ਉੱਘੇ ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਨਾਲ ਕੀਤੀ ਗਈ ਇਹ ਖੁੱਲੀ ਗੱਲਬਾਤ ਜੂਨ 2011 ਵਿੱਚ ਦੋ ਦਿਨਾਂ ਦੌਰਾਨ ਭਰੀ ਗਈ ਸੀ।
ਸਿੱਖ ਸਿਆਸੀ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪਣੇ ਸਾਲਾਨਾ ਸਮਾਗਮ ਵਿੱਚ ਪਹੁੰਚ ਕੇ ਚੋਣਵੇਂ ਨੁਮਾਇੰਦਿਆਂ ਨਾਲ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤਾ ਗਿਆ ਸੀ।
ਕਰਤਾਰ ਸਿੰਘ ਸਰਾਭਾ ਬਾਰੇ ਲਿਖੀਆਂ ਜ਼ਿਆਦਾਤਰ ਲਿਖਤਾਂ ਅੰਦਰ ਉਸ ਦੇ ਅਹਿਸਾਸਾਂ ਦੀ ਕੱਚੀ ਪੇਸ਼ਕਾਰੀ ਵੇਖਣ ਨੂੰ ਮਿਲਦੀ ਹੈ ਜਿਸ ਨਾਲ ਸ਼ਹੀਦ ਦਾ ਬਿੰਬ ਧੁੰਦਲਾ ਹੁੰਦਾ ਹੈ। ਜ਼ਿਆਦਾਤਰ ਲਿਖਤਾਂ ਰਾਸ਼ਟਰਵਾਦ ਦੇ ਘੇਰੇ ਵਿੱਚ ਲਿਖੀਆਂ ਗਈਆਂ ਹਨ ਤੇ ਕਿਸੇ ਵੀ ਲੇਖਕ ਨੇ ਪਾਤਰਾਂ ਦੇ ਅਹਿਸਾਸਾਂ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕੀਤੀ।
ਵਿਚਾਰ ਮੰਚ "ਸੰਵਾਦ" ਵੱਲੋਂ 29 ਸਤੰਬਰ, 2019 ਨੂੰ ਗੁਰਦੁਆਰਾ ਗੜ੍ਹੀ ਸਾਹਿਬ, ਚਮਕੌਰ ਸਾਹਿਬ (ਪੰਜਾਬ) ਵਿਖੇ ਸਿੱਖ ਸੱਭਿਆਚਾਰ ਵਿਸ਼ੇ ਉੱਤੇ ਵਿਦਵਾਨਾਂ ਦੇ ਭਾਸ਼ਣ ਕਰਵਾਏ ਗਏ। ਇਸ ਮੌਕੇ ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਭਾਈ ਅਜਮੇਰ ਸਿੰਘ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ (ਫਤਹਿਗੜ੍ਹ ਸਾਹਿਬ) ਦੇ ਪੰਜਾਬੀ ਮਹਿਕਮੇਂ ਦੇ ਸਹਾਇਕ ਪ੍ਰੋਫੈਸਰ ਡਾ. ਸਿਕੰਦਰ ਸਿੰਘ ਵੱਲੋਂ ਸਿੱਖ ਸੱਭਿਆਚਾਰ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਥੇ ਅਸੀਂ ਤੁਹਾਡੇ ਨਾਲ ਭਾਈ ਅਜਮੇਰ ਸਿੰਘ ਦੀ ਤਕਰੀਰ ਸਾਂਝੀ ਕਰ ਰਹੇ ਹਾਂ।
ਸੰਵਾਦ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ “ਸਿੱਖ ਸੱਭਿਆਚਾਰ” ਵਿਸ਼ੇ ਉੱਤੇ ਮਿਤੀ 29 ਸਤੰਬਰ, 2019 (ਦਿਨ ਐਤਵਾਰ) ਨੂੰ ਖਾਸ ਵਖਿਆਨ ਕਰਵਾਏ ਜਾ ਰਹੇ ਹਨ। ਸੰਵਾਦ ਵੱਲੋਂ ਕਰਵਾਏ ਜਾ ਰਹੇ ਉਕਤ ਸਮਾਗਮ ਵਿਚ ਪੰਜਾਬ ਦੀ ਸੱਭਿਅਤਾ ਦੇ ਸਨਮੁਖ ਖੜ੍ਹੇ ਹੋਏ ਇਸ ਮਸਲੇ ਬਾਰੇ ਵਿਦਵਾਨ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ।
