9 ਦਸੰਬਰ, 2017 ਨੂੰ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਕੋਟਕਪੂਰਾ ਵਿਖੇ ਆਪਣੇ ਇਜਲਾਸ ਦੌਰਾਨ "ਅਜੋਕੇ ਸਮੇਂ ਵਿੱਚ ਸਿੱਖ ਪੰਥ ਨੂੰ ਦਰਪੇਸ਼ ਚਣੌਤੀਆਂ ਅਤੇ ਉਹਨਾਂ ਦਾ ਹੱਲ" ਵਿਸ਼ੇ 'ਤੇ ਭਾਈ ਅਜਮੇਰ ਸਿੰਘ ਦਾ ਵਖਿਆਨ ਕਰਵਾਇਆ ਗਿਆ।
ਸਿੱਖ ਇਤਿਹਾਸ ਸਿੱਖਾਂ ਦੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਦਾ ਸੁਨਿਹਰੀ ਦਸਤਾਵੇਜ਼ ਹੈ। ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਜੀ ਦੀਆਂ ਲਾਸਾਨੀ ਸ਼ਹਾਦਤਾਂ ਤੋਂ ਬਾਅਦ ਖਾਲਸਾ ਪੰਥ ਦੇ ਸਿਰਜਣਹਾਰ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਆਪਣਾ ਸਰਬੰਸ ਧਰਮ ਦੀ ਖਾਤਰ ਵਾਰ ਦਿੱਤਾ ਗਿਆ।
ਗੁਰੂ ਨਾਨਕ ਸਾਹਿਬ ਵਲੋਂ ਚਲਾਏ ਨਿਰਮਲ ਪੰਥ/ਗੁਰੂ-ਪੰਥ ਵਿਚ ਜਾਤ-ਪਾਤ, ਰੰਗ, ਨਸਲ, ਲਿੰਗ, ਬੋਲੀ, ਇਲਾਕੇ,ਮਜ਼ਹਬ ਆਦਿ ਕਿਸੇ ਵੀ ਆਧਾਰ `ਤੇ ਕਿਸੇ ਨਾਲ ਕੋਈ ਵੀ ਭੇਦ-ਭਾਵ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ। ਇਹੀ ਕਾਰਨ ਹੈਕਿ ਮਨੁੱਖੀ ਸਮਾਜ ਦੇ ਹਰ ਵਰਗ ਦਾ ਗੁਰੂ-ਪੰਥ ਨਾਲ ਗਹਿਰਾ ਸੰਬੰਧ ਰਿਹਾ ਹੈ।
ਸਿੱਖ ਪੰਥ ਦੇ ‘ਸੱਚ’ ਨੂੰ ਉਪਜਾਉਣ, ਇਸ ਨੂੰ ਵੰਡਣ, ਇਸ ਦੀ ਰਾਖੀ ਕਰਨ ਅਤੇ ਇਸ ਨੂੰ ਮੌਜੂਦਾ ਰਾਜਨੀਤਕ ਸੰਦਰਭ ਵਿਚ ਇਕ ‘ਕੌਮ’ ਵਜੋਂ ਪਛਾਣ ਦੇਣ ਵਾਲੀਆਂ ਹਰੇਕ ਤਰ੍ਹਾਂ ਦੀਆਂ ਸੰਸਥਾਵਾਂ ਅਤੇ ਸੰਗਠਨ ਇਕ ਗੁੱਝੇ ਹਮਲੇ ਦੀ ਮਾਰ ਹੇਠ ਹਨ। ਇਹ ਵਰਤਾਰਾ ਨਵਾਂ ਨਹੀਂ ਹੈ। ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਇਸ ਤਰ੍ਹਾਂ ਦੇ ਹਮਲੇ ਬਦਲਵੇਂ ਰੂਪ ਵਿਚ ਹੁੰਦੇ ਆ ਰਹੇ ਹਨ।
ਵਿਚਾਰ ਮੰਚ ਸੰਵਾਦ ਵਲੋਂ "ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ" ਵਿਸ਼ੇ 'ਤੇ ਤਲਵੰਡੀ ਸਾਬੋ (ਬਠਿੰਡਾ) ਵਿਖੇ 5 ਮਾਰਚ, 2017 ਨੂੰ ਇਕ ਵਿਚਾਰ ਚਰਚਾ ਕਰਵਾਈ ਗਈ ਸੀ।
ਭਾਰਤ ਵਿੱਚ ਕੱਟੜਪੰਥੀ ਲੋਕਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬਿਪਰਵਾਦੀ ਤਾਕਤਾਂ ਦੇ ਸਿੱਖ ਧਰਮ ਅਤੇ ਸਿੱਖਾਂ ਦੇ ਕੌਮੀ ਸਰੂਪ ਉੱਤੇ ਹਮਲੇ ਲਗਾਤਾਰ ਵਧ ਗਏ ਹਨ।
