Tag Archive "sikh-news-uk"

ਜਗਤਾਰ ਸਿੰਘ ਜੱਗੀ ਦੇ ਪੁਲਿਸ ਰਿਮਾਂਡ ‘ਚ 2 ਦਿਨ ਦਾ ਹੋਰ ਵਾਧਾ; ਵਕੀਲ ਨੇ ਦੱਸਿਆ ਕਿ ਪੁਲਿਸ ਨੇ ਜੱਗੀ ਦੇ ਜੱਦੀ ਘਰ ‘ਚ ਛਾਪਾ ਮਾਰਿਆ

ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਪੁਲਿਸ ਰਿਮਾਂਡ 'ਚ ਅੱਜ (30 ਨਵੰਬਰ, 2017) ਲੁਧਿਆਣਾ ਦੇ ਇਕ ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ ਨੇ ਦੋ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ। ਜਗਤਾਰ ਸਿੰਘ ਨੂੰ ਪੰਜਾਬ ਪੁਲਿਸ ਨੇ ਪਾਸਟਰ ਸੁਲਤਾਨ ਮਸੀਹ ਦੇ ਕਤਲ ਦੇ ਮੁਕੱਦਮਾ ਨੰ: 218/17 (ਥਾਣਾ ਸਲੇਮ ਟਾਬਰੀ) 'ਚ ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ ਸੁਮਿਤ ਸਭਰਵਾਲ ਦੀ ਅਦਾਲਤ 'ਚ ਪੇਸ਼ ਕੀਤਾ ਸੀ।

ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਅਤੇ ਹੋਰ ਸਬੰਧਤ ਮੁਕੱਦਮਿਆਂ ‘ਚ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਵਿਸ਼ੇਸ਼ ਗੱਲਬਾਤ

18 ਅਕਤੂਬਰ ਨੂੰ ਯੂ.ਕੇ. ਦੇ ਨਾਗਰਕਿ ਜਗਤਾਰ ਸਿੰਘ ਜੱਗੀ ਦਾ ਪੰਜਾਬ ਵਿਚ ਅਨੰਦ ਕਾਰਜ ਹੁੰਦਾ ਹੈ ਅਤੇ 4 ਨਵੰਬਰ ਨੂੰ ਪੰਜਾਬ ਪੁਲਿਸ ਉਸਨੂੰ ਜਲੰਧਰ ਦੇ ਰਾਮਾ ਮੰਡੀ ਇਲਾਕੇ 'ਚੋਂ ਉਸ ਵੇਲੇ ਚੁੱਕ ਕੇ ਲੈ ਜਾਂਦੀ ਹੈ ਜਦੋਂ ਉਹ ਆਪਣੀ ਪਤਨੀ ਅਤੇ ਭੈਣ ਨਾਲ ਖਰੀਦਦਾਰੀ ਕਰਨ ਲਈ ਘਰੋਂ ਨਿਕਲਿਆ ਸੀ। ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਤੋਂ

ਲਿਖਤੀ ਹੁਕਮਾਂ ਦੇ ਬਾਵਜੂਦ ਪੰਜਾਬ ਪੁਲਿਸ ਵਲੋਂ ਬਰਤਾਨਵੀ ਹਾਈ ਕਮਿਸ਼ਨ ਨੂੰ ਜਗਤਾਰ ਸਿੰਘ ਜੱਗੀ ਨਾਲ “ਇਕੱਲਿਆਂ” ਵਿਚ ਨਹੀਂ ਮਿਲਣ ਦਿੱਤਾ ਗਿਆ

ਮਿਲੀ ਜਾਣਕਾਰੀ ਮੁਤਾਬਕ ਬਰਤਾਨਵੀ ਦੂਤਘਰ ਦੇ ਨੁਮਾਇੰਦਿਆਂ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਮਿਲਣ ਨਹੀਂ ਦਿੱਤਾ ਗਿਆ। ਹਾਲਾਂਕਿ ਕੱਲ੍ਹ (24 ਨਵੰਬਰ, 2017) ਲੁਧਿਆਣਾ ਦੇ ਡਿਊਟੀ ਮੈਜਿਸਟ੍ਰੇਟ ਨੇ

