ਇੰਗਲੈਂਡ ਦੇ ਸ਼ਹਿਰ ਡਰਬੀ ਦੀ ਸਿਟੀ ਕੌਂਸਲ ਵੱਲੋਂ 1984 ਦੇ ਜੂਨ ਅਤੇ ਨਵੰਬਰ ਵਿਚ ਭਾਰਤ ਵਿਚ ਸਿੱਖਾਂ ਉੱਤੇ ਕੀਤੇ ਗਏ ਹਮਲਿਆਂ ਬਾਰੇ ਮਤਾ ਪ੍ਰਵਾਣ ਕੀਤਾ ਗਿਆ ਹੈ।
ਮਾਤਾ ਜੀ ਬੀਬੀ ਸੁਰਜੀਤ ਕੌਰ ਗਿੱਲ ਦੀ ਨਿੱਘੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਿੰਡ ਭਰੋਵਾਲ ਖੁਰਦ ਜਿਲ੍ਹਾ ਲੁਧਿਆਣਾ ਵਿਖੇ ਮਿਤੀ 13 ਮਾਰਚ 2024, ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਪਾਏ ਜਾਣਗੇ।
ਅੱਜ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿਖੇ ਖਾੜਕੂ ਸੰਘਰਸ਼ ਦੌਰਾਨ ਪਿੰਡ ਆਲੋਅਰਖ (ਸੰਗਰੂਰ) ਤੋਂ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਪਿਆਰਾ ਸਿੰਘ, ਬੀਬੀ ਭਰਪੂਰ ਕੌਰ, ਭਾਈ ਅਮਰ ਸਿੰਘ ਅਤੇ ਭਾਈ ਸਮਸ਼ੇਰ ਸਿੰਘ ਦੀ ਯਾਦ ਵਿੱਚ ਇਲਾਕੇ ਦੀ ਸੰਗਤ ਵੱਲੋਂ ਸਮਾਗਮ ਕਰਵਾਇਆ ਗਿਆ।
ਦਿੱਲੀ ਦਰਬਾਰ ਦੇ ਕੇਂਦਰੀ ਨਿਜਾਮ ਤਹਿਤ ‘ਊਰਜਾ ਮੰਤਰਾਲੇ’ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਭਾ.ਬਿ.ਮੈ.ਬੋ) ਵਚ ਪੰਜਾਬ ਅਤੇ ਹਰਿਆਣਾ ਤੋਂ ਕ੍ਰਮਵਾਰ ਮੈਂਬਰ ਊਰਜਾ (ਪਾਵਰ) ਅਤੇ ਮੈਂਬਰ ਸਿੰਚਾਈ ਦੀ ਨਿਯੁਕਤੀ ਕਰਨ ਵਾਲੇ ਨਿਯਮਾਂ ਵਿਚ ਫੇਰ-ਬਦਲ ਕੀਤੀ ਹੈ, ਜਿਸ ਨਾਲ ਇਹ ਸ਼ਰਤ ਹਟਾ ਦਿੱਤੀ ਗਈ ਹੈ ਕਿ ਇਹ ਦੋਵੇਂ ਨਿਯੁਕਤੀਆਂ ਇਹਨਾ ਦੋਵਾਂ ਸੂਬਿਆਂ ਤੋਂ ਹੀ ਭਰੀਆਂ ਜਾਣੀਆਂ ਚਾਹੀਦੀਆਂ ਹਨ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 32ਵਾਂ ਖਾਲਸਾਈ ਜਲੌਅ (ਸਿੱਖ ਡੇਅ ਪਰੇਡ), ਜੋ ਕਿ ਅਪਰੈਲ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਕੱਢਿਆ ਜਾਂਦਾ ਹੈ, ਇਸ ਵਾਰ 27 ਅਪਰੈਲ ਨੂੰ ਸਜਾਇਆ ਜਾ ਰਿਹਾ ਹੈ।
