ਲੰਘੀ ੨੯ ਅਕਤੂਬਰ ੨੦੨੪ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੋਆਬੇ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂ ਹੇਠ ਢਾਹੇ ਜਾ ਰਹੇ ਬਬਰਾਂ ਦੇ ਬੁੰਗੇ ਨੂੰ ਰੋਕਣ ਲਈ ਲਾਮਬੰਦੀ ਕੀਤੀ।
ਬੀਤੀ 5 ਫਰਵਰੀ ਨੂੰ ਸਿੱਖ ਸ਼ਹੀਦਾਂ ਭਾਈ ਹਰਮਿੰਦਰ ਸਿੰਘ, ਭਾਈ ਝਿਲਮਣ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਬਲਧੀਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਪਿੰਡ ਬੋਹੜਾਂ ਵਾਲਾ ਲਿੱਤਰਾਂ ਜਿਲ੍ਹਾ ਜਲੰਧਰ ਵਿਖੇ ਕਰਵਾਇਆ ਗਿਆ।
ਸ੍ਰੀ ਅੰਮ੍ਰਿਤਸਰ: ਖਾਲਿਸਤਾਨ ਲਿਬਰੇਸ਼ਨ ਫੋਰਸ (ਖਾ.ਲਿ.ਫੋ.) ਦੇ ਮੁਖੀ ਭਾਈ ਹਰਮੀਤ ਸਿੰਘ ਨਮਿਤ ਸ਼ਹੀਦੀ ਸਮਾਗਮ ਬੀਤੇ ਕੱਲ੍ਹ ਭਾਵ ਬੁੱਧਵਾਰ (5 ਫਰਵਰੀ) ਨੂੰ ਹੋਇਆ। ਲੰਘੀ 27 ਜਨਵਰੀ ...
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸ਼ਹਾਦਤ ਦੀ ਯਾਦ ਵਿਚ ਅੱਜ ਅਕਾਲ ਤਖਤ ਸਾਹਿਬ ਵਿਖੇ ਸਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀਆਂ ਕੁਝ ਝਲਕੀਆਂ (ਤਸਵੀਰਾਂ) ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ।
ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਮਨਸੂਰਦੇਵਾ ਵਿੱਚ 31 ਅਕਤੂਬਰ 2018 ਨੂੰ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕ ਸ਼ਹੀਦੀ ਸਮਾਗਮ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਸਿੱਖ ਸਿਆਸੀ ਵਿਸ਼ਲੇਸ਼ਕ ਤੇ ਲੇਖਕ ਭਾਈ ਅਜਮੇਰ ਸਿੰਘ ਨੇ ਕਿਹਾ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਵਿਰੁਧ ਚੱਲਿਆਂ ਮੁਕਦਮਾਂ ਜਿਹਨਾਂ ਪੜਾਵਾਂ ਵਿਚੋਂ ਲੰਘਿਆਂ ਸੀ ਉਸ ਨੇ ਭਾਰਤੀ ਤੰਤਰ ਵਿਚਲੀ ਬੇਇਨਸਾਫੀ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਸੀ।
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਸਿੱਖ ਕੌਮ ਦੀ ਅਜ਼ਾਦੀ ਲਈ ਅਰੰਭੇ ਖ਼ਾਲਿਸਤਾਨ ਦੇ ਸੰਘਰਸ਼ ’ਚ ਜੂਝਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਅਜੀਤ ਸਿੰਘ ਕਾਦੀਆਂ ਦਾ 26ਵਾਂ ਸ਼ਹੀਦੀ ਦਿਹਾੜਾ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਗੁਰਾਇਆਂ ਦੇ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ।
ਜੂਨ 1984 ਵਿੱਚ ਭਾਰਤੀ ਦਸਤਿਆਂ ਵਲੋਂ ਦਰਬਾਰ ਸਾਹਿਬ ਕੰਪਲੈਕਸ ਵੱਲ ਕੀਤੀ ਅੰਧਾਧੁੰਦ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਭਾਈ ਮਹਿੰਗਾ ਸਿੰਘ ਬੱਬਰ ਦੀ ਯਾਦ ਵਿੱਚ ਅੰਮ੍ਰਿਤ ਸੰਚਾਰ ਜਥੇ ਦੇ ਪੰਜ ਪਿਆਰੇ ਸਿੰਘਾਂ ਅਤੇ ਅਖੰਡ ਕੀਰਤਨੀ ਜਥੇ ਵਲੋਂ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਗਈ।
ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1978 ਦੀ ਵਿਸਾਖੀ ਦੇ ਨਿਰੰਕਾਰੀ ਕਾਂਡ ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਇਕ ਸਮਾਗਮ ਕਰਵਾਇਆ ਗਿਆ।
1 ਜਨਵਰੀ 1993 ਦੀ ਸ਼ਾਮ ਨੂੰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਸਦਰ ਪੁਲਿਸ ਠਾਣੇ ਜਗਰਾਓਂ ਤੋਂ ਚੁੱਕ ਕੇ ਕਿਸੇ ਹੋਰ ਥਾਂ ’ਤੇ ਲਿਜਾਇਆ ਗਿਆ। ਉਸ ਸਮੇਂ ਉਹ ਲਗਭਗ ਮਰਿਆ ਹੋਇਆ ਸੀ, ਕਿਉਂਕਿ ਜਿੰਨਾ ਤਸ਼ੱਦਦ ਉਸ ’ਤੇ ਹੋਇਆ ਸੀ, ਉਹ ਬਿਆਨ ਕਰਨਾ ਔਖਾ ਹੈ।
ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਆਪਣੀ 540 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸਦੇ ਗਗਨ ’ਤੇ ਹਜ਼ਾਰਾਂ ਨਹੀਂ, ਲੱਖਾਂ ਖਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿੱਚ ਹੱਕ-ਸੱਚ-ਇਨਸਾਫ ਦੇ ਹਰ ਪਾਂਧੀ ਨੂੰ ਰੌਸ਼ਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ ’ਤੇ ਤੁਰਨ ਵਿੱਚ ਅਗਵਾਈ ਤੇ ਹੌਂਸਲਾ ਬਖਸ਼ਦੇ ਹਨ।
Next Page »