ਕੈਨੇਡਾ ਦੇ ਮੌਂਟਰੀਅਲ ਸ਼ਹਿਰ ਰਹਿੰਦੇ ਨਿਰਮਾਤਾ ਸੁਰਜੀਤ ਸਿੰਘ ਪਾਹਵਾ ਹੁਣ ‘ਆਜ਼ਾਦ ਸਿੱਖ ਰਾਜ ਦੇ ਸਿੱਕੇ’ ਦਸਤਾਵੇਜ਼ੀ ਬਣਾ ਕੇ ਵਡਮੁੱਲੇ ਇਤਿਹਾਸ ਨੂੰ ਸਾਂਭਣ ਦੀ ਵਿਉਂਤ ਬਣਾ ਰਹੇ ਹਨ। ਇਸ ਵਿੱਚ 18ਵੀਂ ਤੋਂ 19ਵੀਂ ਸਦੀ ਦੇ ਅੱਧ ਤੱਕ ਦੇ ‘ਨਾਨਕਸ਼ਾਹੀ’, ‘ਗੋਬਿੰਦਸ਼ਾਹੀ’, ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਸਿੱਕਿਆਂ ਤੇ ਮੋਹਰਾਂ ਦੀ ਜਾਣਕਾਰੀ ਹੋਵੇਗੀ।
ਪੰਜ ਤੀਰ ਰਿਕਾਰਡਸ ਵੱਲੋਂ ਬੀਤੇ ਦਿਨੀਂ ਜਾਰੀ ਕੀਤੀ ਗਈ ਛੋਟੀ ਫਿਲਮ “ਭਗਤ ਸਿੰਘ” ਇਤਿਹਾਸ ਦੇ ਪੰਨਿਆਂ ਵਿੱਚੋਂ ਅਣਗੌਲੀ ਕਰ ਦਿੱਤੀ ਗਈ ਮੁਲਾਕਾਤ ’ਤੇ ਚਾਨਣ ਪਾਉਂਦੀ ਹੈ। ਇਹ ਮੁਲਾਕਾਤ ਸ਼ਹੀਦ ਭਗਤ ਸਿੰਘ ਅਤੇ ਗਦਰੀ ਇਨਕਲਾਬੀ ਤੇ ਪੰਥ ਦੀ ਉਸ ਵੇਲੇ ਦੀ ਸਿਰਮੌਰ ਸਖਸ਼ੀਅਤ ਭਾਈ ਰਣਧੀਰ ਸਿੰਘ ਦਰਮਿਆਨ 4 ਅਕਤੂਬਰ, 1930 ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਹੋਈ ਸੀ ਜਿਸ ਦੇ ਵੇਰਵੇ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਵਿੱਚ ਅੰਕਤ ਹਨ।
ਛੋਟੀਆਂ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਪ੍ਰਦੀਪ ਸਿੰਘ ਨੇ ਅੱਜ ਆਪਣੀ ਆਉਣ ਵਾਲੀ ਫਿਲਮ 'ਆਪਣਾ ਪੰਜਾਬ?' ਦੀ ਝਲਕ ਸੋਸ਼ਲ ਮੀਡੀਆ ਦੇ ਯੂ-ਟਿਊਬ ਪਲੇਟਫਾਰਮ 'ਤੇ ਜਾਰੀ ਕਰ ਦਿੱਤੀ।