ਬਰਤਾਨਵੀ ਹਾਈ ਕਮਿਸ਼ਨਰ ਨੂੰ ਜਗਤਾਰ ਸਿੰਘ ਜੱਗੀ ਨੂੰ ਮਿਲਣ ਲਈ ਮਿਲਿਆ 1 ਘੰਟੇ ਦਾ ਸਮਾਂ, ਜੱਗੀ ਅਤੇ ਜਿੰਮੀ ਸਿੰਘ ਦੇ ਪੁਲਿਸ ਰਿਮਾਂਡ ‘ਚ 4 ਦਿਨਾਂ ਦਾ ਵਾਧਾ

ਗ੍ਰਿਫਤਾਰ ਯੂ.ਕੇ. ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਜਿੰਮੀ ਸਿੰਘ ਨੂੰ ਲੁਧਿਆਣਾ ਦੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਅੱਜ (24 ਨਵੰਬਰ, 2017) ਪੇਸ਼ ਕੀਤਾ ਗਿਆ। ਜਗਤਾਰ ਸਿੰਘ ਜੱਗੀ ਨੂੰ ਐਫ.ਆਈ.ਆਰ. ਨੰ: 218/17 (ਥਾਣਾ ਸਲੇਮ ਟਾਬਰੀ) ਜਦਕਿ ਜਿੰਮੀ ਸਿੰਘ ਨੂੰ ਐਫ.ਆਈ.ਆਰ. ਨੰ: 6/17 (ਥਾਣਾ ਡਿਵੀਜ਼ਨ ਨੰ: 8) 'ਚ ਪੇਸ਼ ਕੀਤਾ ਗਿਆ।

ਜਗਤਾਰ ਸਿੰਘ ਜੱਗੀ ਦਾ ਮਾਮਲਾ: ਪੰਜਾਬ ਪੁਲਿਸ ਵਲੋਂ ਤਸ਼ੱਦਦ ਨਾ ਕਰਨ ਦੇ ਦਾਅਵੇ ਨੂੰ ਵਕੀਲ ਨੇ ਕੀਤਾ ਰੱਦ

ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਹਿਰਾਸਤ 'ਚ ਤਸ਼ੱਦਦ ਨਾ ਕਰਨ ਦੇ ਪੁਲਿਸ ਦੇ ਦਾਅਵੇ ਨੂੰ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਰੱਦ ਕੀਤਾ ਹੈ।

ਦਲ ਖ਼ਾਲਸਾ ਯੂ.ਕੇ. ਦੇ ਆਗੂ ਭਾਈ ਮਨਮੋਹਣ ਸਿੰਘ ਦਾ 70 ਸਾਲਾਂ ਦੀ ਉਮਰ ‘ਚ ਅਕਾਲ ਚਲਾਣਾ

ਦਲ ਖ਼ਾਲਸਾ ਯੂ.ਕੇ. ਦੇ ਆਗੂ ਭਾਈ ਮਨਮੋਹਣ ਸਿੰਘ ਅੱਜ 70 ਸਾਲਾਂ ਦੀ ਉਮਰ 'ਚ ਅਕਾਲ ਚਲਾਣਾ ਕਰ ਗਏ। ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਸਿੱਖ ਸਿਆਸਤ

ਜਗਤਾਰ ਸਿੰਘ ਜੱਗੀ ‘ਤੇ ਤਸ਼ੱਦਦ ਦੀਆਂ ਖ਼ਬਰਾਂ ਦੁਖਦਾਇਕ ਹਨ: ਪੰਜਾਬੀ ਗਾਇਕ ਦਿਲਜੀਤ ਦੋਸਾਂਝ

ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਦਿਲਜੀਤ ਦੋਸਾਂਝ ਨੇ ਕੱਲ੍ਹ (19 ਨਵੰਬਰ, 2017) ਸਕਾਟਿਸ਼/ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ 'ਤੇ ਹੋਰ ਰਹੇ ਤਸ਼ੱਦਦ ਦੀਆਂ

ਆਸਟ੍ਰੇਲੀਆ: ਭਾਰਤੀ ਹਾਈ ਕਮਿਸ਼ਨਰ ਨੂੰ ਜਗਤਾਰ ਸਿੰਘ ਜੱਗੀ ਦੇ ਮਾਮਲੇ ‘ਚ ਵਿਰੋਧ ਦਾ ਸਾਹਮਣਾ ਕਰਨਾ ਪਿਆ

