ਵਿਦੇਸ਼ਾਂ ਵਿਚ ਸਰਗਰਮ ਪੰਥਕ ਜਥੇਬੰਦੀਆਂ ਜਿਹਨਾ ਵਿਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਜਰਮਨੀ; ਸਿੱਖ ਕੌਂਸਲ ਆਫ ਬੈਲਜੀਅਮ; ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ; ਸਿੱਖ ਫੈਡਰੇਸ਼ਨ, ਅਮਰੀਕਾ; ਸਿੱਖ ਫੈਡਰੇਸ਼ਨ, ਇਟਲੀ; ਸਿੱਖ ਫੈਡਰੇਸ਼ਨ, ਸਪੇਨ; ਸਿੱਖ ਫੈਡਰੇਸ਼ਨ, ਸਵਿੱਟਜ਼ਰਲੈਂਡ; ਸਿੱਖ ਫੈਡਰੇਸ਼ਨ, ਜਰਮਨੀ; ਸਿੱਖ ਫੈਡਰੇਸ਼ਨ, ਫਰਾਂਸ; ਸਿੱਖ ਫੈਡਰੇਸ਼ਨ, ਯੂ.ਕੇ.; ਸਿੱਖ ਯੂਥ ਆਫ ਅਮਰੀਕਾ; ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ (ਸਰੀ), ਕਨੇਡਾ ਅਤੇ ਨੈਸ਼ਨਲ ਸਿੱਖ ਫੈਡਰੇਸ਼ਨ, ਗ੍ਰੀਸ ਸ਼ਾਮਿਲ ਹਨ ਨੇ ਅੱਜ ਦੇ ਦਿਨ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ।
ਸਿੱਖ ਫੈਡਰੇ਼ਸ਼ਨ ਅਮਰੀਕਾ ਵੱਲੋਂ ਪੰਜਾਬ ਦੇ ਮੌਜੂਦਾ ਘਟਨਾਕਰਮ ਚੋ ਉਪਜੇ ਕੌਮ ਵਿਰੋਧੀ ਵਰਤਾਰੇ ਨੂੰ ਸਮਝਣ ਅਤੇ ਸਰਕਾਰੀ ਪ੍ਰਾਪੇਗੰਡੇ ਨੂੰ ਨਕਾਰਾ ਕਰਨ ਲਈ ਕੌਮ ਨੂੰ ਸੁਚੇਤ ਤੇ ਇਕਜੁੱਟ ਰਹਿਣ ਦੀ ਅਪੀਲ