Tag Archive "shaheed-bhai-sher-singh"

Shaheed bhai sher singh

ਭਾਈ ਸ਼ੇਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸ਼ਹੀਦ ਭਾਈ ਸ਼ੇਰ ਸਿੰਘ ਜਿਨ੍ਹਾਂ ਨੇ 1 ਮਾਰਚ 1989 ਨੂੰ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ 2 ਮਾਰਚ 2025 ਨੂੰ ਪਿੰਡ ਪੰਡੋਰੀ ਸ਼ੇਰ ਸਿੰਘ (ਨੇੜੇ ਫਗਵਾੜਾ) ਵਿਖੇ ਮਨਾਇਆ ਗਿਆ। ਜਿਸ ਵਿਚ ਖਾਲਸਾ ਪੰਥ ਜੀ ਦੀ ਸੇਵਾ, ਸੰਗਰਾਮ ਵਿਚ ਵਿਚਰਨ ਵਾਲੀਆਂ ਉਘੀਆਂ ਪੰਥਕ ਸ਼ਖਸੀਅਤਾਂ ਨੇ ਹਾਜਰੀ ਭਰੀ।

ਸ਼ਹੀਦ ਭਾਈ ਸ਼ੇਰ ਸਿੰਘ ਸ਼ੇਰ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਇਆ ਗਿਆ ।

ਅੱਜ ਸ਼ਹੀਦ ਭਾਈ ਸ਼ੇਰ ਸਿੰਘ ਸ਼ੇਰ ਦੀ ਯਾਦ ਵਿਚ ਸ਼ਹੀਦੀ ਸਮਾਗਮ ਉਹਨਾ ਦੇ ਪਿੰਡ ਪੰਡੋਰੀ ਸ਼ੇਰ ਸਿੰਘ (ਨੇੜੇ ਫਗਵਾੜਾ) ਵਿਖੇ ਹੋਇਆ। ਇਲਾਕੇ ਦੀ ਗੁਰ-ਸੰਗਤਿ, ਸ਼ਹੀਦ ਸਿੰਘ ਦੇ ਪਰਿਵਾਰ ਅਤੇ ਅਖੰਡ ਕੀਰਤਨੀ ਜਥੇ ਦੇ ਸੇਵਾਦਾਰਾਂ ਨੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਪਾਠ ਅਤੇ ਅਖੰਡ ਕੀਰਤਨ ਕੀਤਾ।