ਨਵੰਬਰ ੧੯੮੪ ਦੇ ਦੁਸ਼ਟਾਂ ਨੂੰ ਸੋਧਣ ਵਾਲੇ ਜਥੇ ਦੇ ਜੀਅ ਭਾਈ ਦਲਜੀਤ ਸਿੰਘ ਜੀ ਨੇ ਉਸ ਦੌਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਕਿ ਕਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਮਥੁਰਾ ਸਿੰਘ, ਭਾਈ ਸੁਰਿੰਦਰ ਸਿੰਘ ਛਿੰਦੂ ਉਰਫ ਕੇ. ਸੀ. ਸ਼ਰਮਾ, ਭਾਈ ਦਲਜੀਤ ਸਿੰਘ, ਭਾਈ ਰਣਜੀਤ ਸਿੰਘ ਤੇ ਉਹਨਾ ਦੇ ਹੋਰਨਾ ਸਾਥੀਆਂ ਨੇ ਗੁਰੂ ਸਾਹਿਬ ਦੀ ਮਿਹਰ ਤੇ ਸੰਗਤਾਂ ਦੀ ਅਰਦਾਸ ਸਦਕਾ ਨਵੰਬਰ ੧੯੮੪ ਵਿਚ ਸਿੱਖਾਂ ਉੱਤੇ ਜੁਲਮ ਕਰਨ ਵਾਲੇ ਮੁੱਖ ਦੋਸ਼ੀਆਂ ਨੂੰ ਸੋਧਿਆ ਸੀ।