ਵਿਚਾਰ ਮੰਚ ਸੰਵਾਦ ਵੱਲੋਂ "ਅਜੋਕਾ ਸੰਸਾਰ ਅਤੇ ਸਿੱਖ" ਵਿਸ਼ੇ ਤੇ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਦਾ ਵਿਖਆਨ 1 ਮਈ ਨੂੰ ਤਲਵੰਡੀ ਸਾਬੋ ਵਿਖੇ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ।
ਮੌਲਿਕ ਚਿੰਤਨ ਦੇ ਖੇਤਰ ਵਿਚ ਆਪਣੀਆਂ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਉੱਘੇ ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਦੇ ਲੇਖਾਂ ਦੀ ਕਿਤਾਬ 18 ਅਪਰੈਲ, 2019 ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਜਾਰੀ ਕੀਤੀ ਗਈ। “ਸਿੱਖ ਦ੍ਰਿਸ਼ਟੀ ਦਾ ਗੌਰਵ (ਪੱਛਮੀ, ਇਸਲਾਮੀ ਤੇ ਬ੍ਰਾਹਮਣੀ ਚਿੰਤਨ ਦੇ ਸਨਮੁਖ)” ਸਿਰਲੇਖ ਹੇਠ ਛਪੀ ਇਹ ਕਿਤਾਬ ਪ੍ਰਸਿੱਧ ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਸ. ਅਜਮੇਰ ਸਿੰਘ ਵਲੋਂ ਸੰਪਾਦਿਤ ਕੀਤੀ ਗਈ ਹੈ।
ਉੱਘੇ ਮੌਲਿਕ ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਵਲੋਂ ਤਿੰਨ ਦਹਾਕਿਆਂ ਦੌਰਾਨ ਲਿਖੇ ਲੇਖਾਂ ਦਾ ਸੰਗ੍ਰਹਿ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਵਲੋਂ "ਸਿੱਖ ਦ੍ਰਿਸ਼ਟੀ ਦਾ ਗੌਰਵ (ਪੱਛਮੀ, ਇਸਲਾਮੀ ਅਤੇ ਬ੍ਰਾਂਹਮਣੀ ਚਿੰਤਨ ਦੇ ਸਨਮੁਖ)" ਕਿਤਾਬ ਦੇ ਸਿਰਲੇਖ ਹੇਠ ਸੰਪਾਦਿਤ ਕੀਤਾ ਗਿਆ ਹੈ।
2 ਦਸੰਬਰ, 2018 ਨੂੰ ਡਾ. ਭੀਮ ਰਾਓ ਅੰਬੇਡਕਰ ਦੇ "ਮਹਾਂਪਰੀਨਿਵਾਰਨ ਦਿਹਾੜੇ" ਉੱਤੇ ਐਸ.ਸੀ/ਬੀ.ਸੀ ਅਧਿਆਪਕ ਸੰਘ ਪੰਜਾਬ (ਸੰਗਰੂਰ ਇਕਾਈ) ਅਤੇ ਬੀ.ਐਸ.ਐਨ.ਐਲ ਐਸ.ਸੀ/ਬੀ.ਸੀ ਮੁਲਾਜ਼ਮ ਭਲਾਈ ਜਥੇਬੰਦੀ (ਸੰਗਰੂਰ ਇਕਾਈ) ਵੱਲੋਂ "ਡਾ. ਭੀਮ ਰਾਓ ਅੰਬੇਦਕਰ ਦੀ ਵਿਰਾਸਤ ਅਤੇ ਇਸ ਦੀ ਮੌਜੂਦਾ ਸਮੇਂ ਵਿਚ ਸਾਰਥਕਤਾ" ਬਾਰੇ ਸਿੱਖ ਚਿੰਤਕ ਭਾਈ ਅਜਮੇਰ ਸਿੰਘ ਦਾ ਵਖਿਆਨ ਕਰਵਾਇਆ ਗਿਆ ਸੀ।