ਸੰਵਾਦ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ “ਕਿਰਤ ਅਤੇ ਪਰਵਾਸ” ਵਿਸ਼ੇ ਉੱਤੇ ਮਿਤੀ 25 ਅਗਸਤ, 2019 (ਦਿਨ ਐਤਵਾਰ) ਨੂੰ ਖਾਸ ਵਖਿਆਨ ਕਰਵਾਏ ਜਾ ਰਹੇ ਹਨ।
ਭਾਰਤੀ ਹਕੂਮਤ ਵੱਲੋਂ ਇਕਪਾਸੜ ਕਾਰਵਾਈ ਕਰਕੇ ਕੌਮਾਂਤਰੀ ਤੌਰ 'ਤੇ ਵਿਵਾਦਤ ਖਿੱਤੇ ਕਸ਼ਮੀਰ ਦੇ ਆਪਣੇ ਕਬਜ਼ੇ ਹੇਠਲੇ ਇਲਾਕੇ ਦਾ ਸਿਆਸੀ ਰੁਤਬਾ ਬਦਲ ਦਿੱਤਾ ਹੈ। ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨਾਲ ਕੀਤੀ ਗਈ ਇਸ ਖਾਸ ਗੱਲਬਾਤ ਵਿਚ ਸਿੱਖ ਸਿਆਸਤ ਵੱਲੋਂ ਇਸ ਕਾਰਵਾਈ ਦੀ ਸਿਧਾਂਤਕ ਜੜ੍ਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਚਿੰਤਕ ਭਾਈ ਅਜਮੇਰ ਸਿੰਘ ਨੇ 22 ਜੂਨ, 2019 ਨੂੰ ਗੁਰਦੁਆਰਾ ਸਾਹਿਬ, ਗਲੈਨਵੁੱਡ, ਸਿਡਨੀ ਵਿਖੇ 22 ਜੂਨ, 2019 ਨੂੰ ਕੀਤੇ ਵਖਿਆਨ ਦੌਰਾਨ "ਤੀਜੇ ਘੱਲੂਘਾਰੇ (ਜੂਨ 1984) ਦੇ ਸਿੱਖਾਂ ਲਈ ਸਬਕ" ਵਿਸ਼ੇ ਉੱਤੇ ਜੋ ਵਿਚਾਰ ਸਾਂਝੇ ਕੀਤੇ ਸਨ, ਉਹ ਵਿਚਾਰ ਇੱਥੇ ਸਿੱਖ ਸਿਆਸਤ ਦੇ ਦਰਸ਼ਕਾਂ ਲਈ ਮੁੜ ਸਾਂਝੇ ਕੀਤੇ ਜਾ ਰਹੇ ਹਨ।
ਗੁਰਦੁਆਰਾ ਨਾਨਕਸਰ ਪਾ. ੧, ਹਕੀਮਪੁਰ (ਜਿਲ੍ਹਾ ਨਵਾਂਸ਼ਹਿਰ) ਵਿਖੇ 17 ਜਨਵਰੀ, 2019 ਨੂੰ ਹੋਏ ਇਕ ਗੁਰਮਤਿ ਸਾਮਗਮ ਦੌਰਾਨ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਵੱਲੋਂ "ਰੂਹਾਨੀਅਤ ਅਤੇ ਸਮਾਜਿਕ ਨਿਆਂ" ਵਿਸ਼ੇ ਉੱਤੇ ਸਾਂਝੇ ਕੀਤੇ ਗਏ ਵਿਚਾਰ ਸਿੱਖ ਸਿਆਸਤ ਦੇ ਦਰਸ਼ਕਾਂ/ਸਰੋਤਿਆਂ ਲਈ ਸਾਂਝੇ ਕਰ ਰਹੇ ਹਾਂ। ਆਪ ਸੁਣੋਂ ਅਤੇ ਹੋਰਨਾਂ ਨਾਲ ਸਾਂਝੇ ਕਰੋ।
ਭਾਈ ਅਜਮੇਰ ਸਿੰਘ ਵੱਲੋਂ ਇਹ ਵਿਚਾਰ 2 ਜੂਨ 2019 ਨੂੰ ਗੁਰਦੁਆਰਾ ਗੁਰੂ ਹਰਗੋਬਿੰਦ ਜੀ, ਰਾਏਕੋਟ ਸੜਕ, ਮੁੱਲਾਂਪੁਰ ਦਾਖਾ (ਨੇੜੇ ਲੁਧਿਆਣਾ) ਵਿਖੇ ਤੀਜੇ ਘੱਲੂਘਾਰੇ ਦੀ 35ਵੀਂ ਯਾਦ ਵਿਚ ਕਰਵਾਏ ਗਏ ਪੰਥਕ ਦੀਵਾਨ ਦੌਰਾਨ ਸਾਂਝੇ ਕੀਤੇ ਗਏ ਸਨ। ਇਹ ਵਿਚਾਰ ਅਸੀਂ ਇਥੇ ਸਿੱਖ ਸਿਆਸਤ ਦੇ ਸਰੋਤਿਆਂ ਦੀ ਜਾਣਕਾਰੀ ਲਈ ਮੁੜ ਸਾਂਝੇ ਕਰ ਰਹੇ ਹਾਂ।
« Previous Page — Next Page »