ਕਈ ਪੰਜਾਬੀ ਗੀਤ ਇੰਡੀਆ ਵਿਚ ਰੋਕੇ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਸਿੱਖ ਖਬਰ ਅਦਾਰਿਆਂ ਦੀਆਂ ਵੈਬਸਾਈਟਾਂ, ਫੇਸਬੁੱਕ ਸਫੇ, ਟਵਿੱਟਰ ਤੇ ਇੰਸਟਾਗਰਾਮ ਖਾਤੇ ਅਤੇ ਯੂ-ਟਿਊਬ ਚੈਨਲ ਇੰਡੀਆ ਵਿਚ ਰੋਕ ਦਿੱਤੇ ਗਏ ਹਨ।
ਬਲਦੀ 'ਤੇ ਤੇਲ ਪਾਉਣ ਵਾਲੀ ਗੱਲ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਕੀਤੀ ਹੈ। ਸਿੱਧੂ ਮੂਸੇਵਾਲੇ ਨੇ ਬਲਦੇਵ ਸਿੰਘ ਨੂੰ ਕਰੋਨਾ ਵਾਇਰਸ ਫੈਲਾਉਣ ਵਾਸਤੇ ਦੋਸ਼ੀ ਗਰਦਾਨਿਆਂ ਇਕ ਗਾਣਾ ਗਾਇਆ ਹੈ। ਇਸ ਗਾਣੇ ਵਿੱਚ ਬਲਦੇਵ ਸਿੰਘ ਦੀਆਂ ਤਸਵੀਰਾਂ ਵਰਤੀਆਂ ਗਈਆਂ ਨੇ ਅਤੇ ਉਸ ਨੂੰ ਪਾਪੀ ਤੱਕ ਕਹਿ ਦਿੱਤਾ ਗਿਆ ਹੈ।