ਆਸਟ੍ਰੇਲੀਆ 'ਚ ਭਾਰਤੀ ਹਾਈ ਕਮਿਸ਼ਨਰ ਅਤੇ ਮੈਲਬਰਨ ਸਥਿਤ ਕੌਂਸਲੇਟ ਜਨਰਲ ਨੂੰ ਸ਼ਨੀਵਾਰ 18 ਨਵੰਬਰ, 2017 ਨੂੰ ਉਸ ਵੇਲੇ ਸਿੱਖ ਸੰਗਤ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਟਰਨੇਟ ਇਲਾਕੇ ਦੇ ਗੁਰਦੁਆਰਾ ਸਾਹਿਬ ਆਇਆ ਸੀ।

ਜਗਤਾਰ ਸਿੰਘ ਜੱਗੀ ਅਤੇ ਜਿੰਮੀ ਸਿੰਘ ਦੇ ਲੁਧਿਆਣਾ ਵਿਖੇ ਪੁਲਿਸ ਰਿਮਾਂਡ ‘ਚ 5 ਦਿਨਾਂ ਦਾ ਵਾਧਾ

ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਜਿੰਮੀ ਸਿੰਘ ਨੂੰ ਅੱਜ (19 ਨਵੰਬਰ, 2017) ਲੁਧਿਆਣਾ ਦੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ। ਜਗਤਾਰ ਸਿੰਘ ਜੱਗੀ ਨੂੰ ਐਫ.ਆਈ.ਆਰ. ਨੰ: 218/17 (ਥਣਾ ਸਲੇਮ ਟਾਬਰੀ) 'ਚ ਜਦਕਿ ਜਿੰਮੀ ਸਿੰਘ ਨੂੰ ਐਫ.ਆਈ.ਆਰ. ਨੰ: 6/17 (ਥਾਣਾ ਡਿਵੀਜ਼ਨ ਨੰ: 8) ਤਹਿਤ ਪੇਸ਼ ਕੀਤਾ ਗਿਆ।

ਲੁਧਿਆਣਾ ਪੁਲਿਸ ਨੇ ਫਰੀਦਕੋਟ ਜੇਲ੍ਹ ‘ਚੋਂ ਲਿਆ ਕੇ ਜਗਤਾਰ ਸਿੰਘ ਜੱਗੀ ਦਾ 2 ਦਿਨਾਂ ਪੁਲਿਸ ਰਿਮਾਂਡ ਲਿਆ

4 ਨਵੰਬਰ ਨੂੰ ਜਲੰਧਰ ਦੇ ਰਾਮਾ ਮੰਡੀ ਇਲਾਕੇ 'ਚੋਂ ਪੰਜਾਬ ਪੁਲਿਸ ਵਲੋਂ ਚੁੱਕੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਨੂੰ ਹੁਣ ਲੁਧਿਆਣਾ ਪੁਲਿਸ ਨੇ 2 ਦਿਨਾਂ ਪੁਲਿਸ ਰਿਮਾਂਡ 'ਤੇ ਲਿਆ ਹੈ। ਪੁਲਿਸ ਨੇ ਜਗਤਾਰ ਸਿੰਘ ਨੂੰ ਬੀਤੀ ਰਾਤ (17 ਨਵੰਬਰ, 2017) ਐਫ.ਆਈ.ਆਰ. ਨੰ: 218/ 15 ਜੁਲਾਈ, 2017 ਦੇ ਤਹਿਤ ਇਲਾਕਾ ਮੈਜਿਸਟ੍ਰੇਟ ਸ੍ਰੀਮਤੀ ਸੁਮਿਤ ਸਭਰਵਾਲ ਕੋਲ ਪੇਸ਼ ਕੀਤਾ ਸੀ। ਇਹ ਮੁਕੱਦਮਾ ਪਾਦਰੀ ਸੁਲਤਾਨ ਮਸੀਹ ਦੇ ਕਤਲ ਦਾ ਹੈ।

« Previous PageNext Page »