ਚੰਡੀਗੜ੍ਹ ਪ੍ਰਸਾਸ਼ਨ ਵਲੋਂ ਸ਼ਹਿਰ ਵਿਚ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਬੀਬੀਆਂ ਲਈ ਹੈਲਮੱਟ ਦੀ ਵਰਤੋ ਜਰੂਰੀ ਕਰ ਦਿੱਤੀ ਗਈ ਹੈ ਪਰ ਇਸ ਫੈਸਲੇ ਵਿਚ ਪ੍ਰਸਾਸ਼ਨ ਨੇ ਸਿੱਖ ਬੀਬੀਆਂ ਨੂੰ ਹੈਲਮੱਟ ਦੀ ਰਿਆਇਤ ਸਿਰਫ਼ ਦੁਮਾਲਾ ਸਜਾਉਣ ’ਤੇ ਹੀ ਦਿੱਤੀ ਗਈ ਹੈ। ਬੀਤੇ ਕੁਝ ਦਿਨਾਂ ਵਿਚ ਸਿੱਖ ਜਥੇਬੰਦੀਆਂ ਵਲੋਂ ਚੰਡੀਗੜ੍ਹ ਪ੍ਰਸਾਸ਼ਨ ਦੇ ਇਸ ਫੈਸਲੇ ਨੂੰ ਵਾਪਸ ਲੈਣ ਲਈ ਪ੍ਰਦਰਸ਼ਨ ਵੀ ਕੀਤੇ ਜਾ ਚੁੱਕੇ ਹਨ ਪਰ ਪ੍ਰਸਾਸ਼ਨ ਆਪਣੇ ਫੈਸਲੇ ’ਤੇ ਅੜਿਆ ਹੋੁਇਆ ਹੈ ਅਤੇ ਚੰਡੀਗੜ੍ਹ ਪੁਲਿਸ ਚਲਾਨ ਕੱਟਣ ਵਿਚ ਰੁਝ ਗਈ ਹੈ।
ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨ ਵਿੱਚ ਇਕ ਸਰਕਾਰੀ ਅਫਸਰ ਵੱਲੋਂ ਸਿੱਖਾਂ ਦੇ ਇਕ ਵਫਦ ਨੂੰ ਧਰਮ-ਬਦਲੀ ਲਈ ਕਹੇ ਜਾਣ ਦੀ ਖ਼ਬਰ ਕੁਝ ਦਿਨ ਪਹਿਲਾਂ ਸਾਹਮਣੇ ਆਈ ਸੀ। ਹੁਣ ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲ ਦਲ (ਬਾਦਲ) ਦੇ ਆਗੂ ਬਿਆਨ ਦੇ ਕੇ ਪਾਕਿਸਤਾਨੀ ਸਿੱਖਾਂ ਲਈ ਚਿੰਤਾ ਪਰਗਟ ਕਰ ਰਹੇ ਹਨ।
ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਬਸੀ ਪਠਾਣਾਂ ਸਬ-ਜੇਲ੍ਹ ਦਾ ਦੌਰਾ ਕੀਤਾ ਅਤੇ ਮੰਗ ਕੀਤੀ ਕਿ ਇਸ ਜੇਲ੍ਹ ਨੂੰ ਫੌਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣੇ ਕਬਜ਼ੇ ਵਿਚ ਲੈ ਕੇ ਨੌਂਵੀਂ ਪਾਤਸ਼ਾਹੀ ਦਾ ਸਥਾਨ ਸਥਾਪਤ ਕਰੇ ਕਿਉਂਕਿ
ਸੁਪਰੀਮ ਕੋਰਟ ਨੇ ਸਿੱਕਮ ਦੇ ਇਤਿਹਾਸਕ ਗੁਰਦੁਆਰਾ ਡਾਂਗਮਾਰ ਦੇ ਮਾਮਲੇ 'ਚ ਸਿੱਕਮ ਸਰਕਾਰ ਨੂੰ ਸਥਿਤੀ ਜਿਉਂ ਦੀ ਜਿਉਂ ਬਣਾਏ ਰੱਖਣ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਦਾ ਇਹ ਹੁਕਮ ਉਸ ਅਪੀਲ 'ਤੇ ਆਇਆ ਹੈ ਜਿਸ 'ਚ ਮੁਰੰਮਤ ਦੀ ਆੜ 'ਚ ਗੁਰਦੁਆਰਾ ਢਾਹੇ ਜਾਣ ਖਿਲਾਫ ਸੂਬਾ ਸਰਕਾਰ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਸੋਮਵਾਰ (7 ਅਗਸਤ) ਨੂੰ ਅੰਤ੍ਰਿੰਗ ਮੈਂਬਰ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਪਾਠੀ ਸਿੰਘਾਂ ਵੱਲੋਂ ਰੱਖੀਆਂ ਗਈਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ।
Next Page »