ਕੋਈ ਵੀ ਸਰਕਾਰ ਹੋਵੇ, ਚਾਹੇ ਉਹ ਇੱਕ ਪੁਰਖੀ ਹੋਵੇ ਚਾਹੇ ਬਹੁ ਪੁਰਖੀ, ਉਸਦਾ ਮੁੱਖ ਕਰਤੱਵ ਦੇਸ਼ ਕੌਮ ਦੇ ਸਭਿਆਚਾਰ ਤੇ ਤਾਰੀਖੀ ਸਰਮਾਏ ਦੀ ਹਿਫਾਜ਼ਤ ਕਰਨਾ ਹੁੰਦਾ ਹੈ। ਸਾਡੇ ਪੁਰਾਣੇ ਇਤਿਹਾਸ ਵਿੱਚ ਇਸ ਕਿਸਮ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਅਨੇਕਾਂ ਪੜ੍ਹੇ ਲਿਖੇ ਰਾਜੇ, ਰਾਣੇ ਤੇ ਰਹੀਸ ਜੋ ਪਰਜਾ ਨੂੰ ਆਪਣੀ ਸਮਝਦੀ ਰਹੇ, ਹਮੇਸ਼ਾ ਇਸ ਅਸੂਲ ਦਾ ਪਾਲਣ ਕਰਦੇ ਰਹੇ ਸਨ।
ਜੂਨ 1984 ਵਿਚ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਦੌਰਾਨ "ਸਿੱਖ ਰੈਫਰੈਂਸ ਲਾਇਬਰੇਰੀ " ਦੇ ਹੋਏ ਨੁਕਸਾਨ ਅਤੇ ਦਸਤਾਵੇਜ਼ਾਂ ਦੀ ਗੁੰਮਸ਼ੁਦਗੀ ਸਬੰਧੀ ਲੇਖਾ ਤਿਆਰ ਕਰਨ ਲਈ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਵੱਲੋਂ ਬਣਾਈ ਗਈ ਇਕ ਸਪੈਸ਼ਲ ਕਮੇਟੀ ਨੂੰ ਅੱਜ ਸਿੱਖ ਬੁੱਧੀਜੀਵੀਆਂ ਨੇ ਰੱਦ ਕਰ ਦਿੱਤਾ ਹੈ ਅਤੇ ਕਿਹਾ ਗਿਆ ਕਿ ਇਹ ਸਿੱਖਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਇਕ ਯਤਨ ਹੈ।
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 1984 ਵਿਚ ਭਾਰਤੀ ਫੌਜ ਦੇ ਸ੍ਰੀ ਦਰਬਾਰ ਸਹਿਬ, ਅੰਮ੍ਰਿਤਸਰ ਭਵਨ ਸਮੂਹ ਸਥਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਹਟਾਈ ਗਈ ਇਤਿਹਾਸਕ ਸਮਗਰੀ ਤੁਰੰਤ ਵਾਪਸ ਕਰਨ ਵਾਸਤੇ ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ।
ਤਲਵੰਡੀ ਸਾਬੋ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਇਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ...
