ਭਾਰਤ ਦੀ ਖੁਫੀਆ ਏਜੰਸੀ ‘ਰਿਸਰਚ ਐਂਡ ਅਨਾਇਲਸਿਸ ਵਿੰਗ’ (ਰਾਅ) ਲਈ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਤੇ ਕਸ਼ਮੀਰ ਵਾਸਤੇ ਸੰਘਰਸ਼ਸ਼ੀਲ ਆਗੂਆਂ ਦੀ ਜਾਸੂਸੀ ਕਰਨ ਦੇ ਦੋਸ਼ੀਆਂ ਉਪਰ ਜਰਮਨੀ ਵਿਚ ਮੁਕਦਮਾ ਚੱਲੇਗਾ।
ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਖਿਲਾਫ ਸੋਸ਼ਲ ਮੀਡੀਏ ਉੱਤੇ ਵੱਡੀ ਪੱਧਰ ਤੇ ਹੋ ਰਿਹਾ ਭੰਡੀ ਪ੍ਰਚਾਰ ਬਹੁਤ ਹੀ ਮੰਦਭਾਗਾ ਹੈ। ਲੰਬਾ ਸਮਾਂ ਜੇਲ੍ਹਾਂ ਕੱਟਣ, ਪੁਲਿਸ ਤਸ਼ੱਦਦ ਝੱਲਣ, ਆਪਣੀਆਂ ਜਵਾਨੀਆਂ ਸੰਘਰਸ਼ ਦੇ ਲੇਖੇ ਲਾਉਣ ਵਾਲਿਆਂ ਉੱਤੇ ਵਿਚਾਰਾਂ ਦੀ ਵਿਭਿੰਨਤਾ ਜਾਂ ਈਰਖਾ ਦੀ ਅੱਗ ਕਾਰਨ ਝੂਠੇ ਦੋਸ਼ ਲਾਏ ਜਾ ਰਹੇ ਹਨ ਜਿਸਦਾ ਬਰਤਾਨੀਆਂ ਅਤੇ ਯੂਰਪ ਦੀਆਂ ਸੰਘਰਸ਼ ਪੱਖੀ ਜਥੇਬੰਦੀਆਂ ਨੇ ਸਖਤ ਨੋਟਿਸ ਲਿਆ ਹੈ।
ਜਰਮਨੀ ਵਿਚ ਸਿੱਖ ਅਤੇ ਕਸ਼ਮੀਰੀਆਂ ਵਿਰੁਧ ਭਾਰਤੀ ਖੂਫੀਆ ਏਜੰਸੀ ਲਈ ਜਸੂਸੀ ਕਰਨ ਵਾਲੇ ਇਕ ਭਾਰਤੀ ਜੋੜੇ ਖਿਲਾਫ ਵੀਰਵਾਰ (21 ਨਵੰਬਰ) ਨੂੰ ਮੁਕਦਮਾ ਸ਼ੁਰੂ ਹੋ ਗਿਆ।
ਪਿਛਲੇ ਹਫਤੇ ਇਟਲੀ ਦੀ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਜਨਤਕ ਥਾਵਾਂ 'ਤੇ ਕਿਰਪਾਨ ਪਾਉਣ 'ਤੇ ਪਾਬੰਦੀ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਅਪੀਲ ਕਰਤਾ ਜਤਿੰਦਰ ਸਿੰਘ ਹੁਣ ਇਸ ਫੈਸਲੇ ਦੇ ਖਿਲਾਫ ਯੂਰੋਪੀਅਨ ਅਦਾਲਤ 'ਚ ਜਾਣ ਲਈ ਤਿਆਰ ਹੈ।
ਮੀਡੀਆਂ ਦੀਆਂ ਰਿਪੋਰਟਾਂ ਮੁਤਾਬਕ ਇਤਾਲਵੀ ਸੁਪਰੀਮ ਕੋਰਟ ਨੇ ਇਕ ਪ੍ਰਵਾਸੀ ਸਿੱਖ ਨੂੰ ਜਨਤਕ ਥਾਂ 'ਤੇ ਕ੍ਰਿਪਾਨ ਲਿਜਾਣ ਤੋਂ ਰੋਕ ਦਿੱਤਾ ਹੈ।
