ਕਰਤਾਰ ਸਿੰਘ ਸਰਾਭਾ ਬਾਰੇ ਲਿਖੀਆਂ ਜ਼ਿਆਦਾਤਰ ਲਿਖਤਾਂ ਅੰਦਰ ਉਸ ਦੇ ਅਹਿਸਾਸਾਂ ਦੀ ਕੱਚੀ ਪੇਸ਼ਕਾਰੀ ਵੇਖਣ ਨੂੰ ਮਿਲਦੀ ਹੈ ਜਿਸ ਨਾਲ ਸ਼ਹੀਦ ਦਾ ਬਿੰਬ ਧੁੰਦਲਾ ਹੁੰਦਾ ਹੈ। ਜ਼ਿਆਦਾਤਰ ਲਿਖਤਾਂ ਰਾਸ਼ਟਰਵਾਦ ਦੇ ਘੇਰੇ ਵਿੱਚ ਲਿਖੀਆਂ ਗਈਆਂ ਹਨ ਤੇ ਕਿਸੇ ਵੀ ਲੇਖਕ ਨੇ ਪਾਤਰਾਂ ਦੇ ਅਹਿਸਾਸਾਂ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕੀਤੀ।