ਅਮਰੀਕਾ ਵਿਚ ਸਿੱਖਾਂ ਖਿਲਾਫ ਨਸਲੀ ਹਮਲਿਆਂ ਅਤੇ ਸਿੱਖਾਂ ਦੀ ਪਛਾਣ ਬਾਰੇ ਜਾਗਰੂਕ ਕਰਨ ਦੇ ਇਰਾਦੇ ਨਾਲ ਐਤਵਾਰ (16 ਅਪ੍ਰੈਲ) ਨਿਊਯਾਰਕ ਦੇ ਟਾਈਮਜ਼ ਸਕੁਐਰ ਵਿਚ 'ਦਸਤਾਰ ਦਿਹਾੜਾ' ਮਨਾਇਆ ਗਿਆ। ਸਿੱਖ ਭਾਈਚਾਰੇ ਵਲੋਂ ਹਜ਼ਾਰਾਂ ਨਿਊਯਾਰਕ ਵਾਸੀਆਂ ਦੇ ਸਿਰਾਂ 'ਤੇ ਦਸਤਾਰਾਂ ਸਜਾਈਆਂ ਗਈਆਂ, ਜਿਸ ਨਾਲ ਇਹ ਸੰਸਾਰ ਪ੍ਰਸਿੱਧ ਥਾਂ ਰੰਗ ਬਰੰਗੀਆਂ ਦਸਤਾਰਾਂ ਤੇ ਸਿੱਖ ਸਭਿਆਚਾਰ ਵਿਚ ਰੰਗੀ ਗਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਦੇ ਕਿਊਬੇਕ ਦੀ ਸੁਪਰੀਮ ਕੋਰਟ ਵੱਲੋਂ ਤਿੰਨ ਸਿੱਖ ਡਰਾਈਵਰਾਂ ਨੂੰ ਕੰਮ 'ਤੇ ਹੈਲਮਟ ਪਾ ਕੇ ਜਾਣ ਅਤੇ ਕਿਸੇ ਕਿਸਮ ਦੀ ਛੋਟ ਨਾ ਦੇਣ ਦੇ ਫੈਸਲੇ ਨੂੰ ਨਿਰਾਸ਼ਾਜਨਕ ਦੱਸਿਆ ਹੈ।
ਸਾਹੀਵਾਲ, ਪਾਕਿਸਤਾਨ: ਪਾਕਿਸਤਾਨ ਸਰਕਾਰ ਨੇ ਇਕ ਸਿੱਖ ਦੀ ਦਸਤਾਰ ਦੀ ਬੇਅਦਬੀ ਕਰਨ ਵਾਲੇ ਛੇ ਵਿਅਕਤੀਆਂ ਵਿਰੁਧ ਧਾਰਮਕ ਬੇਅਦਬੀ ਦੇ ਜ਼ੁਰਮ ਤਹਿਤ ਮੁਕਦਮਾ ਦਰਜ਼ ਕੀਤਾ ਹੈ। ...
ਦਸਤਾਰ ਦੇ ਮਾਣ ਸਤਿਕਾਰ ਲਈ ਸਿੱਖ ਕੌਮ ਵੱਲੋਂ ਵਿਸ਼ੇਸ ੳਪਰਾਲੇ ਕਰਨ ਤੋਂ ਬਾਅਦ ਇੱਕ ਵਾਰ ਫਿਰ ਅਮਰੀਕਾ ਦੇ ਇੱਕ ਹਾਵਈ ਅੱਡੇ 'ਤੇ ਦਸਤਾਰ ਦੇ ਮਾਣ ਸਨਮਾਣ ਨੂੰ ਠੇਸ ਪਹੁਚਾਉਣ ਦਾ ਮਾਮਲਾ ਸਾਹਮਣੇ ਅਾਿੲਆ ਹੈ।
ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਦੇ ਲੱਖ ਯਤਨਾਂ ਦੇ ਬਾਵਜੂਦ ਸਿੱਖਾਂ ਨੂੰ ਆਪਣੀ ਨਿਵੇਕਲੀ ਪਛਾਣ ਕਾਰਨ ਆਏ ਦਿਨ ਕਿਤੇ ਨਾ ਕਿਤੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਵਾਈ ਅੱਡਿਆਂ ‘ਤੇ ਦਸਤਾਰ ਸਬੰਧੀ ਮਾਮਲਿਆਂ ਨੂੰ ਸਤਿਕਾਰ ਸਾਹਿਤ ਨਜਿੱਠਣ ਲਈ ਸੰਸਾਰ ਭਰ ਦੇ ਹਵਾਈ ਅੱਡਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਅਮਰੀਕੀ ਸਿੱਖ ਅਦਾਕਾਰ ਤੇ ਡਿਜ਼ਾਈਨਰ ਵਾਰਿਸ ਸਿੰਘ ਆਹਲੂਵਾਲੀਆ ਨੂੰ ਉਸ ਦੀ ਦਸਤਾਰ ਕਾਰਨ ਜਹਾਜ ਚੜਨ ਤੋਂ ਰੋਕਣ ਲਈ ਸਿੱਖਾਂ ਵੱਲੋਂ ਆਲੋਚਨਾ ਦਾ ਸ਼ਿਕਾਰ ਹੋ ਰਹੀ ਮੈਕਸੀਕੋ ਦੀ ਏਅਰੋਮੈਕਸੀਕੋ ਏਅਰਲਾਈਨਜ਼ ਨੇ ਮੁਆਫੀ ਮੰਗੀ ਹੈ।
