Tag Archive "sikh-jatha-malwa"

ਗੁਰੂ ਦੇ ਅਦਬ ਨੂੰ ਮੁੱਖ ਰੱਖਦਿਆਂ ਸਿੱਖ ਜਥਾ ਮਾਲਵਾ ਵਲੋਂ ਸ਼ਲਾਘਾਯੋਗ ਉਪਰਾਲਾ

ਗੁਰੂ ਦੇ ਅਦਬ ਵਿੱਚ ਖਲਲ ਪਾਉਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਗੁਰੂ ਦੇ ਅਦਬ ਨੂੰ ਮੁੱਖ ਰੱਖਦਿਆਂ ਸਿੱਖ ਜਥਾ ਮਾਲਵਾ ਵਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਿਛਲੇ ਕੁਝ ਦਿਨਾਂ ਤੋਂ 'ਸਿੱਖ ਜਥਾ ਮਾਲਵਾ' ਵੱਲੋਂ ਲਗਾਤਾਰ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਨੂੰ ਵੇਖਿਆ ਜਾ ਰਿਹਾ ਹੈ

ਬੇਅਦਬੀ ਕਿਵੇਂ ਰੁਕੇ ਅਤੇ ਗੁਰੂ ਸਾਹਿਬ ਦਾ ਅਦਬ ਕਿਵੇਂ ਬਹਾਲ ਹੋਵੇ? ਖਾਸ ਗੱਲਬਾਤ ਸੁਣੋ!

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਿੱਖ ਲਈ ਸਭ ਤੋਂ ਵੱਧ ਅਹਿਮ ਹੈ। ਪਰ ਬੀਤੇ ਸਮੇਂ ਦੌਰਾਨ ਗੁਰੂ ਸਾਹਿਬ ਦੇ ਅਦਬ ਵਿਚ ਖਲਲ ਪਾਉਣ ਦੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ।

ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ੨੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ

ਸਿਖ ਜਥਾ ਮਾਲਵਾ ਵੱਲੋਂ ਬਡਰੁੱਖਾਂ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (ਬਡਰੁੱਖਾਂ) ਵਿਖੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ੨੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।

ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਭਲਕੇ

ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਲਕੇ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 29 ਅਪ੍ਰੈਲ,2023, ਦਿਨ ਸ਼ਨੀਵਾਰ, ਸ਼ਾਮ 7 ਵਜੇ ਤੋਂ ਗੁਰਦੁਆਰਾ ਜਨਮ ਅਸਥਾਨ ਮਹਾਰਾਜਾ ਰਣਜੀਤ ਸਿੰਘ, ਪਿੰਡ ਬਡਰੁੱਖਾਂ (ਸੰਗਰੂਰ) ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਦੌਰਾਨ ਭਾਈ ਬਲਦੇਵ ਸਿੰਘ ਜੀ ਲੌਂਗੋਵਾਲ (ਢਾਡੀ ਜਥਾ) ਅਤੇ ਪ੍ਰੋ. ਅਮਨਪ੍ਰੀਤ ਸਿੰਘ ਗੁਰਮਤਿ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਉੁਣਗੇ।

ਖਾਲਸਾ ਸਾਜਨਾ ਦਿਵਸ ਮੌਕੇ ਹੁੰਦੇ ਸਮਾਗਮਾਂ ਦੌਰਾਨ ਮੇਲਾ ਸਭਿਆਚਾਰ ਨੂੰ ਠੱਲ੍ਹ ਪਾਉਣ ਲਈ ਲਿਖਤੀ ਸੁਝਾਅ ਪੱਤਰ ਸੋਪੇਂ

ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਚਾਰ ਸਭਾ ਲੱਖੀ ਜੰਗਲ ਖਾਲਸਾ ਅਤੇ ਸਿੱਖ ਜਥਾ ਮਾਲਵਾ ਵੱਲੋਂ ਤਖਤ ਸਾਹਿਬ ਦੇ ਮਨੇਜਰ ਨੂੰ ਖਾਲਸਾ ਸਾਜਨਾ ਦਿਵਸ ਮੌਕੇ ਹੁੰਦੇ ਸਮਾਗਮਾਂ ਦੌਰਾਨ ਮੇਲਾ ਸਭਿਆਚਾਰ ਨੂੰ ਠੱਲ੍ਹ ਪਾਉਣ ਲਈ ਲਿਖਤੀ ਸੁਝਾਵਾਂ ਦੀ ਕਾਪੀ ਸੌਂਪੀ ਗਈ।

