ਈਸਟ ਕੋਸਟ ਅਮਰੀਕਾ ਦੀਆਂ 85 ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੀ ਇੱਕਮੁੱਠਤਾ ਨਾਲ 3 ਸਾਲ ਪਹਿਲਾਂ ਹੋਂਦ ਵਿੱਚ ਆਈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਥਾਨਕ 'ਵਰਲਡ ਫੇਅਰ ਮਰੀਨਾ' ਵਿਖੇ ਹੋਏ ਨੁਮਾਇੰਦਾ ਇਕੱਠ ਵਿੱਚ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਸੰਗਤਾਂ ਸਾਹਮਣੇ ਰੱਖੀ ਗਈ।
''ਰਿਫਰੈਡੰਮ 2020'' ਦੀ ਚੱਲ ਰਹੀ ਮੁਹਿੰਮ ਨੂੰ ਲੈ ਕੇ ਪੋਸਟਰਾਂ ਦੀ ਛਪਾਈ ਕਰਨ ਵਾਲੇ ਗੁਰਪ੍ਰੀਤ ਸਿੰਘ ਖਿਲਾਫ਼ ਸਥਾਨਕਥਾਣਾ ਸੋਹਾਣਾ ਵਿਚ ਪੁਲਿਸ ਵਲੋਂ ਦੇਸ਼ ਧਰੋਹ ਦੀਆਂ ਧਰਾਵਾਂ ਹੇਠ ਪਰਚਾ ਦਰਜ ਕਰ ਸ਼ੁਕਰਵਾਰ ਮੋਹਾਲੀ ਅਦਾਲਤ ਦੇ ਜੁਡੀਸ਼ੀਅਲ ਮੈਜੀਸਟਰੇਟ ਫਸਟ ਕਲਾਸ, ਸ. ਹਰਪ੍ਰੀਤ ਸਿੰਘ ਦੀ ਕੋਰਟ ਵਿਚ ਸਖ਼ਤ ਸੁਰਖਿਆ ਹੇਠ ਪੇਸ਼ ਕੀਤਾ ਗਿਆ। ਇਸ ਮੌਕੇ ਮੁਲਜ਼ਮ ਗੁਰਪ੍ਰੀਤ ਸਿੰਘ ਵਲੋਂ ਮਨੁੱਖੀ ਅਧਿਕਾਰਾਂ ਦੇ ਵਕੀਲ ਤੇਜਿੰਦਰ ਸਿੰਘ ਸੂਦਨ ਅਤੇ ਗਗਨ ਅਗਰਵਾਲ ਪੇਸ਼ ਹੋਏ।
ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ 'ਤੇ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਸਿੱਖਜ਼ ਫਾਰ ਜਸਟਿਸ ਅਤੇ ਵੱਖ-ਵੱਖ ਜਥੇਬੰਦੀਆਂ ਨੇ ਸਥਾਨਕ ਗੁਰਦੁਆਰਾ ਸ਼ਹੀਦਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ 'ਸਿੱਖ ਅਧਿਕਾਰ-ਸਿੱਖ ਆਜ਼ਾਦੀ' ਮਾਰਚ ਕੱਢਿਆ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2002 ਦੇ ਮੁਸਲਮਾਨਾਂ ਦੇ ਕਤਲੇਆਮ ਅਤੇ ਇਸਾਈ, ਮੁਸਲਮਾਨ ਤੇ ਸਿੱਖਾਂ ਦੇ ਮੁਢੱਲੇ ਅੀਧਕਾਰਾਂ ਨੂੰ ਕੁਚਲਣ ਅਤੇ ਘੱਟ ਗਿਣਤੀਆਂ ਦੇ ਚੱਲ ਰਹੇ ਜਬਰੀ ਧਰਮ ਪਰਿਵਰਤਨ ਦੀ ਪ੍ਰਚਲਨ ਖਿਲਾਫ ਦੌਰਾਨ ਫੇਸਬੁਕ, ਗੂਗਲ ਤੇ ਸੈਪ ਸੈਂਟਰ ਦਾ ਘਿਰਾਓ ਲਗਾਤਾਰ ਹੁੰਦਾ ਰਿਹਾ।
ਅਮਰੀਕਾ ਵਿੱਚ ਬਾਦਲ ਦਲ ਦੇ ਪ੍ਰਚਾਰ 'ਤੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਅਮਰੀਕਾ ਦੀ ਸੰਘੀ ਅਦਾਲਤ ਵੱਲੋਂ ਸੰਮਨ ਭੇਜੇ ਗਏ ਹਨ।
ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਕੰਮ ਕਰਦੀ ਸਿੱਖ ਜੱਥੇਬੰਦੀ ਸਿੱਖ ਜਥੇਬੰਦੀ ਸਿਖਸ ਫਾਰ ਜਸਟਿਸ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਭਾਰਤ ਨੂੰ ਮਜ਼੍ਹਬੀ ਅਤੇ ਨਸਲੀ ਵਿਤਕਰੇ ਪ੍ਰਤੀ ਨਸੀਹਤ ਦੇਣ ਦਾ ਸਵਾਗਤ ਕੀਤਾ ਹੈ।
ਕੈਨੇਡਾ, ਓਟਵਾ (11 ਜੂਨ, 2010): 10 ਜੂਨ ਦਾ ਦਿਨ ਦੁਨੀਆ ਭਰ ’ਚ ਵਸਦੇ ਸਿੱਖਾਂ ਲਈ ਉਸ ਵੇਲੇ ਇਤਿਹਾਸਕ ਹੋ ਨਿਬੜਿਆ ਜਦੋਂ ਲੰਬੀ ਜੱਦੋ-ਜਹਿਦ ਮਗਰੋਂ 1984 ਦੀ ਸਿੱਖ ਨਸਲਕੁਸ਼ੀ ਨੂੰ ਬਿਆਨ ਕਰਦੀ 10 ਹਜ਼ਾਰ ਤੋਂ ਵੱਧ ਦਸਤਖ਼ਤਾਂ ਵਾਲੀ ਪਟੀਸ਼ਨ ਸੰਸਦ ’ਚ ਪੇਸ਼ ਕੀਤੀ ਗਈ।