ਇੰਗਲ਼ੈਂਡ ਦੀਆਂ ਚੋਣਾਂ ਵਿੱਚ ਸਿੱਖ ਮੁੱਦਿਆਂ ਨੂੰ ਲੈ ਕੇ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਤਿਆਰ ਕੀਤੇ ਗਏ ਸਿੱਖ ਚੋਣ ਮਨੋਰਥ ਪੱਤਰ ਨੂੰ ਹਮਾਇਤ ਕਰਨ ਵਾਲੇ 165 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਜਿਨ੍ਹਾਂ 'ਚੋਂ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਸਮੇਤ 41 ਕੰਜ਼ਰਵੇਟਿਵ ਪਾਰਟੀ, 64 ਲੇਬਰ ਪਾਰਟੀ, 56 ਸਕਾਟਿਸ਼ ਨੈਸ਼ਨਲ ਪਾਰਟੀ, 3 ਲਿਬਰਲ ਡੈਮੋਕ੍ਰੇਟਿਕ ਅਤੇ 1 ਯੂ. ਕੇ. ਆਈ. ਪੀ. ਦੇ ਉਮੀਦਵਾਰ ਸੰਸਦ ਮੈਂਬਰ ਚੁਣੇ ਗਏ ਹਨ ।
ਬਰਤਾਨੀਆਂ ਵਿੱਚ ਸਿੱਖ ਹਿੱਤਾਂ ਲਈ ਯਤਨਸ਼ੀਲ ਜੱਥੇਬੰਦੀ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਪਹਿਲੀ ਵਾਰ ਜਾਰੀ ਕੀਤੇ ਸਿੱਖ ਚੋਣ ਮਨੋਰਥ ਪੱਤਰ ਨੂੰ ਇੰਗਲੈਂਡ ਦੀ ਰਾਜਨੀਤੀ 'ਚ ਵੱਡੀ ਪ੍ਰਮੁੱਖਤਾ ਮਿਲੀ ਹੈ ।ਪਾਰਟੀਆਂ ਅਤੇ ਉਮੀਦਵਾਰਾਂ ਲਈ ਆਪਣਾ ਪੱਖ ਰੱਖਣ ਲਈ ਕੱਲ੍ਹ ਸ਼ਾਮੀ 3 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਭਾਈ ਅਮਰੀਕ ਸਿੰਘ ਗਿੱਲ ਦੇ ਨਾਂਅ ਹੇਠ ਜਾਰੀ ਹੋਏ ਬਿਆਨ 'ਚ ਕਿਹਾ ਗਿਆ ਹੈ ਕਿ ਸਿੱਖਾਂ ਦੇ ਇਨ੍ਹਾਂ ਮਸਲਿਆਂ ਪ੍ਰਤੀ ਸਭ ਪਾਰਟੀਆਂ ਵੱਲੋਂ ਵੱਡਾ ਹਾਂ ਪੱਖੀ ਹੁੰਗਾਰਾ ਮਿਲਿਆ ਹੈ।
ਬਰਤਾਨੀਆ ਵਿੱਚ ਆ ਰਹੀਆਂ ਆਮ ਚੋਣਾਂ ਵਿੱਚ ਸਿੱਖਾਂ ਵੱਲੋਂ ਆਪਣੀ ਰਣਨੀਤੀ ਤੈਅ ਕਰਦਿਆਂ ਸਿੱਖ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਜਿਸਦੀ ਦੀ ਹਮਾਇਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦੀ ਸਮੀਖਿਆ ਅੱਜ ਜਾਰੀ ਕੀਤੀ ਜਾਵੇਗੀ।
ਮਈ 2015 ਦੀਆਂ ਬਰਤਾਨਵੀ ਸੰਸਦ ਚੋਣਾਂ ਲਈ ਸਿੱਖ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ, ਸਿੱਖ ਫੈਡਰੇਸ਼ਨ ਯੂ. ਕੇ. ਦੇ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਇਹ ਚੋਣ ਮੈਨੀਫੈਸਟੋ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਿੱਖ ਆਗੂਆਂ ਅਤੇ ਧਾਰਮਿਕ ਮਾਮਲਿਆਂ ਸਬੰਧੀ ਬਰਤਾਨਵੀ ਮੰਤਰੀ ਲੌਰਡ ਅਹਿਮਦ ਦੀ ਮੌਜੂਦਗੀ ਵਿਚ 11.30 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਸਥਾਨਿਕ ਰਾਜਸੀ ਪਾਰਟੀਆਂ ਦੇ ਆਗੂ, ਗੁਰੂ ਘਰਾਂ ਦੇ ਨੁਮਾਇੰਦੇ ਹਾਜ਼ਰ ਹੋਣਗੇ।
ਇੰਗਲੈਂਡ ਵਿੱਚ ਜਨਵਰੀ 2015 ਵਿੱਚ ਆਮ ਚੋਣਾਂ ਹੋ ਰਹੀਆਂ ਹਨ ਅਤੇ ਸਿੱਖ ਹਿੱਤਾਂ ਲਈ ਕੰਮ ਕਰ ਰਹੀ ਸਿੱਖ ਜੱਥੇਬੰਦੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਸਿੱਖਾਂ ਹਿੱਤਾਂ ਦੀ ਪੈਰਵੀ ਕਰਨ ਲਈ ਇਨ੍ਹਾਂ ਚੋਣਾਂ ਲਈ "ਸਿੱਖ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ ਅਤੇ ਸਿੱਖ ਆਉਜ਼ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਸਿਰਫ ਉਸ ਹੀ ਪਾਰਟੀ ਦੀ ਮੱਦਦ ਕਰਨਗੇ ਜੋ ਇਸ ਨੂੰ ਲਾਗੂ ਕਰਨ ਦਾ ਵਿਸ਼ਵਾਸ਼ ਦੁਆਵੇਗੀ।