ਗੁਰਦੁਆਰਾ ਅਕਾਲ ਬੁੰਗਾ ਮਸਤੂਆਣਾ ਸਾਹਿਬ ਵਿਖੇ ਕੀਰਤਨ ਸਮਾਗਮ 05 ਅਪ੍ਰੈਲ ਨੂੰ

ਸਿੱਖ ਜਥਾ ਮਾਲਵਾ, ਅਕਾਲ ਕਾਲਜ ਕੌਂਸਲ ਅਤੇ ਗੁਰਮਤਿ ਕਾਲਜ ਮਸਤੂਆਣਾ ਸਾਹਿਬ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਉਦਮ ਵਜੋਂ ਸੰਤ ਅਤਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਮਹੀਨਾਵਾਰ ਕੀਰਤਨ ਸਮਾਗਮ, ਗੁਰਦੁਆਰਾ ਅਕਾਲ ਬੁੰਗਾ ਸਾਹਿਬ (ਤੱਪ ਅਸਥਾਨ ਸੰਤ ਮਹਾਰਾਜ ਜੀ), ਮਸਤੂਆਣਾ ਸਾਹਿਬ ਵਿਖੇ ਸ਼ਾਮ : 7:00 ਤੋਂ 9:00 ਵਜੇ ਤਕ , ਮਿਤੀ 5 ਅਪ੍ਰੈਲ 2023  ਦਿਨ ਬੁੱਧਵਾਰ  ਨੂੰ ਕਰਵਾਇਆ ਜਾ ਰਿਹਾ ਹੈ।

87 ਸਾਲਾਂ ਬਾਅਦ ਪਹਿਲੀ ਵਾਰ ਭਾਈ ਧੰਨਾ ਸਿੰਘ ਜੀ ਦੇ ਪਿੰਡ ਉਹਨਾਂ ਦੀ ਯਾਦ ਵਿੱਚ ਸਮਾਗਮ ਹੋਇਆ

ਕਰੀਬ 1 ਸਦੀ ਪਹਿਲਾਂ ਸਾਇਕਲ 'ਤੇ ਪੰਜ ਸਾਲ ਹਜਾਰਾਂ ਮੀਲ ਸਫ਼ਰ ਕਰਕੇ 1600 ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕਰਨ ਵਾਲੇ ਅਤੇ ਉਹਨਾਂ ਦਾ ਇਤਿਹਾਸ ਆਪਣੀਆਂ ਡਾਇਰੀਆਂ ਵਿੱਚ ਲਿਖਣ ਵਾਲੇ ਭਾਈ ਧੰਨਾ ਸਿੰਘ ਪਿੰਡ ਚਾਂਗਲੀ (ਧੂਰੀ) ਜਿਲ੍ਹਾ ਸੰਗਰੂਰ ਦੀ ਯਾਦ ਵਿੱਚ ਪਹਿਲੀ ਵਾਰ ਉਹਨਾਂ ਦੇ ਜਨਮ ਪਿੰਡ ਚਾਂਗਲੀ ਵਿਖੇ ਲੰਘੀ 26 ਮਾਰਚ ਨੂੰ ਸਮਾਗਮ ਕਰਵਾਇਆ ਗਿਆ।

ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ 26 ਮਾਰਚ ਨੂੰ

ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਸੰਗਤਾਂ ਵੱਲੋਂ ਉਹਨਾਂ ਦੇ ਪਿੰਡ 26 ਮਾਰਚ 2023 ਨੂੰ ਸਵੇਰੇ 9 ਵਜੇ ਤੋਂ ਕਰਵਾਇਆ ਜਾ ਰਿਹਾ ਹੈ।

ਸੰਤ ਅਤਰ ਸਿੰਘ ਜੀ (ਮਸਤੂਆਣਾ ਸਾਹਿਬ) ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ ।

ਸਿੱਖ ਜਥਾ ਮਾਲਵਾ ਦੇ ਉੱਦਮ ਅਤੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਸਦਕਾ ਅੱਜ ਗੁਰਦੁਆਰਾ ਅਕਾਲ ਬੁੰਗਾ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।

ਸੰਤ ਅਤਰ ਸਿੰਘ ਜੀ (ਮਸਤੂਆਣਾ ਸਾਹਿਬ) ਦੀ ਬਰਸੀ ਸਬੰਧੀ ਸੰਗਤ ਨੇ ਵਿਚਾਰਾਂ ਕਰਕੇ ਲਿਆ ਅਹਿਮ ਫੈਸਲਾ।

ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੀ ੯੬ਵੀਂ ਬਰਸੀ ਸਬੰਧੀ ਚੱਲ ਰਹੇ ਸਮਾਗਮਾਂ ਵਿੱਚ ਸਿੱਖ ਜਥਾ ਮਾਲਵਾ ਦੇ ਪੜਾਅ ‘ਤੇ ਲੰਘੀ ਸ਼ਾਮ ਹੋਈ ਵਿਚਾਰ ਚਰਚਾ ਦੌਰਾਨ ‘ਸਭਾ ‘ਚ ਇੱਕਤਰ ਹੋਣ ਅਤੇ ਯਾਦ ਮਨਾਉਣ ਦੀ ਪਰੰਪਰਾ’ ‘ਤੇ ਵਿਚਾਰਾਂ ਕੀਤੀਆਂ ਗਈਆਂ।

« Previous PageNext Page »