ਭਾਰਤ ਦੀ ਲੋਕ ਸਭਾ ਵੱਲੋਂ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਹਿਜ਼ਧਾਰੀਆਂ ਦਾ ਵੋਟ ਦਾ ਹੱਕ ਖਤਮ ਦੀ ਕਰਨ ਲਈ ਇਕ ਸੋਧ ਕਾਨੂੰਨ ਪਾਸ ਕੀਤਾ ਗਿਆ। ਕੁਝ ਹਫਤੇ ਪਹਿਲਾਂ ਇਹ ਬਿਲ ਰਾਜ ਸਭਾ ਵੱਲੋਂ ਪਾਸ ਕੀਤਾ ਗਿਆ ਸੀ। ਇਸ ਨਾਲ ਸਹਿਜਧਾਰੀਆਂ ਦੇ ਮਾਮਲੇ ਉੱਤੇ ਕਾਫੀ ਚਰਚਾ ਛਿੜੀ ਹੋਈ ਹੈ।
ਅੰਬਾਲਾ ਦੀ ਇਕ ਅਦਾਲਤ ਨੇ ਇਕ ਮਾਮਲੇ 'ਚ ਪਿਆਰਾ ਭਨਿਆਰਾਵਾਲਾ ਨੂੰ ਬਰੀ ਕਰ ਦਿੱਤਾ ਹੈ । ਇਹ ਮਾਮਲਾ ਪੰਜਾਬ ਸਰਕਾਰ ਵੱਲੋਂ ਦਰਜ ਕਰਵਾਇਆ ਗਿਆ ਸੀ, ਜੋ ਕਿ ਨੂਰਪੁਰ ਬੇਦੀ ਥਾਣੇ ਦੇ ਐਸ.ਐਚ. ਓ. ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਦਰਜ ਕਰਵਾਇਆ ਗਿਆ ਸੀ । ਜੱਜ ਨਰਿੰਦਰ ਸੂਰਾ ਨੇ ਪੰਜਾਬ ਸਰਕਾਰ ਵੱਲੋਂ ਲਗਾਏ ਦੋਸ਼ਾਂ ਨੂੰ ਨਾ ਮੰਨਦੇ ਹੋਏ ਬਾਬਾ ਭਨਿਆਰਾ ਨੂੰ ਬਰੀ ਕਰ ਦਿੱਤਾ ।
ਸਿੱਖ ਵਿਦਵਾਨ ਅਤੇ ਇਤਿਹਾਸਕਾਰ ਸ੍ਰ. ਅਜਮੇਰ ਸਿੰਘ ਨੇ ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਵਾਰ-ਵਾਰ ਬੇਅਦਬੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਿੱਖ ਪੰਥ ਦੀ ਮੌਜੂਦਾ ਹਾਲਤ ਦਾ ਵਿਸ਼ਲੇਸ਼ਣ ਕੀਤਾ ਅਤੇ ਨਾਲ ਹੀ ਇਨ੍ਹਾਂ ਘਟਨਾਵਾਂ ਵਿੱਚ ਸਿੱਖਾਂ ਦੇ ਰਾਜਸੀ ਅਤੇ ਧਾਰਮਿਕ ਆਗੂਆਂ ਵੱਲੋਂ ਨਿਭਾਈ ਭੁਮਿਕਾ ਬਾਰੇ ਗੱਲ ਕੀਤੀ। ਇਸਤੋਂ ਇਲਾਵਾ ਉਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸੇਵਾ ਨਿਭਾਅ ਰਹੇ ਪੰਜਾਂ ਪਿਆਰਿਆਂ ਦੀ ਭੁਮਿਕਾ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ।
ਸੌਦਾ ਸਾਧ ਮਾਫੀ ਮਾਮਲੇ ਅਤੇ ਬਾਅਦ ਵਿੱਚ ਹੋਈਆਂ ਘਟਨਾਵਾਂ ਦੇ ਮੱਦੇਨਜ਼ਰ ਇਸ ਸਮੇਂ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੀ ਵਾਗਡੋਰ ਸੰਭਾਲ ਰਹੇ ਬਾਦਲ ਦਲ ਕੋਲ ਸ਼੍ਰੀ ਅਕਾਲ ਤਖਤ ਸਾਹਿਬਾਨ ਦੇ ਜੱਥੇਦਾਰਾਂ ਨੂੰ ਬਦਲਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀ ਰਿਹਾ।
Next Page »