ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ. ਵੱਲੋਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਮਿਤੀ 7 ਮਾਰਚ 2020 ਦਿਨ ਸਨਿੱਚਰਵਾਰ ਨੂੰ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ (ਈਸਟ ਪਾਰਕ ਰੋਡ) ਲੈਸਟਰ ਵਿਖੇ ਕਰਵਾਈ ਜਾ ਰਹੀ ਹੈ।
ਸਿੱਖ ਵਿਚਾਰਧਾਰਾ ਦੀ ਨੁਮਾਇਦਗੀ ਕਰ ਰਹੀ ਜਥੇਬੰਦੀ ਪੰਚ ਪਰਧਾਨੀ ਯੂ.ਕੇ ਵਲੋਂ ਭਾਈ ਅਮਰਜੀਤ ਸਿੰਘ ਸਮੇਤ ਹੋਰ ਅਨੇਕਾਂ ਕਾਰਕੁੰਨਾਂ ਨੇ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਵਿਚ ਅੰਤਰਰਾਸ਼ਟਰੀ ਬਦਲਦੇ ਰਾਜਨੀਤਿਕ ਹਾਲਾਤਾਂ ਦਾ ਮੁਲਾਂਕਣ ਕੀਤਾ ਗਿਆ ਤੇ ਭਾਈ ਜਸਪਾਲ ਸਿੰਘ ਮੰਝਪੁਰ ਜੀ ਦੀਆਂ ਕੌਮ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਅਤੇ ਸਨਮਾਨ ਕੀਤਾ ਗਿਆ।
ਇੰਗਲੈਂਡ ਦੇ ਸਿੱਖਾਂ ਦੀਆਂ ਜਥੇਬੰਦੀਆਂ "ਪੰਚ ਪਰਧਾਨੀ ਯੂ.ਕੇ." ਅਤੇ "ਸਿੱਖ ਐਜੂਕੇਸ਼ਨ ਕੌਂਸਲ" ਵਲੋਂ ਬੰਦੀ ਸਿੰਘਾਂ ਦੀ ਸੂਚੀ ਬਣਾਉਣ ਤੇ ਉਹਨਾਂ ਦੇ ਮਾਮਲਿਆਂ ਦੀ ਪੈਰਵੀ ਕਰਨ ਵਾਲੇ ਪੰਥਕ ਵਕੀਲ ਭਾਈ ਜਸਪਾਲ ਸਿੰਘ ਜੀ ਮੰਝਪੁਰ ਨੂੰ ਸਨਮਾਨਿਤ ਕੀਤਾ ਗਿਆ ਹੈ।
ਯੂ.ਕੇ. ਆਧਾਰਿਤ ਸਿੱਖ ਐਜੂਕੇਸ਼ਨ ਅਤੇ ਰਿਸਰਚ ਜਥੇਬੰਦੀ ਦੀ ਸਿੱਖ ਐਜੂਕੇਸ਼ਨ ਕੌਂਸਲ ਨੇ ਨਵਾਂ ਅਕਾਦਮਿਕ ਪਰਚਾ ‘ਇੰਟਰਨੈਸ਼ਨਲ ਜਰਨਲ ਆਫ ਸਿੱਖ ਸਟੱਡੀਜ਼’ ਪ੍ਰਕਾਸ਼ਿਤ ਕੀਤਾ। ਇਹ ਕੌਮਾਂਤਰੀ ਪਰਚਾ ਸਿੱਖ ਧਰਮ ’ਤੇ ਵਿਚਾਰ ਅਤੇ ਖੋਜ ’ਤੇ ਆਧਾਤਿ ਹੋਏਗਾ। ਇਹ ਪਰਚਾ ਲੰਡਨ, ਯੂ.ਕੇ. ਤੋਂ ਸਾਲਾਨਾ ਛਪਿਆ ਕਰੇਗਾ, ਇਸਦਾ ਮਕਸਦ ਉਨ੍ਹਾਂ ਆਰਟੀਕਲਜ਼ ਨੂੰ ਪ੍ਰਕਾਸ਼ਿਤ ਕਰਨਾ ਹੋਵੇਗਾ ਜੋ ਕਿ ਅਕਾਦਮਿਕ ਤੌਰ ’ਤੇ ਮਹੱਤਵਪੂਰਨ ਹੋਣ।