ਜਰਮਨੀ ਦੇ ਤਿੰਨ ਨੌਜਵਾਨਾਂ ਨੂੰ ਗੁਰਦੁਆਰੇ ਵਿੱਚ ਕੀਤੇ ਬੰਬ ਧਮਾਕੇ ਲਈ ਬਰਲਿਨ ਦੀ ਇਕ ਅਦਾਲਤ ਨੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਰੱਖੇ ਜਾਣ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ’ਚੋਂ ਇਕ ਨੂੰ ਸੱਤ ਸਾਲ, ਦੂਜੇ ਨੂੰ ਛੇ ਸਾਲ ਨੌਂ ਮਹੀਨੇ ਜਦਕਿ ਤੀਜੇ ਨੂੰ ਛੇ ਸਾਲ ਲਈ ਬਾਲ ਸੁਧਾਰ ਗ੍ਰਹਿ ਵਿੱਚ ਰਹਿਣਾ ਪਏਗਾ। ਇਸ ਹਮਲੇ ’ਚ ਗੁਰਦੁਆਰੇ ਦੇ ਭਾਈ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ ਸਨ।
ਜਰਮਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ 58 ਸਾਲਾਂ ਦੇ ਜਰਮਨ ਨਾਗਰਿਕ ਨੂੰ ਭਾਰਤੀ ਖੁਫੀਆ ਏਜੰਸੀਆਂ ਨੂੰ ਖੁਫੀਆ ਜਾਣਕਾਰੀ ਦੱਸਣ ਦੇ ਦੋਸ਼ 'ਚ ਚਾਰਜਸ਼ੀਟ ਕੀਤਾ ਹੈ।
ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ 18 ਮਾਰਚ 2016 ਨੂੰ ਬਰਤਾਨੀਆ ਸਰਕਾਰ ਨੇ "ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ" ਤੋਂ ਪਾਬੰਦੀ ਹਟਾ ਲਈ ਹੈ।
ਸਿੱਖ ਫੈਡਰੇਸ਼ਨ ਯੂ.ਕੇ. ਨੇ ਲਿਖਤੀ ਬਿਆਨ ਜਾਰੀ ਕਰਕੇ ਦੱਸਿਆ ਕਿ ਉਨ੍ਹਾਂ ਦੇ ਨੁਮਾਇੰਦਿਆਂ ਨੇ ਨੀਦਰਲੈਂਡ, ਜਰਮਨ ਅਤੇ ਬੈਲਜੀਅਮ ਦੀ ਯਾਤਰਾ ਕੁਝ ਦਿਨ ਪਹਿਲਾਂ ਕੀਤੀ ਸੀ ਅਤੇ ਉਥੋਂ ਦੇ ਸਿੱਖ ਪ੍ਰਤੀਨਿਧੀਆਂ ਅਤੇ ਸਿੱਖ ਸੰਗਤਾਂ ਨਾਲ ਮੁਲਾਕਾਤਾਂ ਕੀਤੀਆਂ ਸਨ, ਇਸ ਮੌਕੇ ਫਰਾਂਸ ਦੇ ਪ੍ਰਤੀਨਿਧ ਵੀ ਹਾਜ਼ਰ ਸਨ।
ਪਿਛਲੇ ਦਿਨੀ ਜਰਮਨੀ ਦੇ ਐੱਸਨ ਸ਼ਹਿਰ ਦੇ ਗਰਦੁਆਰਾ ਨਾਨਕਸਰ ਵਿੱਚ ਹੋਏ ਬੰਬ ਧਮਾਕੇ ਵਿੱਚ ਗ੍ਰਿਫਤਾਰ ਵਿਦਿਆਰਥੀ ਇਸਲਾਮਿਕ ਸਟੇਟ (ਆਈਐਸ) ਅਤੇ ਅਲ ਕਾਇਦਾ ਦੇ ਸਮਰਥਕ ਹਨ।
Next Page »