ਸਿੱਖ ਲੇਖਕ ਤੇ ਵਿਚਾਰਕ ਸ. ਅਜਮੇਰ ਸਿੰਘ ਨੇ 6 ਜਨਵਰੀ, 2018 ਨੂੰ ਆਪਣੇ ਪਿਤਾ ਬਾਪੂ ਬੀਰ ਸਿੰਘ ਨਿਰਵੈਰ ਦੀ ਅੰਤਿਮ ਅਰਦਾਸ ਮੌਕੇ ਹਾਜ਼ਰ ਸੰਗਤਾਂ ਨਾਲ ਬਾਪੂ ਬੀਰ ਸਿੰਘ ਜੀ ਦੀਆਂ ਜੋ ਯਾਦਾਂ ਸਾਂਝੀਆਂ ਕੀਤੀਆਂ ਉਹ ਦਰਸ਼ਕਾਂ ਦੀ ਜਾਣਕਾਰੀ ਹਿਤ ਇੱਥੇ ਮੁੜ ਸਾਝੀਆਂ ਕਰ ਰਹੇ ਹਾਂ।
ਬਾਪੂ ਬੀਰ ਸਿੰਘ ਨਿਰਵੈਰ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ ਮਿਤੀ 6 ਜਨਵਰੀ 2019 ਦਿਨ ਐਤਵਾਰ ਨੂੰ ਗੁਰਦੁਆਰਾ ਪੱਤੀ ਤਾਜੋ ਕੀ ਸਾਹਿਬ, ਮੰਡੀ ਕਲਾਂ ਜ਼ਿਲ੍ਹਾ ਬਠਿੰਡਾ ਵਿਖੇ ਪਵੇਗਾ।
ਇਸ ਮੌਕੇ ਭਾਈ ਅਜਮੇਰ ਸਿੰਘ ਜੀ ਵਲੋਂ ਅਜੋਕੇ ਪੰਥਕ ਹਾਲਾਤ ਅਤੇ ਸਿੱਖ ਨੌਜਵਾਨਾਂ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਪੰਜਾਬ ਯੁਨੀਵਰਸਿਟੀ ਅਧਾਰਤ ਵਿਿਦਆਰਥੀ ਜਥੇਬੰਦੀ ਸੱਥ ਵਲੋਂ 15 ਨਵੰਬਰ 2018 ਨੂੰ 1984 ਵਿੱਚ ਦਿੱਲੀ ਅਤੇ ਭਾਰਤ ਦੇ ਹੋਰਨਾਂ ਨਗਰਾਂ ਵਿੱਚ ਵਾਪਰੇ ਸਿੱਖ ਨਸਲਕੁਸ਼ੀ ਦੇ ਵਰਤਾਰੇ ਨੂੰ ਚੇਤੇ ਕਰਦਿਆਂ ਪੰਜਾਬ ਯੁਨੀਵਰਸਿਟੀ ਦੇ ਜ਼ੂਲੋਜੀ ਭਵਨ ਵਿੱਚ ਨਸਲਕੁਸ਼ੀ ਦਾ ਵਰਤਾਰਾ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ।
ਇਸ ਸਮਾਗਮ ਵਿੱਚ ੳੱਘੇ ਸਿੱਖ ਵਿਦਵਾਨ ਅਤੇ ਰਾਜਨੀਤਕ ਵਿਸ਼ਲੇਸ਼ਕ ਸ.ਅਜਮੇਰ ਸਿੰਘ ਵਖਿਆਨ ਕਰਨਗੇ।
ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਮਨਸੂਰਦੇਵਾ ਵਿੱਚ 31 ਅਕਤੂਬਰ 2018 ਨੂੰ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕ ਸ਼ਹੀਦੀ ਸਮਾਗਮ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਸਿੱਖ ਸਿਆਸੀ ਵਿਸ਼ਲੇਸ਼ਕ ਤੇ ਲੇਖਕ ਭਾਈ ਅਜਮੇਰ ਸਿੰਘ ਨੇ ਕਿਹਾ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਵਿਰੁਧ ਚੱਲਿਆਂ ਮੁਕਦਮਾਂ ਜਿਹਨਾਂ ਪੜਾਵਾਂ ਵਿਚੋਂ ਲੰਘਿਆਂ ਸੀ ਉਸ ਨੇ ਭਾਰਤੀ ਤੰਤਰ ਵਿਚਲੀ ਬੇਇਨਸਾਫੀ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਸੀ।
« Previous Page — Next Page »