ਮਾਣਯੋਗ ਸਰਦਾਰ ਸੁਖਦੇਵ ਸਿੰਘ ਜੀ ਲਾਜ ਸਮਰਪਿਤ ਪੰਥਕ ਰੂਹ ਸਨ, ਜਿਨ੍ਹਾਂ ਨੇ ਅਣਗਿਣਤ ਪੰਥਕ ਵਿਦਵਾਨ ਲੇਖਕਾਂ, ਸਮਾਜਸੇਵੀ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਆਪਸ ਵਿਚ ਜੋੜ ਕੇ, ਪ੍ਰੇਰਨਾ ਅਤੇ ਥਾਪੜਾ ਦੇ ਕੇ ਵਿਲੱਖਣ ਪੰਥਕ ਸੇਵਾਵਾਂ ਨਿਭਾਉਣ ਹਿਤ ਉਤਸ਼ਾਹਿਤ ਕੀਤਾ। ਉਨ੍ਹਾਂ ਪਰਦੇ ਪਿੱਛੇ ਰਹਿ ਕੇ ਜੋ ਜੋ ਸੇਵਾਵਾਂ ਨਿਭਾਈਆਂ ਉਹ ਇਕ ਇਕ ਉਨ੍ਹਾਂ ਦੇ ਪੰਥਕ ਪ੍ਰੇਮ ਦੀ ਵੱਡੀ ਮਿਸਾਲ ਹਨ।