ਅੰਮ੍ਰਿਤਸਰ (15 ਦਸੰਬਰ, 2010): ਪੰਜਾਬੀ ਦੇ ਰੋਜਾਨਾ ਅਖਬਾਰ "ਪਹਿਰੇਦਾਰ" ਵਿੱਚ ਛਪੀ ਇੱਕ ਅਜਿਹਮ ਖਬਰ ਅਨੁਸਾਰ ਸ਼੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੱਤਾ ਪਾਸ ਕਰਕੇ ਦਿੱਲੀ ਸਥਿਤ ਅਮਰੀਕਾ ਐਬੈਸੀ ਦੇ ਬਾਹਰ ਸ੍ਰੋਮਣੀ ਕਮੇਟੀ ਵੱਲੋ ਪਗੜੀ ਮਸਲੇ ਨੂੰ ਲੈ ਕੇ ਦਿੱਤੇ ਜਾਣ ਵਾਲੇ ਧਰਨੇ ਦੀ ਪ੍ਰੌੜਤਾ ਕਰਨ ਦੇ ਨਾਲ ਨਾਲ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਅਨੰਦ ਮੈਰਿਜ ਐਕਟ ਨੂੰ ਤੁਰੰਤ ਲਾਗੂ ਕਰਾਉਣ।
24 ਨਵੰਬਰ ਨੂੰ ਸਮੁੱਚਾ ਸਿੱਖ ਜਗਤ, ਨੌਵੇਂ ਪਾਤਸ਼ਾਹ, ਧਰਮ ਦੀ ਚਾਦਰ, ਮਨੁੱਖਤਾ ਦੇ ਇਤਿਹਾਸ ਵਿੱਚ ਅਲੋਕਾਰ ਸ਼ਹਾਦਤ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 335ਵੇਂ ਸ਼ਹੀਦੀ ਦਿਨ ਦੀ ਯਾਦ ਨੂੰ ਦੁਨੀਆ ਭਰ ਵਿੱਚ ਬੜੀ ਸ਼ਰਧਾ ਤੇ ਪ੍ਰੇਮ ਸਹਿਤ ਮਨਾ ਰਿਹਾ ਹੈ।
ਸਿੱਖ ਧਰਮ ਅੰਦਰ ਕੋਈ ਵਿਅਕਤੀ ਖ਼ਾਲੀ ਨਾਉਂ ਕਮਾਉਣ ਲਈ ਜਾਂ ਮਰਨ ਦਾ ਠਰਕ ਪੂਰਾ ਕਰਨ ਲਈ ਅਤੇ ਜਾਂ ਜਿਵੇਂ ਕਿ ਕੁਰਬਾਨੀ ਨੂੰ ਹਿੰਦੂ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ, ਕਿਸੇ ਦੇਵੀ ਦੇਵਤੇ ਨੂੰ ਰਿਝਾਉਣ ਲਈ ਜਾਨ ਦੀ ਬਲੀ ਨਹੀਂ ਦਿੰਦਾ।
« Previous Page