ਆਸਟਰੇਲੀਆ ਵਿੱਚ ਸਿੱਖ ਪਛਾਣ ਸਬੰਧੀ ਭੁਲੇਖਿਆਂ ਅਤੇ ਨਸਲੀ ਅਧਾਰ 'ਤੇ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਦੇ ਸਬੰਧ ਵਿੱਚ ਆਸਟਰੇਲੀਅਨ ਲੇਬਰ ਪਾਰਟੀ ਦੇ ਮੁਖੀ ਤੇ ਸੰਘੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਕੌਮੀ ਨੇਤਾ ਬਿੱਲ ਸ਼ੋਰਟਨ ਨੇ ਕਿਹਾ ਹੈ ਕਿ ਉਹ ਪਰਵਾਸੀ ਸਿੱਖਾਂ ਨਾਲ ਵਿਤਕਰਾ ਰੋਕਣ ਤੇ ਪਛਾਣ ਬਾਰੇ ਜਾਣਕਾਰੀ ਦੇਣ ਲਈ ਸੂਬੇ ਦੀਆਂ ਲੇਬਰ ਸਰਕਾਰਾਂ ਨੂੰ ਪੱਤਰ ਲਿਖਣਗੇ। ਸਰਕਾਰੀ ਪ੍ਰਚਾਰ ਰਾਹੀਂ ਸਿੱਖ ਪਹਿਰਾਵੇ ਨੂੰ ਦਰਸਾਉਦੀਆਂ ਤਸਵੀਰਾਂ ਪ੍ਰਕਾਸ਼ਤ ਕਰਨ ਲਈ ਕਿਹਾ ਜਾਵੇਗਾ।
ਲੰਮੇ ਸਮੇਂ ਤੋਂ ਸਿੱਖ ਮੁੱਦਿਆਂ ਤੋਂ ਕਿਮਾਰਾ ਕਰਕੇ ਚੱਲ ਰਿਹਾ ਬਾਦਲ ਦਲ ਆਪਣੀ ਸਹਿਯੋਗੀ ਪਾਰਟੀ ਭਾਜਪਾ ਵੱਲੋਂ ਸਿਆਸੀ ਖੇਤਰ ਵਿੱਚ ਬਾਦਲ ਦਲ ਦੇ ਪੈਰਾਂ ਥੱਲਿਉ ਸਿੱਖ ਸਿਆਸਤ ਦੀ ਜ਼ਮੀਨ ਖਿੱਚਣ ਦੀਆਂ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਬਾਦਲ ਦਲ ਨੇ ਵੀ ਸਿਆਸੀ ਮਜਬੂਰੀ ਤਹਿਤ ਸਿੱਖ ਵੋਟ ਨੂੰ ਖੋਰਾ ਲੱਗਣ ਦੇ ਡਰੋਂ ਕੁਝ ਕੂ ਸਿੱਖ ਮੁੱਦਿਆਂ ‘ਤੇ ਚੂੰ-ਚਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਪਿੱਛਲੇ ਕਈ ਦਹਾਕਿਆਂ ਤੋਂ ਆਪਣੇ ਲਈ ਅਛੂਤ ਸਮਝਦੀ ਭਾਜਪਾ ਨੇ ਹੁਣ ਪੰਜਾਬ ਅੰਦਰ ਆਪਣੀ ਭਲ ਬਣਾਉਣ ਲਈ ਪੰਜਾਬ ਦੇ ਅਤੇ ਸਿੱਖਾਂ ਦੇ ਮੁੱਦਿਆਂ ਵਾਲ ਹਮਦਰਦੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ।ਚਾਹੇ ਉਹ ਵਿਦੇਸ਼ੀ ਬੈਠੇ ਸਿੱਖਾਂ ਦੀ ਕਾਲੀ ਸੂਚੀ ਦਾਤ ਮੁੱਦਾ ਹੋਵੇ ਜਾਂ ਲੰਮੇ ਸਮੇਂ ਤੋਂ ਬਾਰਤੀ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਨਜ਼ਰਬੰਦਾਂ ਦਾ।
