ਜੀਹਦੇ ਦੰਦੀ ਹੈ ਸੂਰ ਦਾ ਮਾਸ ਫਸਿਆ, ਇਹਦੀ ਪੰਗਤ ਵਿਚ ਬੈਠਕੇ ਖਾ ਸੱਕੇ। ਗਾਂ ਦੇ ਕਤਲ ਵਾਲਾ ਛੁਰਾ ਹੱਥ ਜੀਹਦੇ, ਜੇ ਉਹ ਭੁੱਖੇ ਨਿਸੰਗ ਉਹ ਆ ਸੱਕੇ। ਮੈਨੂੰ ਪਤੈ ਕਿ ਰਾਜਿਆਂ ਰਾਣਿਆਂ ਨੇ, ਇਹਨੂੰ ਸੋਨੇ ਦੇ ਵਿਚ ਮੜਵਾ ਦੇਣੈਂ। ਹਾਲ ਅੱਗੇ ਜੁ ਮੰਦਰਾਂ, ਮਸਜਦਾਂ ਦਾ, ਹਾਲ ਇਹਦਾ ਵੀ ਉਹੀਉ ਬਣਾ ਦੇਣੈਂ।
ਕੰਮੀਆਂ ਦਾ ਵਿਹੜਾ ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ। ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ। ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ...
ਲੋਕ ਕਵੀ ਸੰਤ ਰਾਮ ਉਦਾਸੀ, ਆਪਣੇ ਹੋਰ ਸਮਕਾਲੀ ਕਵੀਆਂ ਨਾਲੋਂ ਵਿਲੱਖਣ ’ਤੇ ਸਿਰਕੱਢ ਨਜ਼ਰ ਆਉਂਦਾ ਹੈ। ਜਦ ਉਦਾਸੀ ਜੀ ਦੀ ਕਵਿਤਾ ਦਾ ਬਾਰੀਕੀ ਨਾਲ ਅਧਿਐਨ ਕੀਤਾ ਜਾਂਦਾ ਹੈ ਤਾਂ ਉਸਦੀਆਂ ਬਹੁਤ ਸਾਰੀਆਂ ਵਿਲੱਖਣਤਾਵਾਂ ਦਿ੍ਰਸ਼ਟੀਗੋਚਰ ਹੁੰਦੀਆਂ ਹਨ।
ਦੂਜੀ ਪੁਸਤਕ ‘ਸੰਤ ਰਾਮ ਉਦਾਸੀ ਦੀ ਸ਼ਖ਼ਸੀਅਤ ਅਤੇ ਸਮੁੱਚੀ ਰਚਨਾ’ ਸੰਪਾਦਕ ਅਜਮੇਰ ਸਿੱਧੂ- ਇਕਬਾਲ ਕੌਰ ਉਦਾਸੀ; ਚੇਤਨਾ ਪ੍ਰਕਾਸ਼ਨ, ਲੁਧਿਆਣਾ ਨੇ 2014 ਵਿੱਚ ਪ੍ਰਕਾਸ਼ਿਤ ਕੀਤੀ ਹੈ।
ਮੇਰੇ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ ‘ਸੰਤ ਰਾਮ ਉਦਾਸੀ- ਜੀਵਨ ਤੇ ਰਚਨਾ’ ਪਹਿਲੀ ਵਾਰ 1996 ਵਿੱਚ ਛਪੀ ਸੀ। ‘ਕੰਮੀਆਂ ਦੇ ਵਿਹੜੇ ਦਾ ਸੂਰਜ- ਸੰਤ ਰਾਮ ਉਦਾਸੀ’ ਸਿਮਰਤੀ ਗੰਥ 2014 ਵਿੱਚ ਛਪਿਆ ਸੀ।
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ . . . ਮੇਰੇ ਲਹੂ ਦਾ ਕੇਸਰ ,ਰੇਤੇ ‘ਚ ਨਾ ਰਲਾਇਓ . . .