ਭਾਰਤ ਜਿਸ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਸਿੱਖਾਂ ਵੱਲੋਂ ਕੀਤੀਆਂ ਬੇਤਹਾਸ਼ਾ ਕੁਰਬਾਨੀਆਂ ਕੀਤੀਆਂ, ਫਾਂਸੀਆਂ ਦੇ ਰੱਸੇ ਗਲਾਂ ਵਿੱਚ ਪਾਏ, ਛਾਤੀਆਂ ਅੱਗੇ ਡਾਹ ਕੇ ਗੋਲੀਆਂ ਖਾਧੀਆਂ ਅਤੇ ਕਾਲੇ ਪਾਣੀਆਂ ਸਮੇਤ ਕਰੜੀਆਂ ਜੇਲਾਂ ਵਿੱਚ ਉਮਰਾਂ ਘਾਲਣ ਵਾਲੇ ਸਿੱਖਾਂ ਦੀ ਹਸਤੀ ਤੋਂ ਹੀ ਭਾਰਤ ਸਰਕਾਰ ਮੁਨਕਰ ਹੋ ਰਹੀ ਅਤੇ ਦਸਤਾਰਧਾਰੀ ਸਿੱਖਾਂ ਨੂੰ ਭਾਰਤੀ ਗਣਤੰਤਰ ਦਿਹਾੜੇ ਦੀ ਪਰੇਡ ਵਿੱਚ ਸ਼ਾਮਲ ਕਰਨ ਤੋਂ ਹੀ ਇਨਕਾਰੀ ਹੋ ਜਾਂਦੀ ਹੈ, ਉੱਥੇ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੀ ਕਾਬਲੀਅਤ ਨੂੰ ਸਵੀਕਾਰ ਕਰਦਿਆਂ ਉੱਚੇ ਅਹੁਦਿਆਂ 'ਤੇ ਬਠਾਇਆ ਜਾ ਰਿਹਾ ਹੈ।
4 ਜਨਵਰੀ ਨੂੰ ਚੰਡੀਗੜ੍ਹ ਫ਼ੇਰੀ 'ਤੇ ਆ ਰਹੇ ਫ਼ਰਾਂਸ ਦੇ ਰਾਸ਼ਟਰਪਤੀ ਕੋਲ ਫ਼ਰਾਂਸ 'ਚ ਦਸਤਾਰ 'ਤੇ ਪਾਬੰਦੀ ਸਮੇਤ ਹੋਰ ਸਿੱਖ ਮਸਲੇ ਉਠਾਉਣ ਲਈ ਕਿਸੇ ਵੀ ਸਿੱਖ ਜਥੇਬੰਦੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਿਸੇ ਵੀ ਸਿੱਖ ਜਥੇਬੰਦੀ ਨੇ ਫ਼ਰਾਂਸ ਦੇ ਰਾਸ਼ਟਰਪਤੀ ਦੇ ਚੰਡੀਗੜ੍ਹ ਦੌਰੇ ਮੌਕੇ ਉਨ੍ਹਾਂ ਸਾਹਮਣੇ ਫ਼ਰਾਂਸ ਦੇ ਸਿੱਖ ਮਸਲੇ ਰੱਖਣ ਲਈ ਪ੍ਰਧਾਨ ਮੰਤਰੀ ਦਫ਼ਤਰ ਨਾਲ ਸੰਪਰਕ ਨਾਂਹ ਕਰਨ ਦੀ ਚਰਚਾ ਸ਼ੁਰੂ ਹੋਣ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਕਮੇਟੀ ਅਵਤਾਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਦਿਆਂ ਫਰਾਂਸ ਦੇ ਰਾਸ਼ਟਰਪਤੀ ਫ਼ਰਾਂਕਿਓਸ ਓਲਾਂਦ ਦੀ ਚੰਡੀਗੜ ਫੇਰੀ ਮੌਕੇ, ਉਨ੍ਹਾਂ ਨਾਲ ਮੁਲਾਕਾਤ ਨਿਸ਼ਚਿਤ ਕਰਨ ਲਈ ਸਮਾਂ ਮੰਗਿਆ ਹੈ ।
ਅਮਰੀਕਾ ਵਿੱਚ ਕੈਲੀਫੋਰਨੀਆ ਦੇ ਸਾਨ ਡਿਆਗੋ ਸ਼ਹਿਰ ਵਿੱਚ ਫੁੱਟਬਾਲ ਮੈਚ ਦੇਖਣ ਜਾ ਰਹੇ ਦਸਤਾਰਧਾਰੀ ਸਿੱਖਾਂ ਨੂੰ ਸੁਰੱਖਿਆ ਅਮਲੇ ਵੱਲੋਂ ਦਸਤਾਰਾਂ ਸਜਾਈਆਂ ਹੋਣ ਕਾਰਨ ਸਟੇਡੀਅਮ ਵਿੱਚ ਜਾਣ ਤੋਂ ਰੋਕਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ।
Next Page »