Tag Archive "shaheed-jaswant-singh-khalra"

ਮਨੁੱਖੀ ਹੱਕਾਂ ਦਾ ਪਹਿਰੇਦਾਰ ਸੀ ਜਸਵੰਤ ਸਿੰਘ ਖਾਲੜਾ

ਜਦੋਂ ਪੰਜਾਬ ਅਣਗਿਣਤ ਨੌਜਵਾਨਾਂ ਦੀਆਂ ਲਾਸ਼ਾਂ 'ਚ ਤਬਦੀਲ ਹੋ ਰਿਹਾ ਸੀ ਤਾਂ ਉਸ ਸਮੇਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਹਾਅ ਦਾ ਨਾਅਰਾ ਮਾਰਿਆ ਸੀ। ਪਿਤਾ ਸ. ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ 2 ਨਵੰਬਰ, 1952 ਨੂੰ ਖਾਲੜਾ ਕਸਬੇ 'ਚ ਜਨਮਿਆ ਜਸਵੰਤ ਸਿੰਘ ਇਕ ਅਣਖੀਲਾ ਨਿਡਰ ਜਰਨੈਲ ਸੀ।

ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਕਾਮਰੇਡੀ ਤੋਂ ਸਿੱਖੀ ਵੱਲ ਮੋੜਾ ਕਿਵੇਂ ਪਿਆ?

ਸਿੱਖ ਰਾਜਨੀਤਿਕ ਵਿਸ਼ਲੇਸ਼ਕ ਸ. ਅਜਮੇਰ ਸਿੰਘ ਦੀ ਨਵੀਂ ਕਿਤਾਬ "ਸ਼ਹੀਦ ਜਸਵੰਤ ਸਿੰਘ ਖਾਲੜਾ: ਸੋਚ, ਸੰਘਰਸ਼ ਅਤੇ ਸ਼ਹਾਦਤ" ਮਨੁੱਖੀ ਹੱਕਾਂ ਦੀ ਰਾਖੀ ਲਈ ਜਾਨ ਨਿਸ਼ਾਵਰ ਕਰਨ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਅਧਾਰਿਤ ਹੈ। ਇਸ ਕਿਤਾਬ ਵਿਚਲਾ ਇੱਕ ਹਿੱਸਾ ਜਿਸ ਵਿੱਚ ਇਹ ਦਰਸਾਤਇਆ ਗਿਆ ਹੈ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਨੇ ਕਾਮਰੇਡੀ ਤੋਂ ਸਿੱਖੀ ਵੱਲ ਮੋੜਾ ਕਿਵੇਂ ਕੱਟਿਆ ਸੀ ਹੇਠਾਂ ਛਾਪਿਆ ਜਾ ਰਿਹਾ ਹੈ - ਸੰਪਾਦਕ।

ਕਾਂਗਰਸ ਤੇ ਬਾਦਲਕਿਆਂ ਬਾਰੇ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਸਵਾਲ ਚੁੱਕੇ

ਮਨੁੱਖੀ ਹੱਕਾਂ ਨੂੰ ਪ੍ਰਣਾਈ ਜਥੇਬੰਦੀ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ (ਖਾ.ਮਿ.ਆ.) ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ, ਝੂਠੇ ਮੁਕਾਬਲੇ ਬਣਾਏ, ਨਵੰਬਰ 84 ਕਤਲੇਆਮ ਕੀਤਾ, ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਅਤੇ ਨਸ਼ਿਆਂ ਤੇ ਖੁਦਕੁਸ਼ੀਆਂ ਰਾਹੀਂ ਪੰਜਾਬ ਨੂੰ ਬਰਬਾਦ ਕੀਤਾ ਹੈ ਉਹ ਕਿਸ ਹੱਕ ਜਗਤ ਗੁਰੂ ਨਾਨਕ ਜੀ ਦਾ 550ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਦੀਆਂ ਗੱਲਾਂ ਕਰ ਰਹੇ ਹਨ।

ਕੈਲਗਰੀ ਚ ਬੀਬੀ ਖਾਲੜਾ ਦੀ ਚੋਣ ਮੁਹਿੰਮ ਦੇ ਹੱਕ ਚ ਇੱਕਰਤਾ ਚ ਖਡੂਰ ਸਾਹਿਬ ਤੋਂ ਜਿਤਾਉਣ ਦਾ ਸੱਦਾ ਦਿੱਤਾ

ਭਾਰਤੀ ਉਪਮਹਾਂਦੀਪ ਚ ਹੋਣ ਜਾ ਰਹੀ ਲੋਕ ਸਭਾ ਦੀ ਚੋਣ ਤਹਿਤ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਮਨੁੱਖੀ ਹੱਕਾਂ ਦੀ ਅਣਥੱਕ ਕਾਰਕੁੰਨ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ 'ਚ ਸਨਿਚਰਵਾਰ (ਮਾਰਚ 30) ਨੂੰ ਕੈਨੇਡਾ ਦੇ ਕੈਲਗਰੀ ਸ਼ਹਿਰ 'ਚ ਵੱਡੀ ਇਕੱਤਰਤਾ ਹੋਈ ਜਿਸ 'ਚ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਗਈ ਕਿ ਬੀਬੀ ਪਰਮਜੀਤ ਕੌਰ ਨੂੰ ਜਿਤਾਉਣ ਲਈ ਮਦਦ ਕੀਤੀ ਜਾਵੇ।

ਮਨੁੱਖੀ ਹੱਕਾਂ ਲਈ ਜਾਨ ਵਾਰਨ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ 23ਵਾਂ ਸ਼ਹੀਦੀ ਦਿਹਾੜਾ ਮਨਾਇਆ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਮੁਖੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਿੱਖ ਨਸਲਕੁਸ਼ੀ ਦਾ ਹਿੱਸਾ ਹੈ ਤੇ ਇਸ ਬੇਅਦਬੀ ਦਾ ਇਨਸਾਫ ਲੈਣ ਲਈ ਕੌਮ ਨੂੰ ਇੱਕ ਵਾਰ ਫਿਰ ਸੜਕਾਂ ਤੇ ਉਤਰਨਾ ਹੀ ਪਵੇਗਾ।

ਕੁਦਰਤੀ ਇਹ ਰਾਹ ਸਾਨੂੰ ਮਿਲ ਗਿਆ, ਜਿੱਥੇ… ਸਾਡੇ ਲਾਪਤਾ ਭਰਾਵਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ

ਇੱਕ ਲਘੂ ਕਥਾ ਕਿ ਜਦ ਸੂਰਜ ਪਹਿਲੀ ਵਾਰ ਅਸਤਣ ਲੱਗਾ ਸੀ, ਤਾਂ ਜਿਉਂ ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ ਚਾਨਣ ਘੱਟ ਰਿਹਾ ਸੀ, ਚਾਨਣ ਘੱਟ ਰਿਹਾ ਸੀ ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ, ਤੇ ਕਹਿੰਦੇ ਆ ਲੋਕਾਂ ’ਚ ਹਾਹਾਕਾਰ ਮਚ ਰਹੀ ਸੀ ਕਿ ਸੂਰਜ ਛਿਪ ਜਾਊਗਾ, ਹਨ੍ਹੇਰਾ ਪਸਰ ਜਾਊਗਾ, ਕਿਸੇ ਨੂੰ ਕੁੱਛ ਦਿਸੂ ਨਾ ਤੇ ਸਾਡਾ ਕੀ ਬਣੂੰਗਾ?

ਨਿਰਦੋਸ਼ਾਂ ਦੇ ਕਾਤਲ ਕੇ.ਪੀ.ਐਸ. ਗਿੱਲ ਨੇ ਆਖਰੀ ਸਮੇਂ ਪਤਨੀ ਦੀ ਸਕਿਉਰਟੀ ਦੀ ਕੀਤੀ ਮੰਗ: ਖਾਲੜਾ ਮਿਸ਼ਨ

ਪੰਜਾਬ ਪੁਲਿਸ ਦਾ ਸਾਬਕਾ ਮੁਖੀ ਕੇ.ਪੀ.ਐਸ. ਗਿੱਲ ਨਿਰਦੋਸ਼ ਬੀਬੀਆਂ, ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਦਾ ਕਾਤਲ ਆਖਿਰ ਮਿੱਟੀ ਹੋ ਗਿਆ। ਜੰਗਲ ਰਾਜ ਅਤੇ ਦਿੱਲੀ ਦਰਬਾਰ ਦੇ ਹਮਾਇਤੀ ਉਸ ਵੱਲੋਂ ਕੀਤੀ ਪੰਜਾਬ ਅੰਦਰ 'ਸੇਵਾ' ਦੇ ਗੁਣ ਗਾ ਰਹੇ ਹਨ।

ਲਾਵਾਰਿਸ ਲਾਸ਼ਾਂ ਦਾ ਪਰਦਾਫਾਸ਼ ਕਰਨ ਵਾਲੇ ਸ਼ਹੀਦ ਭਾਈ ਖਾਲੜਾ ਦਾ 21ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ

ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦੌਰਾਨ ਪੰਜਾਬ ਪੁਿਲਸ ਅਤੇ ਨੀਮ ਫੌਜੀ ਦਸਤਿਆਂ ਵਲੋਂ ਲਾਵਾਰਿਸ ਕਹਿ ਕੇ ਸਾੜ ਦਿੱਤੇ ਗਏ 25 ਹਜ਼ਾਰ ਸਿੱਖ ਨੌਜਵਾਨਾਂ ਦੀ ਹੋਣੀ ਦਾ ਪਰਦਾਫਾਸ਼ ਕਰਦਿਆਂ ਖੁਦ ਸ਼ਹੀਦੀ ਪਾਉਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦਾ ਅੱਜ 21ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਗੁਰਦੁਆਰਾ ਸਾਹਿਬ ਵਿਖੇ ਅਯੋਜਿਤ ਸ਼ਰਧਾਂਜਲੀ ਸਮਾਗਮ ਦੌਰਾਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਇਸ ਅਹਿਦ ਨੂੰ ਦੁਹਰਾਇਆ ਕਿ ਲਾਵਾਰਿਸ ਲਾਸ਼ਾਂ ਕਹਿ ਕੇ ਪੁਲਿਸ ਵਲੋਂ ਖਪਾ ਦਿੱਤੇ ਗਏ ਸਿੱਖਾਂ ਦੇ ਪੀੜਤ ਪ੍ਰੀਵਾਰ ਸਾਡੇ ਆਪਣੇ ਹਨ ਤੇ ਇਨ੍ਹਾਂ ਨੂੰ ਇਨਸਾਫ ਦਿਵਾਉਣ ਤੀਕ ਆਰਗੇਨਾਈਜੇਸ਼ਨ ਦੀ ਜੰਗ ਜਾਰੀ ਰਹੇਗੀ। ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਬਾਬਾ ਦਰਸ਼ਨ ਸਿੰਘ ਤਰਨਤਾਰਨ, ਸ. ਹਰਦੀਪ ਸਿੰਘ ਡਿੱਬਡਿਬਾ, ਨੌਜੁਆਨ ਆਗੂ ਭਾਈ ਪਪਲਪ੍ਰੀਤ ਸਿੰਘ, ਸ. ਗੁਰਬਚਨ ਸਿੰਘ ਜਲੰਧਰ, ਸ. ਦਲਬੀਰ ਸਿੰਘ ਪੱਤਰਕਾਰ, ਸ. ਕ੍ਰਿਪਾਲ ਸਿੰਘ ਰੰਧਾਵਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਸ਼ਾਮਿਲ ਸਨ।

ਲਾਪਤਾ ਲੋਕਾਂ ਦੇ ਕੌਮਾਂਤਰੀ ਦਿਹਾੜੇ ‘ਤੇ: ਜਸਵੰਤ ਸਿੰਘ ਖਾਲੜਾ ਨੂੰ ਚੇਤੇ ਕਰਦਿਆਂ: ਇਨਸਾਫ ਦੀ ਉਮੀਦ

ਧੱਕੇ ਨਾਲ ਗਾਇਬ ਕਰ ਦੇਣਾ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਕੌਮਾਂਤਰੀ ਕਾਨੂੰਨ ਮੁਤਾਬਕ ਅਪਰਾਧ ਹੈ। 30 ਅਗਸਤ ਨੂੰ ਹਰ ਵਰ੍ਹੇ ਐਮਨੈਸਟੀ ਇੰਟਰਨੈਸ਼ਨਲ ਵਲੋਂ "ਲਾਪਤਾ ਲੋਕਾਂ ਦੇ ਕੌਮਾਂਤਰੀ ਦਿਹਾੜੇ" ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ।

ਮਨੁੱਖੀ ਅਧਿਕਾਰ ਦਿਹਾੜੇ ‘ਤੇ ਵਿਸ਼ੇਸ਼: ਬੀਬੀ ਪਰਮਜੀਤ ਕੌਰ ਖਾਲੜਾ ਕੀਤੀ ਗੱਲਬਾਤ (ਵੇਖੋ ਵੀਡੀਓੁ)

ਸਿੱਖ ਸਿਆਸਤ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਵਿਰੁੱਧ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਲੜੀ ਗਈ ਲੜਾਈ ਬਾਰੇ ਉਨ੍ਹਾਂ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।

Next Page »