ਅਮਰੀਕਾ ’ਚ ਸਿੱਖਾਂ ਵੱਲੋਂ ਅਮਰੀਕਾ ਦੀ ਤਰੱਕੀ ਵਿੱਚ ਪਾਏ ਯੋਗਦਾਨ ਅਤੇ ਪਛਾਣ ਅਤੇ ਸਿੱਖ ਦਸਤਾਰ ਪ੍ਰਤੀ ਅਮਰੀਕੀਆਂ ਨੂੰ ਜਾਣੂ ਕਰਵਾਉਣ ਲਈ ਉੱਥੋਂ ਦੇ ਸਿੱਖਾਂ ਵੱਲੋਂ ਇੱਕ ਵਿਸ਼ੇਸ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ।ਪਿਛਲੇ ਕਾਫੀ ਸਮੇਂ ਤੋਂ ਸਿੱਖ ਪਛਾਣ ਪ੍ਰਤੀ ਅਨਜਾਣਤਾ ਕਾਰਣ, ਸਿੱਖਾ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਇਹ ਉਪਰਾਲਾ ਕੀਤਾ ਗਿਆ ਹੈ।
ਬਰਤਾਨੀਆ ਵਿੱਚ ਸਿੱਖਾਂ ਨੂੰ ਸਿੱਖ ਮਰਿਆਦਾ ਦੇ ਆਧਾਰ ‘ਤੇ ਕੰਮ ਵਾਲੀਆਂ ਥਾਵਾਂ ‘ਤੇ ਹੈਲਮੇਟ ਪਾਉਣ ਤੋਂ ਮਿਲੀ ਛੋਟ ਦਾ ਬਰਤਾਨੀਆ ਦੀ ਕੰਜ਼ਰਵੇਟਿਵ ਪਾਰਟੀ ਦੇ ਇਕ ਸੰਸਦ ਮੈਂਬਰ ਵਿਰੋਧ ਕੀਤਾ ਹੈ।
ਲੰਡਨ ( 14 ਸਤੰਬਰ 2013) :-ਸਿੱਖ ਫ਼ੈਡਰੇਸ਼ਨ ਯੂ. ਕੇ. ਦੀ 10ਵੀਂ ਵਰੇ ਗੰਢ ਅਤੇ ਸਾਲਾਨਾ ਕਨਵੈਨਸ਼ਨ ਮੌਕੇ 22 ਸਤੰਬਰ ਨੂੰ ਜਿਥੇ ਸਿੱਖ ਸੰਗਤਾਂ, ਗੁਰੂ ਘਰਾਂ ਦੇ ਨੁਮਾਇੰਦੇ, ਦੇਸ਼-ਵਿਦੇਸ਼ ਤੋਂ ਸਿੱਖ ਨੇਤਾ ਪੁਹੰਚ ਰਹੇ ਹਨ, ਉਥੇ ਬਰਤਾਨੀਆਂ ਦੀਆਂ ਤਿੰਨ ਵੱਡੀਆਂ ਸਿਆਸੀ ਪਾਰਟੀਆਂ ਕੰਜਰਵੇਟਿਵ, ਲੇਬਰ,ਅਤੇ ਲਿਬਰਲ ਡੈਮੋਕਰੇਟਿਵ ਦੇ ਪ੍ਰਤੀਨਿਧੀਆਂ ਸਮੇਤ ਹੋਰ ਵੀ ਸਿਆਸੀ ਆਗੂ ਪਹੁੰਚ ਰਹੇ ਹਨ।
ਵੈਨਕੂਵਰ,(12 ਅਗਸਤ 2013):-ਕਿਊਬਕ ਦੀ ਘੱਟ ਗਿਣਤੀ ਸਰਕਾਰ ਵੱਲੋਂ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ ਵਿਵਾਦਪੂਰਨ ਬਿੱਲ ਕੈਨੇਡਾ ਵਾਸੀਆਂ ਵੱਲੋਂ ਨਾ ਸਿਰਫ ਨਕਾਰਿਆ ਗਿਆ ਹੈ, ਬਲਕਿ ਬਹੁਤੇ ਲੋਕ ਇਸ ਬਿੱਲ ਨੂੰ ਨਸਲਵਾਦੀ ਕਰਾਰ ਦੇ ਰਹੇ ਹਨ। ਕਿਊਬਕ ਚਾਰਟਰ ਦੇ ਮਨਾਹੀ ਵਾਲੇ ਧਾਰਮਿਕ ਚਿੰਨਾਂ ਦੇ ਖਾਕੇ ਦੇ ਆਧਾਰ ਤੇ ਆਮ ਕੈਨੇਡੀਅਨ ਇਸ ਕਦਮ ਨੂੰ ਧਰਮ ਨਿਰਪੱਖਤਾ ਦੇ ਉਲਟ ਰੰਗ ,ਨਸਲ ਅਤੇ ਧਰਮ ਦੇ ਆਧਾਰ ਤੇ ਵਿਤਕਰਾ ਪੈਦਾ ਕਰਨ ਵਾਲਾ ਦੱਸ ਰਹੇ ਹਨ।
ਜਿਵੇਂ ਕਿ ਆਪ ਜਾਣਦੇ ਹੀ ਹੋ ਕਿ 4 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਬਾਦਲ ਨੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਵਾਰੇ ਚਰਚਾ ਕੀਤੀ। ਇਹਨਾਂ ਵਿੱਚੋਂ ਮੁੱਖ ਮੁੱਦਾ ਪਾਣੀ ਦੀ ਵੰਡ ਦਾ ਹੈ ਜੋ ਰਾਈਪੇਰੀਅਨ ਸਿਧਾਂਤ ਨਾਲ ਕਰਨ ਦੀ ਗੱਲ ਕੀਤੀ ਗਈ।