ਭਾਈ ਦਿਲਾਵਰ ਸਿੰਘ ਦੀ ਯਾਦ ਵਿਚ ਅੱਜ ਅਕਾਲ ਤਖ਼ਤ ਸਾਹਿਬ 'ਤੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਵਲੋਂ ਸਿੱਖ ਜਜ਼ਬਾਤਾਂ ਪ੍ਰਤੀ ਰੁੱਖੇ ਵਿਵਹਾਰ 'ਤੇ ਵਰ੍ਹਦਿਆਂ ਦਲ ਖ਼ਾਲਸਾ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਨੇ ਕਾਹਲੀ ਵਿਚ ਸਾਰਾ ਪ੍ਰੋਗਰਾਮ ਸਮਾਪਤ ਕਰ ਦਿੱਤਾ।
ਨਵੀਂ ਦਿੱਲੀ (25 ਜੁਲਾਈ, 2013): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਭਾਰਤੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਤਹਿਤ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਪ੍ਰੈਸ ਦੇ ਨਾਂ ਜਾਰੀ ਕੀਤੇ ਇਕ ਸਾਂਝੇ ਬਿਆਨ ਵਿਚ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਕਿ ਸਮੂਹ ਸੰਗਤਾਂ ਸ਼ਹੀਦ ਭਾਈ ਸਾਹਿਬ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ 31 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾ ਕੇ ਕੇ ਪੰਥਕ ਏਕਤਾ ਦਾ ਸਬੂਤ ਦੇਣ।
ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਖਾਲਸਾ ਪੰਥ ਦੇ ਕਾਜ਼ ਲਈ ਹੋਈਆਂ ਸ਼ਹਾਦਤਾਂ ਵਿੱਚ ਨਿਵੇਕਲਾ ਸਥਾਨ ਰੱਖਦੀ ਹੈ। ਇਸ ਸ਼ਹਾਦਤ ਦੇ ਅਣਗਿਣਤ ਸੁਨੇਹੇ ਹਨ-ਕੁਝ ਲੁਕੇ ਤੇ ਅਣਦਿਸਦੇ ਅਤੇ ਕੁਝ ਸਾਫ਼ ਤੇ ਸਪੱਸ਼ਟ। ਖਾਲਸਾ ਪੰਥ ਦੇ ਦਾਨਿਸ਼ਵਰ ਹਲਕਿਆਂ ਨੇ ਅਜੇ ਇਸ ਸ਼ਹਾਦਤ ਦੇ ਸਮੁੰਦਰਾਂ ਨਾਲੋਂ ਵੀ ਡੂੰਘੇ ਅਤੇ ਬ੍ਰਹਿਮੰਡ ਨਾਲੋਂ ਵੀ ਵਿਸ਼ਾਲ ਅਰਥਾਂ ਦੀ ਤਲਾਸ਼ ਕਰਨੀ ਹੈ। ਸਾਡੀ ਕੌਮ ਅੰਦਰ ਵੈਸੇ ਜਾਗੇ ਹੋਏ ਅਕਲਮੰਦਾਂ ਦੀ ਕਮੀ ਨਹੀਂ ਹੈ ਪਰ ਇਹ ਸਾਡੇ ਸਮਿਆਂ ਦਾ ਬਹੁਤ ਵੱਡਾ ਦੁਖਾਂਤਿਕ-ਸੱਚ ਹੈ ਕਿ ਜਾਗੇ ਹੋਏ ਇਨ੍ਹਾਂ ਵੀਰਾਂ ਵਿੱਚ ਜਗਾਉਣ ਦਾ ਹੌਂਸਲਾ ਤੇ ਹਿੰਮਤ ਨਹੀਂ। ਇਸ ਦਾ ਕਾਰਨ ....