ਸਿੱਖ ਰੈਫ਼ਰੈਂਸ ਲਾਇਬਰੇਰੀ ਵਿੱਚ ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਦੁਰਲੱਭ ਪੁਸਤਕਾਂ ਨੂੰ ਡਿਜ਼ੀਟਲਾਈਜ਼ਡ ਕੀਤਾ ਗਿਆ ਹੈ ਤੇ ਜਲਦੀ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਨੂੰ ਆਨਲਾਈਨ ਕਰਨ ਦੀ ਵੀ ਵਿਉਂਤ ਹੈ।
ਦਲ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਕੋਲੋਂ ਮੰਗ ਕੀਤੀ ਹੈ ਕਿ ਉਹ ਸਿੱਖ ਆਜਾਇਬ ਘਰ ਵਿੱਚ ਨਵੰਬਰ 1984 ਸਿੱਖ ਕਤਲੇਆਮ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਪੇਨਟਿੰਗਸ (ਚਿੱਤਰ) ਲਗਾਵੇ।
ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਆਪਣੇ ਬੱਚਿਆਂ ਅਤੇ ਨੌਜੁਆਨਾਂ ਨੂੰ ਨੈਤਿਕ ਅਤੇ ਧਾਰਮਿਕ ਸਿੱਖਿਆ ਨਾਲ ਜੋੜਨਾ ਸਿੱਖ ਸੰਸਥਾਵਾਂ, ਵਿਦਿਅਕ ਅਦਾਰਿਆਂ ਅਤੇ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਹੈ।
ਦਰਬਾਰ ਸਾਹਿਬ ਸਮੂਹ ਵਿੱਚ ਸਥਿਤ ਸਿੱਖ ਰੈਫਰੈਂਸ ਲਾਇਬਰੇਰੀ ਜਿਹੜੀ ਜੂਨ 1984 'ਚ ਭਾਰਤੀ ਫੌਜ ਵਲੋਂ ਲੁੱਟੀ ਗਈ ਅਤੇ ਬਾਅਦ 'ਚ ਸਾੜ ਦਿੱਤੀ ਗਈ, ਦਾ ਲੁੱਟਿਆ ਹੋਇਆ ਸਾਹਿਤ ਅਤੇ ਹੋਰ ਸਮਾਨ ਵਾਪਸ ਕਰਨ ਸਬੰਧੀ ਕੇਂਦਰ ਦੇ ਮੱਠੇ ਹੁੰਗਾਰੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰਾਸ਼ ਹੈ। ਜ਼ਿਕਰਯੋਗ ਹੈ ਕਿ ਬਾਦਲ ਦਲ ਦੀ ਭਾਈਵਾਲ ਭਾਜਪਾ ਦੀ ਕੇਂਦਰ ਵਿੱਚ ਸਰਕਾਰ ਹੋਣ ਦੇ ਬਾਵਜੂਦ ਕਮੇਟੀ ਦੀ ਮੰਗ ਦੀ ਪੂਰਤੀ ਸਬੰਧੀ ਖ਼ਾਸ ਹੁੰਗਾਰਾ ਨਹੀਂ ਮਿਲਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਐਤਵਾਰ (23 ਜੁਲਾਈ) ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1984 ਵਿਚ ਦਰਬਾਰ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜ਼ਬਤ ਕੀਤਾ ਗਿਆ ਸਮਾਨ ਤੁਰੰਤ ਵਾਪਸ ਕੀਤਾ ਜਾਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਥਾਪੇ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਦਰਮਿਆਨ ਹੋਈ ਮੁਲਾਕਾਤ ਮਹਿਜ ਰਸਮੀ ਮੁਲਾਕਾਤ ਨਹੀਂ ਕੁਝ ਹੋਰ ਵੀ ਸੀ। ਇਸ ਮੁਲਾਕਾਤ ਦੀਆਂ ਜਿਉਂ-ਜਿਉਂ ਪਰਤਾਂ ਖੁੱਲ੍ਹ ਰਹੀਆਂ ਹਨ ਸਿੱਖ ਪੰਥ ਦੇ ਪੰਜਵੇਂ ਤਖਤ ਦੀ ਸੇਵਾ ਵਿੱਚ ਲੱਗੇ ਗਿਆਨੀ ਗੁਰਮੁੱਖ ਸਿੰਘ ਦੀ ਭਾਜਪਾ ਨਾਲ ਸਾਂਝ ਤੇ ਨੇੜਤਾ ਹੋਰ ਵੀ ਸਪੱਸ਼ਟ ਹੋ ਗਈ ਹੈ। ਇਹ ਨੇੜਤਾ ਇਸ ਕਦਰ ਹੈ ਕਿ ਸਿੱਖ ਕੌਮ ਦੀ ਵਿਰਾਸਤੀ ਦਸਤਾਵੇਜ਼ੀ ਖਜ਼ਾਨੇ ਨੂੰ ਕਮਲ ਸ਼ਰਮਾ ਦੇ ਸਾਹਮਣੇ ਕਰ ਦਿੱਤਾ ਗਿਆ ਹੈ।
Next Page »