"ਤੱਥ-ਪੜਚੋਲ-ਨਜ਼ਰੀਆ" ਦੀ ਇਕ ਕੜੀ ਵਿਚ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੈਨੇਡਾ-ਇੰਡੀਆ ਕੂਟਨੀਤਕ ਖਿੱਚੋਤਾਣ ਦੌਰਾਨ ਇੰਡੀਅਨ ਮੀਡੀਏ ਵੱਲੋਂ ਕੀਤੀ ਜਾ ਰਹੀ ਝੂਠ-ਤਰਾਸ਼ੀ ਬਾਰੇ ਖਾਸ ਗੱਲਬਾਤ ਕੀਤੀ ਹੈ।
ਪੱਤਰਕਾਰ ਮਨਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਕਨੇਡਾ ਵਿਚ ਵਾਪਰੇ ਹਾਲੀਆ ਘਟਨਾਕ੍ਰਮ ਬਾਰੇ ਤੱਥ, ਪੜਚੋਲ ਅਤੇ ਨਜ਼ਰੀਆ ਪੇਸ਼ ਕੀਤਾ ਹੈ। ਆਪ ਜੀ ਦੀ ਜਾਣਕਾਰੀ ਹਿਤ ਇਹ ਵਿਖਤ (ਵੀਡੀਓ) ਸਾਂਝੀ ਕਰ ਰਹੇ ਹਾਂ।
ਬਰੈਂਪਟਨ ਦੇ ਵਿਧਾਇਕ ਅਤੇ ਓਨਟਾਰੀਓ ਸੂਬਾਈ ਡੈਮੋਕਰੇਟਿਕ ਪਾਰਟੀ ਦੇ ਡਿਪਟੀ ਆਗੂ ਜਗਮੀਤ ਸਿੰਘ ਹੁਣ ਮੁਲਕ ਦੇ ਪਾਰਟੀ ਆਗੂ ਬਣਨ ਦੀ ਦੌੜ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਸ ਤੋਂ ਇਲਾਵਾ ਚਾਰ ਹੋਰ ਉਮੀਦਵਾਰ ਇਸ ਲੀਡਰਸ਼ਿਪ ਦੀ ਦੌੜ ’ਚ ਸ਼ਾਮਲ ਹਨ। ਸੂਤਰਾਂ ਮੁਤਾਬਕ ਉਹ ਆਪਣੇ ਇਸ ਫ਼ੈਸਲੇ ਦਾ ਜਨਤਕ ਤੌਰ ’ਤੇ ਐਲਾਨ ਅਗਲੇ ਹਫ਼ਤੇ ਵਿਸ਼ੇਸ਼ ਇਕੱਠ ਦੌਰਾਨ ਕਰਨਗੇ।