‘ਸਿੱਖ ਯੂਥ ਯੂ.ਕੇ.’ ਦੇ ਆਗੂ ਦੀਪਾ ਸਿੰਘ ਨੂੰ ਬੀਤੇ ਕੱਲ੍ਹ (4 ਜੁਲਾਈ) ਵੈਸਟ ਮਿਡਲੈਂਡਸ ਪੁਲਿਸ ਵੱਲੋਂ ਰਿਹਾਅ ਕਰ ਦਿੱਤਾ ਗਿਆ। ਦੀਪਾ ਸਿੰਘ ਨੂੰ ਪਰਸੋਂ (3 ਜੁਲਾਈ) ਨੂੰ ਹਿਰਾਸਤ ਵਿਚ ਲਿਆ ਗਿਆ ਸੀ।
ਸਿੱਖ ਯੂਥ ਯ.ਕੇ. ਦੇ ਆਗੂ ਦੀਪਾ ਸਿੰਘ ਨੂੰ ਵੈਸਟ ਮਿਡਲੈਂਡ ਪੁਲਿਸ ਵੱਲੋਂ ਗਿ੍ਰਫਤਾਰ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਦੇ ਆਪਣੇ ਬਿਆਨ ਮੁਤਾਬਕ 3 ਜੁਲਾਈ ਨੂੰ ਸਵੇਰੇ ਕੀਤੀ ਛਾਪਾਮਾਰੀ ਵਿੱਚ ਬਰਮਿੰਘਮ ਦੇ ਇੱਕ ਪਤੇ ਤੋਂ 38 ਸਾਲਾਂ ਦੇ ਆਦਮੀ ਅਤੇ 49 ਸਾਲਾਂ ਦੀ ਬੀਬੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਨੂੰ ਬਰਮਿੰਘਮ ਦੇ ਹੀ ਇਕ ਠਾਣੇ ਵਿੱਚ ਰੱਖ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਇੰਗਲੈਂਡ ਦੇ ਸਿੱਖਾਂ ਵੱਲੋਂ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਸਾਂਭ ਸੰਭਾਲ ਲਈ ਮਾਇਕ ਪੱਖੋਂ ਵੱਡਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਗਿਆ ਹੈ।
ਬਰਮਿੰਘਮ: ਬਰਤਾਨੀਆ ਦੇ ਸ਼ਹਿਰ ਬਰਮਿੰਘਮ ਵਿਚ ਸ਼ਹੀਦ ਸੰਤ ਜਰਨੈਲ ਸਿੰਘ ਡਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੀਆਂ ਵੱਡੀਆਂ ਬਿਜਲਈ ਤਖ਼ਤੀਆਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਬਰਤਾਨੀਆ ਦੀਆਂ ...
ਲੰਘੇ ਕੱਲ (ਜਨਵਰੀ 16 ਨੂੰ) ਬਰਤਾਨੀਆ ਦੀ ਪਾਰਲੀਮੈਂਟ ਵਿਚਲੇ ਪਹਿਲੇ ਦਰਸਾਤਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਦੀ ਅਗਵਾਈ ਵਾਲੀ ਸਰਕਾਰ ਭੰਗ ਕਰਨ ਦੀ ਮੰਗ ਕੀਤੀ। ਐਮ.ਪੀ. ਢੇਸੀ ਨੇ ਕਿਹਾ ਕਿ ਥਰੀਸਾ ਮੇਅ ਦੀ ਸਰਕਾਰ ਭੰਗ ਕਰਕੇ ਇੰਗਲੈਂਡ ਵਿਚ ਮੁੜ ਆਮ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਇੰਗਲੈਂਡ ਦੇ ਸਿੱਖਾਂ ਦੀਆਂ ਜਥੇਬੰਦੀਆਂ "ਪੰਚ ਪਰਧਾਨੀ ਯੂ.ਕੇ." ਅਤੇ "ਸਿੱਖ ਐਜੂਕੇਸ਼ਨ ਕੌਂਸਲ" ਵਲੋਂ ਬੰਦੀ ਸਿੰਘਾਂ ਦੀ ਸੂਚੀ ਬਣਾਉਣ ਤੇ ਉਹਨਾਂ ਦੇ ਮਾਮਲਿਆਂ ਦੀ ਪੈਰਵੀ ਕਰਨ ਵਾਲੇ ਪੰਥਕ ਵਕੀਲ ਭਾਈ ਜਸਪਾਲ ਸਿੰਘ ਜੀ ਮੰਝਪੁਰ ਨੂੰ ਸਨਮਾਨਿਤ ਕੀਤਾ ਗਿਆ ਹੈ।
