ਅੱਜ ੬ ਸਤੰਬਰ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਹੈ। ਅੱਜ ਦੇ ਦਿਨ ਉਹਨਾ ਨੂੰ ਜਾਬਰ ਹਕੂਮਤ ਦੇ ਕਰਿੰਦਿਆਂ ਨੇ ਸਦਾ ਲਈ ਲਾਪਤਾ ਕਰ ਦਿੱਤਾ ਸੀ । ਅੱਜ ਦੇ ਦਿਨ ਉਹਨਾ ਯਾਦ ਕਰਦਿਆਂ ਅਸੀਂ ਤੁਹਾਡੇ ਨਾਲ ਉਹਨਾ ਦੀ ਜੀਵਨੀ ਦੀ ਸਾਂਝ ਪਾ ਰਹੇ ਹਾਂ। ਇਹ ਜੀਵਨੀ ਸਾਲ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਪਿਤਾ ਜੀ, ਮਾਤਾ ਜੀ ਅਤੇ ਉਹਨਾ ਦੀ ਧਰਮ ਪਤਨੀ ਨਾਲ ਮੁਲਾਕਾਤ ਦੇ ਅਧਾਰ ਉੱਤੇ ਲਿਖੀ ਗਈ ਹੈ।
ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਬੀਬੀ ਗੁਰਮੀਤ ਕੌਰ ਦੀ ਲਿਖੀ ਕਿਤਾਬ "ਮਰਜੀਵੜਾ" ਜਾਰੀ ਕਰਨ ਮੌਕੇ ਬੀਬੀ ਪ੍ਰਭਜੋਤ ਕੌਰ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਸੁਣੋ।
ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਬੀਬੀ ਗੁਰਮੀਤ ਕੌਰ ਦੀ ਲਿਖੀ ਕਿਤਾਬ "ਮਰਜੀਵੜਾ" ਜਾਰੀ ਕਰਨ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਸੁਣੋ।
ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਬੀਬੀ ਗੁਰਮੀਤ ਕੌਰ ਦੀ ਲਿਖੀ ਕਿਤਾਬ “ਮਰਜੀਵੜਾ” ਜਾਰੀ ਕਰਨ ਮੌਕੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੁ ਵੱਲੋਂ ਸਾਂਝੇ ਕੀਤੇ ਗਏ ਵਿਚਾਰ ...
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਮੁਖੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਿੱਖ ਨਸਲਕੁਸ਼ੀ ਦਾ ਹਿੱਸਾ ਹੈ ਤੇ ਇਸ ਬੇਅਦਬੀ ਦਾ ਇਨਸਾਫ ਲੈਣ ਲਈ ਕੌਮ ਨੂੰ ਇੱਕ ਵਾਰ ਫਿਰ ਸੜਕਾਂ ਤੇ ਉਤਰਨਾ ਹੀ ਪਵੇਗਾ।