ਕੁਰਬਾਨੀ ਦੇ ਪੁੰਜ ਖ਼ਾਲਸਾ ਪੰਥ ਦੇ ਕੋਹਿਨੂਰ ਹੀਰੇ, ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬ¤ਬਰ ਦੀ ਬਰਸੀ (31 ਅਗਸਤ) ਨੂੰ ਮਨਾਉਣ ਲਈ ਸਮੁ¤ਚੇ ਖਾਲਸਾ ਪੰਥ ਨੂੰ ਖਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਅਤੇ ਸਮੂਹ ਸੰਪਰਦਾਵਾਂ ਨੂੰ ਪਾਰਟੀ ਪ¤ਧਰ ਤੋਂ ਉ੍ਯ¤ਪਰ ਉਠ ਕੇ ਮਨਾਉਣ ਲਈ, ਸਮੂਹ ਨਜ਼ਰਬੰਦ ਬੰਦੀ ਸਿੰਘਾਂ ਵ¤ਲੋਂ ਪੁਰਜ਼ੋਰ ਅਪੀਲ ...
ਸ਼੍ਰੀ ਅੰਮ੍ਰਿਤਸਰ (30 ਅਗਸਤ, 2012): ਸ਼੍ਰੀ ਅਕਾਲ ਤਖਤ ਸਾਹਿਬ ਵੱਲੋ ਉਪਾਧੀ ਪ੍ਰਾਪਤ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ 17ਵੀ ਬਰਸੀ ਮੌਕੇ ਅੱਜ ਸਿੱਖ ਸੰਗਤਾ ਸ਼ੀ ਅਕਾਲ ਤਖਤ ਸਾਹਿਬ ਵਿਖੇ ਹੁੰਮ-ਹੁੰਮਾਕੇ ਪਹੁੰਚਣ, ਇਹ ਅਪੀਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ.ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹਜ਼ੂਰੀ ਰਾਗੀ ਸ਼ੀ ਦਰਬਾਰ ਸਾਹਿਬ ਭਾਈ ਸੁਖਵਿੰਦਰ ਸਿੰਘ ਨੇ ਕਰਦਿਆ ਕਿਹਾ ਹੈ ਕਿ ਭਾਈ ਦਿਲਾਵਰ ਸਿੰਘ ਜੀ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ ਉਹਨਾ ਦੀ ਯਾਦ ...
ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕਰਨ ,ਸਿੱਖ ਬਜੁ਼ਰਗਾਂ ਦੀਆਂ ਥਾਣਿਆਂ ਵਿੱਚ ਦਾਹੜੀਆਂ ਪੁੱਟਵਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਬੇਅੰਤੇ ਪਾਪੀ ਨੂੰ ਆਪਾ ਕੁਰਬਾਨ ਕਰਕੇ ਨਰਕਾਂ ਦੇ ਰਾਹ ਤੋਰਨ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਸਾਲਾਨਾ ਬਰਸੀ ਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਹਾਰਦਿਕ ਪ੍ਰਣਾਮ ਕੀਤਾ ਗਿਆ ।ਅੱਜ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਸਤਾਰਵੀਂ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂ ਸ਼ਹੀਦ ਭਾਈ ਗੁਰਜੰਟ ਸਿੰਘ ਰਾਜਸਥਾਨੀ ਦੀ ਇੱਕੀਵੀਂ ਬਰਸੀ ਹੈ । ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਡੱਲੇਵਾਲ ਨੇ ਸਿੱਖ ਕੌਮ ਵਲੋਂ ਅਪੀਲ ਕੀਤੀ ਗਈ ਹੈ ਕਿ ਇਸ ਦਿਨ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਤ ਕਰਨ ਦੇ ਨਾਲ ਨਾਲ ਉਸ ਨਿਸ਼ਾਨੇ ਦੀ ਪੂਰਤੀ ਲਈ ਯਤਨਸ਼ੀਲ ਹੋਣ ਲਈ ਵਿਚਾਰ ਕੀਤੀ ਜਾਵੇ ਜਿਸ ਕਾਰਜ ਲਈ ਉਹ ਸ਼ਹੀਦ ਹੋਏ ਹਨ ।