼ੀ ਬਾਰੇ ਖਾਸ ਗੱਲਬਾਤ ਕੀਤੀ ਹੈ।

ਕੈਨੇਡਾ ਵਿਚ ਹਿੰਦੂ-ਸਿੱਖ ਤਣਾਅ ਬਣਾਉਣ ਦੀ ਭਾਰਤੀ ਰਣਨੀਤੀ ਦੀ ਪੜਚੋਲ: ਕੀ ਹੈ ਮੰਦਰ ਵਾਲੀ ਘਟਨਾ ਦਾ ਸੱਚ?

ਪੱਤਰਕਾਰ ਮਨਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਕਨੇਡਾ ਵਿਚ ਵਾਪਰੇ ਹਾਲੀਆ ਘਟਨਾਕ੍ਰਮ ਬਾਰੇ ਤੱਥ, ਪੜਚੋਲ ਅਤੇ ਨਜ਼ਰੀਆ ਪੇਸ਼ ਕੀਤਾ ਹੈ। ਆਪ ਜੀ ਦੀ ਜਾਣਕਾਰੀ ਹਿਤ ਇਹ ਵਿਖਤ (ਵੀਡੀਓ) ਸਾਂਝੀ ਕਰ ਰਹੇ ਹਾਂ।

Analyzing Canada-India Diplomatic Escalation

ਕਨੇਡਾ ਨੇ ਭਾਰਤ ਨੂੰ “ਸਾਈਬਰ ਖਤਰਾ” ਦੱਸਿਆ; ਅਮਰੀਕਾ ਨੇ 19 ਭਾਰਤੀ ਕੰਪਨੀਆਂ ਤੇ ਰੋਕ ਲਾਈ; ਕਿਸ ਪਾਸੇ ਜਾ ਰਹੇ ਹਾਲਾਤ?

ਭਾਰਤ ਅਤੇ ਕਨੇਡਾ ਦਰਮਿਆਨ ਕੂਟਨੀਤਕ ਤਣਾਅ ਇਸ ਵੇਲੇ ਸਿਖਰਾਂ ਉੱਤੇ ਹੈ। ਕਨੇਡਾ ਸਰਕਾਰ ਦੇ ਅਧਿਕਾਰੀਆਂ ਨੇ ਕਨੇਡਾ ਵਿਚ ਸਿੱਖਾਂ ਉੱਤੇ ਹੋ ਰਹੇ ਹਮਲਿਆਂ ਤੇ ਹੋ ਵਿਆਪਕ ਹਿੰਸਕ ਕਾਰਵਾਈਆਂ ਨੂੰ ਨਿਰਦੇਸ਼ਤ ਕਰਨ ਪਿੱਛੇ ਅਮਿਤ ਸ਼ਾਹ ਦਾ ਨਾਮ ਨਸ਼ਰ ਕਰ ਦਿੱਤਾ ਹੈ।

ਇੰਡੀਆ-ਕਨੇਡਾ ਤਕਰਾਰ: ਟਰੂਡੋ ਨੂੰ ਸਵਾਲ-ਜਵਾਬ ਕਰਨ ਵਾਲੇ ਸਿੱਖ ਵਕੀਲ ਪ੍ਰਭਜੋਤ ਸਿੰਘ ਨਾਲ ਖਾਸ ਮੁਲਾਕਾਤ

ਕਨੇਡਾ ਤੇ ਇੰਡੀਆ ਦਰਮਿਆਨ ਕੂਟਨੀਤਕ ਤਣਾਅ ਇਸ ਵੇਲੇ ਸਿਖਰਾਂ ਉੱਤੇ ਹੈ। ਕਨੇਡਾ ਵਿਚ ਵਿਦੇਸ਼ੀ ਦਖਲ ਅੰਦਾਜ਼ੀ ਦੇ ਮਾਮਲੇ ਵਿਚ ਚੱਲ ਰਹੀ ਜਾਂਚ ਦੌਰਾਨ ਇੰਡੀਆ ਵੱਲੋਂ ਕਨੇਡਾ ਵਿਚ ਸਿੱਖਾਂ ਵਿਰੁਧ ਕਿਤੇ ਜਾ ਰਹੇ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ਦੇ ਕਈ ਤੱਥ ਸਾਹਮਣੇ ਆਏ ਹਨ।

