ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੁਨੀਆ ਭਰ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸੰਸਾਰ ਪੱਧਰ ਉੱਤੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉੱਤੇ ਦੁਨੀਆ ਦੇ ਕੋਨੇ-ਕੋਨੇ ਵਿਚ ਬਹੁਭਾਂਤੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਗੁਰੂ ਪਾਤਿਸ਼ਾਹ ਵੱਲੋਂ ਸਮੁੱਚੀ ਮਨੱਖਤਾ ਲਈ ਕੀਤੀ ਗਈ ਅਦੁੱਤੀ ਤੇ ਰੂਹਾਨੀ ਬਖਸ਼ਿਸ਼ ਦਾ ਸੁਨੇਹਾ ਪ੍ਰਚਾਰਿਆ-ਪ੍ਰਸਾਰਿਆ ਜਾ ਰਿਹਾ ਹੈ।
ਗੁਰਬੀਰ ਸਿੰਘ ਗਰੇਵਾਲ ਅਮਰੀਕਾ 'ਚ ਪਹਿਲੇ ਸਿੱਖ ਅਟਾਰਨੀ ਜਨਰਲ ਹੋਣਗੇ। ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਮੰਗਲਵਾਰ (12 ਦਸੰਬਰ, 2017) ਗੁਰਬੀਰ ਸਿੰਘ ਗਰੇਵਾਲ ਦਾ ਨਾਂਅ ਸੂਬੇ ਦੇ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰ ਦਿੱਤਾ। ਗਰੇਵਾਲ ਅਮਰੀਕਾ ਦੇ ਕਿਸੇ ਸੂਬੇ 'ਚ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਸਿੱਖ ਹੋਣਗੇ। ਉਨ੍ਹਾਂ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤੇ ਜਾਣ 'ਤੇ 'ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ' ਨੇ ਸਵਾਗਤ ਕੀਤਾ ਹੈ। ਮੌਜੂਦਾ ਸਮੇਂ ਬਰਜਨ ਕਾਂਉਂਟੀ 'ਚ ਸਰਕਾਰੀ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੇ ਗਰੇਵਾਲ ਨੇ ਆਪਣੇ ਕਾਨੂੰਨੀ ਪੇਸ਼ੇ ਦਾ ਜ਼ਿਆਦਾ ਸਮਾਂ ਲੋਕ ਸੇਵਾ 'ਚ ਲਗਾਇਆ।