ਖਾਲਿਸਤਾਨ ਦੀ ਅਜ਼ਾਦੀ ਲਈ ਚੱਲੀ ਖਾੜਕੂ ਲਹਿਰ ਦੌਰਾਨ ਇੰਟਰਨੈਸ਼ਨ ਸਿੱਖ ਯੂਥ ਫੈਡਰੇਸ਼ਨ ਦੀ ਅਗਵਾਈ ਕਰਨ ਵਾਲੇ ਆਗੂ ਭਾਈ ਲਖਬੀਰ ਸਿੰਘ ਰੋਡੇ ਲੰਘੀ 2 ਨਵੰਬਰ ਨੂੰ ਪਾਕਿਸਤਾਨ ਵਿਚ ਗੁਪਤਵਾਸ ਦੌਰਾਨ ਚਲਾਣਾ ਕਰ ਰਹੇ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਇੰਡੀਆ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਵਿਸਾਖੀ ਮੌਕੇ ਪਾਕਿਸਤਾਨ ਵਿੱਚ ਆਉਣ ਦੀ ਇਜਾਜਾਤ ਦੇਵੇ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਦੇ ਜਥੇ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲੰਘੇ ਫਰਵਰੀ ਮਹੀਨੇ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਇੰਡੀਆ ਨੇ ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਲਈ ਲੋੜੀਂਦੀ ਮਨਜੂਰੀ ਨਹੀਂ ਸੀ ਦਿੱਤੀ, ਜਿਸ ਦਾ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਤਿੱਖਾਂ ਵਿਰੋਧ ਕੀਤਾ ਗਿਆ ਸੀ।
ਯੂਨਾਈਟਿਡ ਨੇਸ਼ਨਜ਼ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਅੱਜ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ।
ਆਸਟ੍ਰੇਲੀਆ ਰਹਿੰਦੇ ਸਿੱਖ ਆਗੂ ਸ. ਅਜੀਤ ਸਿੰਘ ਲਹਿੰਦੇ ਪੰਜਾਬ ਵਿੱਚ ਪੈਂਦੇ ਆਪਣੇ ਮਾਪਿਆਂ ਦੇ ਜੱਦੀ ਪਿੰਡ ਧੰਨੂਆਣਾ (ਚੱਕ 91) ਤਹਿਸੀਲ ਜੜ੍ਹਾਂਵਾਲਾ, ਜ਼ਿਲਾ ਫੈਸਲਾਬਾਦ (ਪਹਿਲਾ ਪ੍ਰਚੱਲਤ ਨਾਂ ਲਾਇਲਪੁਰ) ਵੇਖਣ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਬੜੇ ਚਾਅ ਨਾਲ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ।
ਸਰਹੱਦ ਦੇ ਦੋਵੇਂ ਪਾਸੇ ਅਤੇ ਸੰਸਾਰ ਭਰ ਵਿਚ ਰਹਿੰਦੇ ਸਿੱਖ ਭਾਈਚਾਰੇ ਨੂੰ ਮੈਂ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਮੌਕੇ ਮੁਬਾਰਕਬਾਦ ਦਿੰਦਾ ਹਾਂ। ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਉੱਤੇ ਸਿੱਖਾਂ ਲਈ ਇਸ ਮੌਕੇ ਦੀ ਅਹਿਮੀਅਤ ਮੁਸਲਮਾਨ, ਜਿਹਨਾਂ ਨੂੰ ਇਹ ਪਤਾ ਹੈ ਕਿ ਪਵਿੱਤਰ ਅਸਥਾਨਾਂ ਉੱਤੇ ਯਾਤਰਾ ਦਾ ਦੇ ਕੀ ਮਾਅਨੇ ਹੁੰਦੇ ਹਨ, ਚੰਗੀ ਤਰ੍ਹਾਂ ਸਮਝਦੇ ਹਨ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ, ਪਾਕਿਸਤਾਨ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਆਪਣੇ ਅਗਲੇ ਪੜਾਅ ਵੱਲ ਵੱਧਦਾ ਹੋਇਆ ਝਾਰਖੰਡ ਵਿਚਚ ਪੈਂਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਜ਼ਾਰੀ ਬਾਗ ਤੋਂ ਧੰਨਬਾਦ ਲਈ ਰਵਾਨਾ ਹੋ ਗਿਆ।
ਕਸ਼ਮੀਰ ਮਾਮਲੇ ਉੱਤੇ ਭਾਰਤ ਨਾਲ ਚੱਲ ਰਹੇ ਭਾਰੀ ਤਣਾਅ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘਾ ਮਿੱਥੇ ਸਮੇਂ ਤੇ ਖੋਲਣ ਦੀ ਦ੍ਰਿੜਤਾ ਇੱਕ ਵਾਰ ਮੁੜ ਪ੍ਰਗਟ ਕੀਤੀ ਹੈ।
ਪਾਕਿਸਤਾਨ ਵਿਚਲੇ ਪਵਿੱਤਰ ਅਤੇ ਇਤਿਹਾਸਕ ਸ਼ਹਿਰ ਨਨਕਾਣਾ ਸਾਹਿਬ ਨੂੰ ਜਾਂਦੀ ਇਕ ਜਰਨੈਲੀ ਸੜਕ ਉੱਤੇ ਪਾਕਿਸਤਾਨ ਦੇ ਸੜਕੀ ਮਹਿਕਮੇਂ ਵੱਲੋਂ ਨਵੀਂ ਲਾਈ ਗਈ ਤਖਤੀ ’ਤੇ ਗੁਰਮੁਖੀ ਦੀ ਥਾਵੇਂ ਹਿੰਦੀ (ਦੇਵਨਾਗਰੀ) ਲਿਖਣ ਦੇ ਮਸਲੇ ਬਾਰੇੇ ਲਹਿੰਦੇ ਪੰਜਾਬ ਦੇ ਸੂਬਾਈ ਪਾਰਲੀਮਾਨੀ ਸਕੱਤਰ ਸ. ਮਹਿੰਦਰਪਾਲ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਇਹ ਤਖਤੀ ਗਲਤੀ ਦਾ ਨਤੀਜਾ ਸੀ ਤੇ ਇਸ ਨੂੰ ਛੇਤੀ ਹੀ ਠੀਕ ਕੀਤਾ ਜਾਵੇਗਾ।
ਇੰਗਲੈਂਡ ਦੇ ਸਿੱਖਾਂ ਵੱਲੋਂ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਸਾਂਭ ਸੰਭਾਲ ਲਈ ਮਾਇਕ ਪੱਖੋਂ ਵੱਡਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਗਿਆ ਹੈ।
27 ਮਈ ਨੂੰ ਪਾਕਿਤਾਨ ਦੇ ਅਖਬਾਰ ‘ਦਾ ਡਾਨ’ ਵਲੋਂ ਖਬਰ ਛਾਪੀ ਗਈ ਕਿ ਇਤਿਹਾਸਕ ‘ਗੁਰੂ ਨਾਨਕ ਹਵੇਲੀ’ ਦਾ ਕੁਝ ਹਿੱਸਾ ਢਾਹ ਦਿੱਤਾ ਗਿਆ। ਇਹ ਹਵੇਲੀ ਨਾਰੋਵਾਲ ਤੋਂ ਵੀਹ ਕੁ ਕਿਲੋਮੀਟਰ ਦੂਰ ਪਿੰਡ ਬਾਠਾਂਵਾਲਾ ਵਿਚ ਸੀ। ਪਰ ਅਗਲੇ ਦਿਨ 28 ਮਈ ਨੂੰ ਇਸ ਅਖਬਾਰ ਨੇ ਸਪਸ਼ਟੀਕਰਨ ਦਿੱਤਾ ਕਿ ਇਹ ਹਵੇਲੀ ਆਮ ਪੁਰਾਣੀ ਇਮਾਰਤ ਸੀ ਅਤੇ ਇਸ ਦਾ ਗੁਰੂ ਨਾਨਕ ਜੀ ਜਾਂ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ ਸੀ।
Next Page »