ਕੈਨੇਡਾ ਅਤੇ ਅਮਰੀਕਾ ਦੇ ਖੁਲਾਸਿਆਂ ਨੇ ਸਿੱਖਾਂ ਦੇ ਦਾਅਵਿਆਂ ’ਤੇ ਮੋਹਰ ਲਾਈਃ ਦਲ ਖਾਲਸਾ

ਪੰਜਾਬ ਦੀ ਅਜ਼ਾਦੀ ਲਈ ਯਤਨਸ਼ੀਲ ਸਿੱਖ ਆਗੂ ਅਤੇ ਕੈਨੇਡੀਅਨ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਸਾਜਿਸ਼ਕਾਰਾਂ ਦਾ ਪਰਦਾਫਾਸ਼ ਕਰਨ ਲਈ ਕੈਨੇਡਾ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਦਲ ਖ਼ਾਲਸਾ ਨੇ ਕਿਹਾ ਕਿ ਬੇਸ਼ੱਕ ਭਾਰਤ ਵੱਲੋ ਰਵਾਇਤੀ ਅੰਦਾਜ ਵਿੱਚ ਕੈਨੇਡਾ ਦੇ ਦੋਸ਼ਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਪਰ ਭਾਰਤ ਦੁਆਰਾ ਅੰਤਰ-ਰਾਸ਼ਟਰੀ ਪੱਧਰ ਉੱਤੇ ਕੀਤੇ ਜਾ ਰਹੇ ਗੈਰ-ਕਾਨੂੰਨੀ ਓਪਰੇਸ਼ਨਜ਼ ਬਾਰੇ ਕੈਨੇਡਾ ਦਾ ਖੁਲਾਸਾ ਬਿਲਕੁਲ ਦਰੁਸਤ ਤੇ ਹਕੀਕੀ ਹੈ। 

ਸਿੱਖ ਰਿਸਰਚ ਇੰਸਚੀਟਿਊਟ ਦੇ ਲੇਖੇ ਵਿਚ ਆਲਮੀ ਤਾਕਤਾਂ ਲਈ ਸਿੱਖਾਂ ਪ੍ਰਤੀ ਨੀਤੀ ਸੁਝਾਅ ਪੇਸ਼ ਕੀਤੇ

ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ ਲੇਖਾ ਬੀਤੇ ਦਿਨੀਂ 11 ਦਸੰਬਰ 2023 ਨੂੰ ਜਾਰੀ ਕੀਤਾ ਗਿਆ ਹੈ।

ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਇਤਿਹਾਸ ਵਿਚ ਪਹਿਲੀ ਵਾਰ ਉੱਤਰੀ-ਅਮਰੀਕਾ ਵਿੱਚ ਨੁਮਾਇੰਦਗੀ ਲਈ ਅਧਿਕਾਰੀ ਤੈਨਾਤ ਨਹੀਂ

ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ ਕੈਨੇਡਾ ਵਿੱਚੋਂ ਕੱਢਿਆ ਗਿਆ ਹੈ। 

ਇੰਡੀਆ ਵੱਲੋਂ ਅਮਰੀਕਾ ਵਿੱਚ ਸਿੱਖ ਅਜ਼ਾਦੀ ਲਹਿਰ ਦੇ ਆਗੂਆਂ ਦੇ ਕਤਲ ਦੀ ਵਿਓਂਤ ਬਾਰੇ ਕੀ ਕਹਿੰਦੀ ਹੈ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ

ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ ਉੱਤੇ ਸਿੱਖ ਅਜ਼ਾਦੀ ਲਹਿਰ ਦੇ ਆਗੂਆਂ ਦੇ ਕਲਤ ਦੀ ਵਿਓਂਤਬੰਦੀ ਨਾਕਾਮ ਕੀਤੀ ਹੈ। 

ਮੌਜੂਦਾ ਹਾਲਾਤਾਂ ਤੇ ਪੰਥ ਸੇਵਕ ਸਖਸ਼ੀਅਤਾਂ ਦਾ ਅਹਿਮ ਸਾਂਝਾ ਬਿਆਨ

ਚੰਡੀਗੜ੍ਹ –  ਮੌਜੂਦਾ ਚੱਲ ਰਹੇ ਹਾਲਾਤਾਂ ਤੇ ਅੱਜ ਪੰਥ ਸੇਵਕ ਸਖਸ਼ੀਅਤਾਂ ਨੇ ਇੱਕ ਅਹਿਮ ਸਾਂਝਾ ਬਿਆਨ ਜਾਰੀ ਕੀਤਾ ਹੈ। ਇੱਥੇ ਅਸੀਂ ਪੰਥ ਸੇਵਕਾਂ ਵੱਲੋਂ ਜਾਰੀ ...

Next Page »