ਬਰਤਾਨੀਆ ਦੀ ਵੈਸਟ ਮਿਡਲੈਂਡ ਪੁਲਿਸ ਅਤੇ ਇੰਗਲੈਂਡ ਵਿਚਲੇ ਸਿੱਖ ਭਾਈਚਾਰੇ ਵਿੱਚ ਕੁੜੱਤਣ ਕਾਫੀ ਵਧ ਗਈ ਹੈ। ਬਰਤਾਨਵੀ ਸਿੱਖ ਵੈਸਟ ਮਿਡਲੈਂਡ ਪੁਲਿਸ ਤੋਂ ਇਸ ਗੱਲ ਤੋਂ ਖਫਾ ਹਨ ਕਿ ਇਹ ਪੁਲਿਸ ਕਥਿਤ ਤੌਰ ਤੇ ਭਾਰਤ ਸਰਕਾਰ ਦੇ ਕਹਿਣ ਤੇ ਬਰਤਾਨੀਆ ਰਹਿੰਦੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਬਰਮਿੰਘਮ ਨੇੜਲੇ ਸ਼ਹਿਰ ਸਮੈਥਵਿੱਕ ਵਿਖੇ ਬਰਤਾਨੀਆਂ ਵਲੋਂ ਵਿਸ਼ਵ ਜੰਗ ਵਿੱਚ ਭਾਗ ਲੈਣ ਵਾਲੇ ਸਿੱਖ ਫੌਜੀਆਂ ਦੀ ਯਾਦ ਵਿੱਚ ਲਗਾਏ ਬੁੱਤ ਨਾਲ ਛੇੜ-ਛਾੜ ਕੀਤੀ ਗਈ ਹੈ। ਇਹ ਬੁੱਤ 4 ਨਵੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੀ ਕਮੇਟੀ ਵਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਲਗਵਾਇਆ ਗਿਆ ਹੈ।
ਭਾਰਤ ਦੀ ‘ਨੈਸ਼ਨਲ ਇਨਵੈਸਟੀਗੇਟਿਵ ਏਜੰਸੀ’ ਇਹ ਨਹੀਂ ਚਾਹੁੰਦੀ ਕਿ ਇਸ ਏਜੰਸੀ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਖਿਲਾਫ ਚੱਲ ਰਹੇ ਮੁਕਦਮਿਆਂ ਦੀ ਸੁਣਵਾਈ ਪੰਜਾਬ ਵਿਚਲੀ ਐਨ.ਆਈ.ਏ. ਦੀ ਖਾਸ ਅਦਾਲਤ ਵੱਲੋਂ ਕੀਤੀ ਜਾਵੇ।
23 ਅਕਤੂਬਰ 2018 ਦੇ ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਵਿੱਚ ਚੰਡੀਗੜ੍ਹ ਵਿਚ ਬਰਤਾਨੀਆ ਦੇ ਸਫੀਰ ਐਂਡਰੀਊ ਏਰੀ ਦੀ ਇਕ ਸਵਾਲ-ਜਵਾਬ ਰੂਪ ਵਿੱਚ ਮੁਲਾਕਾਤ ਛਪੀ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਪੰਜਾਬ ਦੀ ‘ਜਮੀਨੀ ਹਕੀਕਤ’ ਇਹ ਹੈ ਕਿ ਇੱਥੇ ਸਿੱਖਾਂ ਨਾਲ ਕੋਈ ਬਦਸਲੂਕੀ (ਮਿਸਟਰੀਟਮੈਂਟ) ਨਹੀਂ ਹੋ ਰਹੀ ਤੇ ਹੁਣ ਹਾਲਾਤ 30 ਸਾਲ ਪਹਿਲਾਂ ਵਰਗੇ ਨਹੀਂ ਹਨ।
« Previous Page — Next Page »