ਅੱਜ ਸਮੁੱਚੀ ਦੁਨੀਆ ਕਰੋਨਾਵਾਇਰਸ ਜਿਹੀ ਮਾਹਾਮਾਰੀ ਦੇ ਕਾਰਨ ਘਰਾਂ ਵਿੱਚ ਬੰਦ ਹੌਣ ਲਈ ਮਜਬੂਰ ਹੋ ਗਈ ਹੈ। ਸਰਕਾਰਾਂ ਵੱਲੋਂ ਖਾਸ ਤੌਰ 'ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਹਦਾਇਤਾ ਜਾਰੀ ਹੋਈਆਂ ਹਨ। ਅਜਿਹੇ ਵਿੱਚ ਲੋਕਾਂ, ਖਾਸ ਕਰਕੇ ਬਿਰਧ-ਆਸ਼ਰਮਾਂ ਵਿਚ ਰਹਿਣ ਵਾਲਿਆਂ ਤੱਕ ਖਾਣਾ ਪਹੁੰਚਾਉਣਾ ਇਕ ਵੱਡੀ ਮੁਸ਼ਕਿਲ ਹੈ। ਅਜਿਹੇ ਵਿਚ ਨਿਊਯਾਰਕ ਦੀ ਸਰਕਾਰ ਨੇ ਸਿੱਖਾਂ ਨੂੰ ਯਾਦ ਕੀਤਾ ਹੈ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 32ਵਾਂ ਖਾਲਸਾਈ ਜਲੌਅ (ਸਿੱਖ ਡੇਅ ਪਰੇਡ), ਜੋ ਕਿ ਅਪਰੈਲ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਕੱਢਿਆ ਜਾਂਦਾ ਹੈ, ਇਸ ਵਾਰ 27 ਅਪਰੈਲ ਨੂੰ ਸਜਾਇਆ ਜਾ ਰਿਹਾ ਹੈ।
ਅਮਰੀਕਾ ਦੇ ਪੂਰਬੀ ਤਟ ਚ ਹੋਣ ਵਾਲੀ ਸਭ ਤੋਂ ਵੱਡੀ ਸਿੱਖ ਡੇ ਪਰੇਡ (ਖਾਲਸੇ ਦਾ ਸਿਰਜਣਾ ਦਿਹਾੜੇ ਤੇ ਜਲੌਅ) 27 ਅਪ੍ਰੈਲ ਦਿਨ ਸ਼ਨਿੱਚਰਵਾਰ ਨੂੰ ਨਿਊਯਾਰਕ ਸ਼ਹਿਰ ਵਿਚ ਹੋਣ ਜਾ ਰਹੀ ਹੈ ਜਿਸ ਦੇ ਸਾਰੇ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਮੁਢਲੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਅਮਰੀਕਾ ਦੇ ਸੂਬੇ ਨਿਊਜਰਜੀ ਵਿਚ ਮੇਅਰ ਅਹੁਦੇ ਦੀਆਂ ਚੋਣਾਂ ਵਿੱਚ ਖੜ੍ਹੇ ਸਿੱਖ ਉਮੀਦਵਾਰ ਰਵਿੰਦਰ ਸਿੰਘ ਭੱਲਾ ਉਰਫ ਰਵੀ ਭੱਲਾ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਨਿਊਜਰਸੀ ਵਿੱਚ ਉਹ ਪਹਿਲੇ ਸਿੱਖ ਮੇਅਰ ਚੁਣੇ ਗਏ ਹਨ।
ਅਮਰੀਕਾ ਵਿਚ ਸਿੱਖਾਂ ਖਿਲਾਫ ਨਸਲੀ ਹਮਲਿਆਂ ਅਤੇ ਸਿੱਖਾਂ ਦੀ ਪਛਾਣ ਬਾਰੇ ਜਾਗਰੂਕ ਕਰਨ ਦੇ ਇਰਾਦੇ ਨਾਲ ਐਤਵਾਰ (16 ਅਪ੍ਰੈਲ) ਨਿਊਯਾਰਕ ਦੇ ਟਾਈਮਜ਼ ਸਕੁਐਰ ਵਿਚ 'ਦਸਤਾਰ ਦਿਹਾੜਾ' ਮਨਾਇਆ ਗਿਆ। ਸਿੱਖ ਭਾਈਚਾਰੇ ਵਲੋਂ ਹਜ਼ਾਰਾਂ ਨਿਊਯਾਰਕ ਵਾਸੀਆਂ ਦੇ ਸਿਰਾਂ 'ਤੇ ਦਸਤਾਰਾਂ ਸਜਾਈਆਂ ਗਈਆਂ, ਜਿਸ ਨਾਲ ਇਹ ਸੰਸਾਰ ਪ੍ਰਸਿੱਧ ਥਾਂ ਰੰਗ ਬਰੰਗੀਆਂ ਦਸਤਾਰਾਂ ਤੇ ਸਿੱਖ ਸਭਿਆਚਾਰ ਵਿਚ ਰੰਗੀ ਗਈ।