ਇਨ੍ਹੀਂ ਦਿਨੀਂ ਕੁਝ ਸਿਆਸੀ ਪਾਰਟੀਆਂ ਇਸ ਗੱਲ ਲਈ ਆਪਣੀ ਪਿੱਠ ਆਪੇ ਹੀ ਥਾਪੜ ਰਹੀਆਂ ਹਨ ਕਿ ਉਨਹਾਂ "ਆਨੰਦ ਮੈਰਿਜ ਐਕਟ" ਵੱਖ-ਵੱਖ ਥਾਈਂ ਲਾਗੂ ਕਰਵਾ ਦਿੱਤਾ ਹੈ। ਸਾਲ 2012 ਵਿੱਚ ਜਦੋਂ 1909 ਵਾਲੇ ਆਨੰਦ ਮੈਰਿਜ ਐਕਟ ਵਿੱਚ ਤਸਬਦੀਲੀ ਕਰਕੇ ਵਿਆਹ ਦਰਜ਼ ਕਰਵਾਉਣ ਦੀ ਮੱਦ ਪਾਈ ਗਈ ਸੀ ਤਾਂ ਉਦੋਂ ਸਿੱਖ ਸਿਆਸਤ ਵੱਲੋਂ ਇਸ ਮਾਮਲੇ 'ਤੇ ਸਿੱਖ ਵਿਚਾਰਵਾਨਾਂ ਤੇ ਕਾਨੂੰਨ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਸੀ
ਐਡਵੋਕੇਟ ਨਵਕਿਰਨ ਸਿੰਘ ਵੱਲੋਂ ਸੂਚਨਾ ਕਾਨੂੰਨ ਤਹਿਤ ਇਕੱਤਰ ਕੀਤੀ ਜਾਣਕਾਰੀ ਮੁਤਾਬਬਿਕ ਹਰਿਆਣਾ ਰਾਜ ਤੋਂ ਬਿਨਾਂ ਪੰਜਾਬ ਸਮੇਤ ਕਿਸੇ ਵੀ ਹੋਰ ਰਾਜ ਨੇ ਸਿੱਖ ਰਹਿਤ ਮਰਿਆਾ ਅਨੁਸਾਰ ਹੋਏ ਵਿਆਹ ਨੂੰ ਦਰਜ਼ ਕਰਨ ਲਈ ਕਿਸੇ ਵਿਵਸਥਾ ਦਾ ਪ੍ਰਬੰਧ ਨਹੀਂ ਕੀਤਾ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਾਂ ਖ਼ਾਸਕਰ ਸਿੱਖ ਰਹੁ-ਰੀਤਾਂ ਮੁਤਾਬਿਕ ਵਿਆਹ ਕਰਵਾਉਣ ਵਾਲਿਆਂ ਲਈ ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਅੰਦਰ ਹੀ ਅਨੰਦ ਮੈਰਿਜ ਐਕਟ ਤਹਿਤ ਵਿਆਹ ਰਜਿਸਟਰਡ ਕਰਵਾਉਣ ਦੀ ਵਿਵਸਥਾ ਮੌਜੂਦ ਨਹੀਂ ਹੈ ।
ਲੁਧਿਆਣਾ (03 ਜੂਨ, 2012): ਅਕਾਲੀ ਦਲ ਪੰਚ ਪ੍ਰਧਾਨੀ ਦੀ ਵੈਬਸਾਈਟ ਉੱਤੇ 31 ਮਈ, 2012 ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ "ਸਿੱਖ ਜੋੜਿਆਂ ਦੇ ਵਿਆਹ ਦਰਜ਼ ਕਰਾਉਂਣ ਲਈ ਅਨੰਦ ਮੈਰਿਜ ਐਕਟ ਵਿਚ ਨਵੀਂ ਮੱਦ ਬਣਾਉਂਣ ਦੇ ਅਮਲ ਨੂੰ ਅਕਾਲੀ ਦਲ ਪੰਚ ਪਰਧਾਨੀ ਸਮਝਦਾ ਹੈ ਕਿ ਇਹ ਅੱਧੀ-ਅਧੂਰੀ ਕਾਰਵਾਈ ਦੇ ਸ਼ੋਰਗੁੱਲ ਵਿਚ ਦਿੱਲੀ ਤਖ਼ਤ ਅਸਲ ਸਿੱਖ ਮੁੱਦਿਆਂ ਤੋਂ ਧਿਆਨ ਹਟਾਉਂਣਾ ਚਾਹੁੰਦਾ ਹੈ।" ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਐਕਟ ਵਿਚ ਨਵੀਂ ਮੱਦ ਬਣਾਉਂਣ ਦਾ ਫੌਰੀ ਕਾਰਨ ਵਿਸ਼ਵ ਭਰ ਵਿਚ ਸਥਾਪਤ ਹੋ ਰਹੀ ਨਿਆਰੀ ਸਿੱਖ ਪਹਿਚਾਣ ਦੇ ਦਬਾਅ ਅਧੀਨ ਦਿੱਲੀ ਤਖ਼ਤ ਵਲੋਂ ਵਿਸ਼ਵ ਭਾਈਚਾਰੇ ਅੱਗੇ ਆਪਣੇ ਧਰਮ ਨਿਰਪੱਖ ਚੇਹਰੇ ਨੂੰ ਬਣਾਉਂਣ ਦਾ ਯਤਨ ਅਤੇ ਕੁਝ ਘਰੇਲੂ ਵੋਟ ਰਾਜਨੀਤੀ ਦੀਆਂ ਮਜਬੂਰੀਆਂ ਹਨ।
ਭਾਰਤ ਦੀ ਸੰਸਦ ਵੱਲੋਂ ਪ੍ਰਵਾਣ ਕੀਤੇ ਜਾਣ ਤੋਂ ਬਾਅਦ ਆਨੰਦ ਮੈਰਿਜ ਐਕਟ, 1909 ਵਿਚ ਵਿਆਹ ਰਜਿਸਟ੍ਰੇਸ਼ਨ ਦੀ ਮੱਦ ਸ਼ਾਮਲ ਕੀਤੇ ਜਾਣ ਨੂੰ ਜਿਥੇ ਇਕ ਪਾਸੇ ਸਿੱਖਾਂ ਲਈ ਵੱਡੀ ਪ੍ਰਾਪਤੀ ਪ੍ਰਚਾਰਿਆ ਜਾ ਰਿਹਾ ਹੈ ਓਥੇ ਦੂਸਰੇ ਪਾਸੇ ਕਾਨੂੰਨੀ ਮਾਹਿਰਾਂ, ਸਿੱਖ ਚਿੰਤਕਾਂ ਤੇ ਵਿਦਵਾਨਾਂ ਨੇ ਇਸ ਨੂੰ ਕੌਮ ਨਾਲ ਧੋਖਾ ਕਰਾਰ ਦਿੱਤਾ ਹੈ।
ਆਨੰਦ ਮੈਰਿਜ ਐਕਟ, 1909 ਵਿਚ ਹਾਲ ਵਿਚ ਹੀ ਭਾਰਤ ਦੀ ਸੰਸਦ ਵੱਲੋਂ ਸੋਧ ਕੀਤੀ ਗਈ ਹੈ। ਇਸ ਸੋਧ ਨੂੰ ਸਰਕਾਰ ਅਤੇ ਭਾਰਤੀ ਸਟੇਟ ਪੱਖੀ ਹਲਕਿਆਂ ਸਮੇਤ ਕੁਝ ਵਿਦੇਸ਼ੀ ਸਿੱਖ ਹਲਕਿਆਂ ਵੱਲੋਂ ਵੀ ਸਿੱਖਾਂ ਲਈ ਵੱਡੀ ਜਿੱਤ ਦੱਸਿਆ ਜਾ ਰਿਹਾ ਹੈ। ਇਸ ਸੋਧ ਬਾਰੇ ਕਾਨੂੰਨੀ ਮਾਹਿਰ ਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਵੱਲੋਂ ਇਕ ਲਿਖਤ ਰਾਹੀਂ ਸਪਸ਼ਟ ਕੀਤਾ ਗਿਆ ਹੈ ਇਸ ਨਾਲ ਸਿੱਖ ਪਛਾਣ ਨੂੰ ਹਿੰਦੂ ਮਤ ਨਾਲ ਰਲ-ਗਢ ਕਰਨ ਦਾ ਇਕ ਹੋਰ ਯਤਨ ਹੋਇਆ ਹੈ। ਡਾ. ਦਲਜੀਤ ਸਿੰਘ ਨੇ ਇਹ ਵਿਚਾਰ "ਸਿੱਖ ਸਿਆਸਤ" ਵੱਲੋਂ ਬੀਤੀ 27 ਮਈ, 2012 ਨੂੰ "ਆਨੰਦ ਮੈਰਿਜ ਐਕਟ, ਸਿੱਖ ਨਿਜੀ ਕਾਨੂੰਨ ਅਤੇ ਸਿੱਖ ਪਛਾਣ" ਦੇ ਮਸਲੇ ਉੱਤੇ ਕਰਵਾਈ ਗਈ ਵਿਚਾਰ-ਚਰਚਾ ਮੌਕੇ ਵੀ ਸਾਂਝੇ ਕੀਤੇ। ਡਾ. ਦਲਜੀਤ ਸਿੰਘ ਹੋਰਾਂ ਦੀ "ਅਨੰਦ ਮੈਰਿਜ (ਸੋਧ) ਐਕਟ, 2012 - ਕੀ ਖੱਟਿਆ ਕੀ ਗਵਾਇਆ?" ਸਿਰਲੇਖ ਵਾਲੀ ਲਿਖਤ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਛਾਪੀ ਜਾ ਰਹੀ ਹੈ: ਸੰਪਾਦਕ।