ਗੱਲ ਠੀਕ ਹੈ ਕਿ ਸੱਚ ਲਈ ਕੀਮਤ ਤਾਰਨੀ ਪੈਂਦੀ ਹੈ ਪਰ ਜਿਹੜੇ ਉਤਾਰ ਦਿੰਦੇ ਹਨ ਉਹਨਾਂ ਲਈ ਉਹ ਕੀਮਤ ਹੀ ਸਭ ਤੋਂ ਕੀਮਤੀ ਇਨਾਮ ਬਣ ਬਹੁੜਦੀ ਹੈ।
ਪਰਮਜੀਤ ਕੌਰ ਖਾਲੜਾ, ਕ੍ਰਿਪਾਲ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ ,ਸਤਵਿੰਦਰ ਸਿੰਘ ਪਲਾਸੌਰ ਅਤੇ ਪ੍ਰਵੀਨ ਕੁਮਾਰ ਨੇ ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਡੀ.ਐਸ.ਪੀ. ਦੀ ਨੌਕਰੀ ਗੈਰ-ਕਾਨੂੰਨੀ ਤੇ ਗੈਰ-ਇਖਲਾਕੀ ਤੌਰ ਤੇ ਦੇਣ ਦਾ ਪਿਛਲੇ ਦਿਨੀ ਫੈਂਸਲਾ ਕੀਤਾ ਹੈ। ਇਹ ਉਹ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਰਾਜ ਭਾਗ 10% ਵੋਟਾਂ ਨਾਲ ਪ੍ਰਾਪਤ ਕੀਤਾ ਅਤੇ ਜਿੰਨ੍ਹਾ ਦੇ ਰਾਜ ਭਾਗ ਸਮੇਂ ਸਾਬਕਾ ਡੀ.ਜੀ.ਪੀ. ਗਿੱਲ ਨਾਲ ਰਲ ਕੇ ਹਜਾਰਾਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ ਅਤੇ ਉਨ੍ਹਾਂ ਦੀਆਂ ਲਾਸ਼ਾਂ ਲਵਾਰਿਸ ਕਰਾਰ ਦੇ ਕੇ ਸ਼ਮਸ਼ਾਨ ਘਾਟਾਂ ਵਿੱਚ ਸਾੜ ਦਿੱਤੀਆਂ ਗਈਆਂ ਜਾਂ ਦਰਿਆਵਾ ਨਹਿਰਾਂ ਵਿੱਚ ਰੋੜ ਦਿੱਤੀਆ ਗਈਆਂ।
ਅਗਸਤ 2009 ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁਝ ਵਿਦਿਆਰਥੀਆਂ ਨਾਲ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਪਿਤਾ ਜੀ, ਸ. ਕਰਤਾਰ ਸਿੰਘ ਜੀ, ਅਤੇ ਮਾਤਾ ਜੀ, ਮਾਤਾ ਮੁਖਤਿਆਰ ਕੌਰ ਜੀ, ਨੂੰ ਪਿੰਡ ਖਾਲੜਾ ਵਿਖੇ ਮਿਲਣ ਦਾ ਵਡਮੁੱਲਾ ਮੌਕਾ ਮਿਲਿਆ। ਇਸ ਮੌਕੇ ਸ. ਜਸਵੰਤ ਸਿੰਘ ਦੇ ਇਕ ਭੈਣ ਜੀ ਨਾਲ ਵੀ ਮੁਲਾਕਾਤ ਹੋਈ। ਸ. ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਨਾਲ ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਗਈ। ਇਸ ਮੌਕੇ ਪਰਿਵਾਰ ਦੇ ਪਿਛੋਕੜ, ਸ. ਜਸਵੰਤ ਸਿੰਘ ਖਾਲੜਾ ਦੀ ਸਖ਼ਸ਼ੀਅਤ, ਸ਼ੰਘਰਸ਼ ਅਤੇ ਸ਼ਹਾਦਤ ਬਾਰੇ ਬਹੁਤ ਵਡਮੁੱਲੀ ਜਾਣਕਾਰੀ ਮਿਲੀ, ਜਿਸ ਨੂੰ ਹੇਠਾਂ ਦਿਤੀ ਲਿਖਤ ਰਾਹੀਂ ਪਾਠਕਾਂ ਨਾਲ ਸਾਝਿਆ ਕੀਤਾ ਗਿਆ। ਹੇਠਾਂ ਦਿੱਤੀ ਜਾ ਰਹੀ ਲਿਖਤ ਲੁਧਿਆਣਾ ਤੋਂ ਛਪਦੇ ਪੰਥਕ ਰਸਾਲੇ “ਸਿੱਖ ਸ਼ਹਾਦਤ” ਦੇ ਸਤੰਬਰ 2009 ਅੰਕ ਦਾ ਹਿੱਸਾ ਸੀ , ਜਿਸਦਾ ਸਿਰਲੇਖ ਸੀ: “ਪੁੱਤ ਦੀ ਸ਼ਹੀਦੀ ਹੋ ਜਾਵੇ ਤਾਂ ਸਭ ਕੁਝ ਵਿਚੇ ਆ ਜਾਂਦਾ ਹੈ – ਬਾਪੂ ਕਰਤਾਰ ਸਿੰਘ”। ਪਰ ਪੁਲਿਸ ਜ਼ਬਰ ਦੇ ਚੱਲਦਿਆਂ ਸਿੱਖ ਸ਼ਹਾਦਤ ਦਾ ਇਹ ਅੰਕ ਕਦੇ ਛਪ ਕੇ ਪਾਠਕਾਂ ਤੱਕ ਨਹੀਂ ਪਹੁੰਚ ਸਕਿਆਂ। ਅੱਜ 6 ਸਤੰਬਰ, 2016 ਨੂੰ ਸ਼ਹੀਦ ਜਸਵਿੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਇਹ ਲੇਖ ਸਿੱਖ ਸਿਆਸਤ ਦੇ ਮੰਚ ਤੋਂ ਮੁੜ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। -ਪਰਮਜੀਤ ਸਿੰਘ ਗਾਜ਼ੀ
ਪੰਜਾਬ ਦੇ ਸਾਬਕਾ ਡੀਜੀਪੀ (ਜੇਲਾਂ) ਸ਼ਸ਼ੀਕਾਂਤ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਵੱਲੋਂ ਬੜੀ ਬੇਰਿਹਮੀ ਨਾਲ ਕਤਲ ਕੀਤਾ ਗਿਆ ਸੀ।
ਸ਼ਹੀਦ ਜਸਵੰਤ ਸਿੰਘ ਖਾਲੜਾ ਆਪਣੀ ਇੱਕ ਤਕਰੀਰ ਦੀ ਸ਼ੁਰੂਆਤ ਕਰਦਿਆਂ ਇੱਕ ਦੰਤ-ਕਥਾ ਦਾ ਜਿਕਰ ਕਰਦੇ ਹਨ ਕਿ ਕਿੰਝ ਜਦ ਧਰਤੀ ਉੱਪਰ ਸੂਰਜ ਪਹਿਲੀ ਵਾਰ ਛੁਪਣ ਜਾ ਰਿਹਾ ਸੀ ਤਾਂ ਲੋਕਾਂ ਵਿੱਚ ਹਾਹਾਕਾਰ ਸੀ ਕਿ ਸੂਰਜ ਦੇ ਛਿਪਦਿਆਂ ਹੀ ਦੁਨੀਆਂ ਉੱਪਰ ਹਨੇਰੇ ਦੇ ਸਲਤਨਤ ਕਾਇਮ ਹੋ ਜਾਵੇਗੀ ਤੇ ਲੋਕਾਈ ਦਾ ਕੀ ਬਣੇਗਾ? ਪਰ ਕਥਾ ਅਨੁਸਾਰ ਜਦੋਂ ਸੂਰਜ ਛੁਪ ਗਿਆ ਤਾਂ ਕਿਸੇ ਕੁੱਲੀ ਵਿੱਚ ਬਲਦੇ ਦੀਵੇ ਨੇ ਸੱਚ ਦੀ ਜੋਤ ਨੂੰ ਕਾਇਮ ਰੱਖਿਆ ਤੇ ਉਸ ਜੋਤ ਤੋਂ ਅੱਗੇ ਅਨੇਕਾ ਦੀਵੇ ਜਗਦੇ ਗਏ ਜਿਨ੍ਹਾਂ ਨੇ ਕੂੜ-ਹਨੇਰ ਨੂੰ ਧਰਤੀ ’ਤੇ ਫੈਲਣੋਂ ਰੋਕਿਆ ਤੇ ਮੁੜ ਸੱਚ-ਚਾਨਣ ’ਤੇ ਪਸਾਰਾ ਕੀਤਾ।