ਲੁਧਿਆਣਾ, ਪੰਜਾਬ (15 ਅਪ੍ਰੈਲ, 2012): ਬੀਤੇ ਦਿਨੀਂ ਖਬਰ ਆਈ ਸੀ ਭਾਰਤ ਸਰਕਾਰ ਕਿ ਭਾਰਤੀ ਮੰਤਰੀ ਮੰਡਲ ਨੇ ਆਨੰਦ ਵਿਆਹ ਕਾਨੂੰਨ, 1909 ਵਿਚ ਵਿਆਹ ਰਜਿਸਟਰ ਕਰਨ ਦੀ ਧਾਰਾ ਸ਼ਾਮਲ ਕਰਨ ਲਈ ਲੋੜੀਂਦੀ ਸੋਧ ਦੀ ਤਜਵੀਜ਼ ਨੂੰ ਪ੍ਰਵਾਣਗੀ ਦੇ ਦਿੱਤੀ ਹੈ। ਹਾਲਾਕਿ ਇਹ ਸੋਧ ਬਿੱਲ ਅਜੇ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਣਾ ਹੈ ਪਰ ਦੁਨੀਆ ਭਰ ਦੇ ਸਿੱਖ ਆਗੂ ਇਸ ਪ੍ਰਸਤਾਵਤ ਸੋਧ ਨੂੰ ਆਨੰਦ ਮੈਰਿਜ ਐਕਟ ਤੇ ਸਿੱਖ ਪਛਾਣ ਦੇ ਮਸਲੇ ਦਾ ਵੱਡਾ ਹੱਲ ਮੰਨ ਰਹੇ ਹਨ। ਕੁਝ ਅਖਬਾਰਾਂ ਵਿਚ ਛਪੇ ਲੇਖਾਂ ਵਿਚ ਤਾਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਸਿੱਖਾਂ ਦਾ ਚਿਰਾਂ ਤੋਂ ਲਮਕਦਾ ਆ ਰਿਹਾ ਮਸਲਾ ਹੱਲ ਹੋ ਗਿਆ ਹੈ। ਹਾਲਾਕਿ ਸਿੱਖ ਸਿਆਸਤ ਨੇ ਜਿੰਨੇ ਵੀ ਕਾਨੂੰਨੀ ਮਾਹਰਾਂ ਤੇ ਬੁੱਧੀਜੀਵੀਆਂ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ ਸਾਰਿਆਂ ਦਾ ਹੀ ਮੰਨਣਾ ਹੈ ਕਿ ਇਸ ਫੈਸਲੇ ਨਾਲ ਮਿਲਣ ਵਾਲੀ ਰਾਹਤ "ਬਹੁਤ ਦੇਰ ਬਾਅਦ ਮਿਲੀ ਬਹੁਤ ਥੋੜੀ ਰਾਹਤ" ਹੈ। ਇਸ ਨਾਲ ਭਾਰਤ ਵਿਚ ਸਿੱਖ ਪਛਾਣ ਦਾ ਮਸਲਾ ਹੱਲ ਨਹੀਂ ਹੋਵੇਗਾ ਤੇ ਕੁਝ ਸਾਲ ਪਹਿਲਾਂ ਭਾਰਤੀ ਸੁਪਰੀਮ ਕੋਰਟ ਵੱਲੋਂ ਵਿਆਹ ਦੀ ਰਜਿਸਟ੍ਰੇਸ਼ਨ ਲਾਜਮੀ ਕਰ ਦੇਣ ਕਾਰਨ ਸਿੱਖਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰ ਕਰਨ ਦਾ ਭਖਿਆ ਮਸਲਾ ਜਰੂਰ ਕੁਝ ਠੰਡਾ ਹੋ ਜਾਵੇਗਾ।